ਅੰਤਿਮ ਸੰਸਕਾਰ 23 ਫਰਵਰੀ ਨੂੰ ਪਿੰਡ ਗਿੱਦੜੀ (ਦੋਰਾਹਾ) ਵਿਖੇ-
ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਨੇਡਾ ਦੇ ਉਘੇ ਸ਼ੋਅ ਪ੍ਰੋਮੋਟਰ ਤੇ ਐਡਮਿੰਟਨ ਦੇ ਬਿਜਨਸਮੈਨ ਸ਼ਰਨਜੀਤ ਸਿੰਘ ਸੈਮ ਝੱਜ ਤੇ ਗੁਰਿੰਦਰ ਝੱਜ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਅਮਰੀਕ ਸਿੰਘ ਝੱਜ ਲੁਧਿਆਣਾ ਦੀ ਦੁਗਰੀ ਨਹਿਰ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ। ਉਹ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਿਵਾਰ ਸਮੇਤ ਪੰਜਾਬ ਪੁੱਜੇ ਸਨ। ਉਹ ਆਪਣੇ ਪਿੱਛੇ ਪਤਨੀ ਸ੍ਰੀਮਤੀ ਮਨਜੀਤ ਕੌਰ, ਸਪੁੱਤਰ ਸ਼ਰਨਜੀਤ ਸਿੰਘ, ਗੁਰਿੰਦਰ ਸਿੰਘ ਤੇ ਧੀ ਹਰਕਿੰਦਰ ਕੌਰ ਤੇ ਭਰਿਆ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ ਅਮਰੀਕ ਸਿੰਘ ਝੱਜ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 23 ਫਰਵਰੀ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਉਹਨਾਂ ਦੇ ਪਿੰਡ ਗਿਦੜੀ ( ਦੋਰਾਹਾ) ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 27 ਫਰਵਰੀ ਨੂੰ ਪਿੰਡ ਗਿਦੜੀ ਦੇ ਗੁਰਦੁਆਰਾ ਬਾਬੇ ਸ਼ਹੀਦ ਵਿਖੇ ਪਾਏ ਜਾਣਗੇ।
ਪਰਿਵਾਰ ਨਾਲ ਹਮਦਰਦੀ ਲਈ ਸੈਮ ਝੱਜ ਨਾਲ ਫੋਨ ਨੰਬਰ 780-267-6700 ਜਾਂ 869-966-6947 ਜਾਂ ਗੁਰਿੰਦਰ ਝੱਜ ਨਾਲ ਫੋਨ ਨੰਬਰ 780-271-5911 ਤੇ ਸੰਪਰਕ ਕੀਤਾ ਜਾ ਸਕਦਾ ਹੈ।