ਕੈਲਗਰੀ ( ਦਲਵੀਰ ਜੱਲੋਵਾਲੀਆ )-ਅਲਬਰਟਾ ਦੇ ਪੰਜਾਬੀ ਭਾਈਚਾਰੇ ਅਤੇ ਜਗਰਾਉਂ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਪਿੰਡ ਲੰਮੇ ਜੱਟਪੁਰੇ ਦੇ ਜਤਿੰਦਰ ਸਿੰਘ ਲੰਮੇ ਨੂੰ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਆਫਿਸ ਵਿਚ ਸਟੇਕਹੋਲਡਰ ਅਡਮਿਨਿਸਟ੍ਰੇਟਰ ( ਤਾਲਮੇਲ ਸਕੱਤਰ) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀਆਂ ਜਿ਼ੰਮੇਵਾਰੀਆਂ ਵਿਚ ਮੁੱਖ ਮੰਤਰੀ ਅਤੇ ਵੱਖ-ਵੱਖ ਕਮਿਊਨਟੀਆਂ ਦੇ ਲੀਡਰਾਂ ਵਿਚਕਾਰ ਤਾਲਮੇਲ ਸਥਾਪਿਤ ਕਰਨਾ ਸ਼ਾਮਿਲ ਹੋਵੇਗਾ | ਜ਼ਿਕਰਯੋਗ ਹੈ ਕਿ ਜਤਿੰਦਰ ਸਿੰਘ ਲੰਮੇ, ਸਵਰਗੀ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਉਨ੍ਹਾਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਪੀ.ਏ. ਦੀਆਂ ਸੇਵਾਵਾਂ ਨਿਭਾਉਂਦੇ ਰਹੇ ਹਨ ਤੇ ਵੱਖ-ਵੱਖ ਮੁੱਦਿਆਂ ‘ਤੇ ਮੀਡੀਆ ਦੇ ਵੀ ਰੂ-ਬਰੂ ਹੁੰਦੇ ਰਹੇ ਹਨ | ਉਹ ਕੈਨੇਡਾ ਪਰਵਾਸ ਕਰਨ ਉਪਰੰਤ ਅਲਬਰਟਾ ਦੇ ਸ਼ਹਿਰ ਸਰੀ ਵਿਚ ਕਮਿਊਨਿਟੀ ਸੇਵਾਵਾਂ ਵਿਚ ਵਧ ਚੜਕੇ ਯੋਗਦਾਨ ਪਾਉਂਦੇ ਆ ਰਹੇ ਹਨ। ਉਹ ਅਲਬਰਟਾ ਦੀ ਸਾਬਕਾ ਮੰਤਰੀ ਰਾਜਨ ਸਾਹਨੀ ਦੇ ਵੀ ਸਲਾਹਕਾਰ ਰਹੇ ਹਨ।
ਆਪਣੀ ਇਸ ਨਿਯੁਕਤੀ ਲਈ ਜਤਿੰਦਰ ਸਿੰਘ ਨੇ ਅਲਬਰਟਾ ਪ੍ਰੀਮੀਅਰ ਅਤੇ ਉਹਨਾਂ ਦੇ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ ਦਾ ਧੰਨਵਾਦ ਕੀਤਾ ਹੈ।