ਹਰ ਤਰ੍ਹਾਂ ਦੀ ਸਹੂਲਤ ਵਾਲਾ ਕੁਸ਼ਤੀ ਅਖਾੜਾ ਜਲਦ ਬਨਾਉਣ ਦਾ ਕੀਤਾ ਐਲਾਨ-
ਹਲਕਾ ਖਡੂਰ ਸਾਹਿਬ ਦੇ ਹਰ ਪਿੰਡ ਦੀ ਬਦਲੀ ਜਾਏਗੀ ਨੁਹਾਰ- ਮਨਜਿੰਦਰ ਸਿੰਘ ਲਾਲਪੁਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,22 ਫਰਵਰੀ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਲਗਾਤਾਰ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਜਿਥੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਉਥੇ ਹੀ ਨਿੱਜੀ ਤੌਰ ‘ਤੇ ਪਿੰਡ ਵਾਸੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਂਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਮੌਕੇ ‘ਤੇ ਹੀ ਹਾਜ਼ਰ ਸੰਬੰਧਤ ਅਧਿਕਾਰੀਆਂ ਦੇ ਰਾਹੀਂ ਹੱਲ ਕਰਵਾਇਆ ਜਾ ਰਿਹਾ ਹੈ।ਵਿਧਾਇਕ ਲਾਲਪੁਰਾ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਹਰ ਪਿੰਡ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।ਹਰ ਪਿੰਡ ਵਿੱਚ ਬਿਨਾਂ ਕਿਸੇ ਭੇਦ-ਭਾਵ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਇਸ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਕਸਬਾ ਚੋਹਲਾ ਦੇ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਵੀ ਪੁੱਜੇ ਅਤੇ ਖੇਡ ਸਟੇਡੀਅਮ ਵਿਖੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਲਈ। ਉਨ੍ਹਾਂ ਖੇਡ ਸਟੇਡੀਅਮ ਵਿੱਚ ਹਾਕੀ ਖੇਡ ਰਹੇ ਛੋਟੇ ਬੱਚਿਆਂ ਨਾਲ ਵੀ ਗੱਲਬਾਤ ਕਰਦਿਆਂ ਖੁਸ਼ੀ ਜ਼ਾਹਿਰ ਕੀਤੀ।ਇਸ ਮੌਕੇ ਵਿਧਾਇਕ ਲਾਲਪੁਰਾ ਨੇ ਲੋਕਾਂ ਵਲੋਂ ਕੀਤੀ ਜਾ ਰਹੀ ਮੰਗ ‘ਤੇ ਭਲਵਾਨਾਂ ਦੇ ਖੇਡਣ ਲਈ ਕੁਸ਼ਤੀ ਅਖਾੜਾ ਬਨਾਉਣ ਲਈ ਜਗ੍ਹਾ ਦਾ ਵੀ ਜਾਇਜ਼ਾ ਲਿਆ ਅਤੇ ਜਲਦ ਹਰ ਤਰ੍ਹਾਂ ਦੀ ਸਹੂਲਤ ਵਾਲਾ ਅਖਾੜਾ ਬਨਾਉਣ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖਾਸ ਧਿਆਨ ਦੇ ਰਹੀ ਹੈ ਇਸ ਲਈ ਜਿਥੇ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾ ਰਹੇ ਹਨ,ਉਥੇ ਹੀ ਬੱਚਿਆਂ ਲਈ ਜਿੰਮ ਆਦਿ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸੂਬੇ ਨੂੰ ਹੱਸਦਾ ਵੱਸਦਾ ਤੇ ਰੰਗਲਾ ਪੰਜਾਬ ਬਨਾਉਣ ਦੇ ਮੰਤਵ ਨਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਉਪਰਾਲੇ ਵੀ ਕੀਤੇ ਜਾਣਗੇ।ਇਸ ਮੌਕੇ ਉਨ੍ਹਾਂ ਨਾਲ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਚੋਹਲਾ,ਚੇਅਰਮੈਨ ਡਾ.ਉਪਕਾਰ ਸਿੰਘ ਸੰਧੂ,ਅੰਗਰੇਜ਼ ਸਿੰਘ ਬਿਜਲੀ ਇੰਚਾਰਜ, ਜਗਤਾਰ ਸਿੰਘ ਜੱਗਾ,ਕੋਚ ਰਜਿੰਦਰ ਹੰਸ,ਪ੍ਰਦੀਪ ਕੁਮਾਰ ਢਿਲੋਂ,ਮੈਂਬਰ ਪੰਚਾਇਤ ਗੁਰਲਾਲ ਸਿੰਘ,ਰਾਜ ਕੁਮਾਰ,ਹਰਵਿੰਦਰ ਸਿੰਘ,ਪਲਵਿੰਦਰ ਸਿੰਘ ਪਿੰਦੋ,ਰਾਜ ਕੁਮਾਰ,ਗੁਰਵੇਲ ਸਿੰਘ ਫੌਜੀ,ਸੁਖਬੀਰ ਸਿੰਘ ਪੰਨੂ,ਮਾ.ਹਰਵਿੰਦਰ ਸਿੰਘ ਸੀਵਰੇਜ ਇੰਚਾਰਜ,ਅਵਤਾਰ ਸਿੰਘ ਮਠਾੜੂ,ਕਵਲ ਬਿੱਲਾ,ਡਾ.ਨਿਰਭੈ ਸਿੰਘ,ਅਮੋਲਕ ਸਿੰਘ ਬਾਬਾ ਕਵਲਜੀਤ ਸਿੰਘ,ਲਾਲੀ ਫੌਜੀ,ਪਲਵਿੰਦਰ ਸਿੰਘ ਧੁੰਨ,ਗੁਰਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਲੈਂਦੇ ਹੋਏ ਅਤੇ ਛੋਟੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)