ਵਿੰਨੀਪੈਗ ( ਸ਼ਰਮਾ )- ਵਿੰਨੀਪੈਗ ਨਿਵਾਸੀ ਹਰਕਮਲ ਸਿੰਘ ਸੱਗੀ ਤੇ ਮਨਦੀਪ ਸਿੰਘ ਸੱਗੀ ਤੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਸੁਖਪਾਲ ਸਿੰਘ ਸੱਗੀ 16 ਫ਼ਰਵਰੀ ਦਿਨ ਸ਼ਨਿਚਰਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ । ਉਹ ਲਗਪਗ 84 ਸਾਲ ਦੇ ਸਨ। ਪਰਿਵਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 21 ਫਰਵਰੀ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਥਾਮਸਨ ਇਨ ਪਾਰਕ ਫਿਊਨਰਲ ਹੋਮ 1291ਮੈਗਗਿਲਵਰੀ ਬੁਲੇਵਾਰਡ ਵਿਖੇ ਕੀਤਾ ਜਾਵੇਗਾ ਉਪਰੰਤ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਗੁਰੂ ਨਾਨਕ ਦਰਬਾਰ 900 ਮੈਕਲੋਡ ਐਵਨਿਊ ਵਿੰਨੀਪੈਗ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ।
ਪਰਿਵਾਰ ਨਾਲ ਹਮਦਰਦੀ ਲਈ ਫੋਨ ਨੰਬਰ 204-778-4098 ਜਾਂ 204-997-6144 ਤੇ ਸੰਪਰਕ ਕੀਤਾ ਜਾ ਸਕਦਾ ਹੈ।