ਅੰਤਿਮ ਸੰਸਕਾਰ ਤੇ ਸਾਂਤੀ ਪਾਠ 27 ਫਰਵਰੀ ਨੂੰ-
ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਦੇ ਗਰਗ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਪ੍ਰਕਾਸ਼ਵਤੀ ਗਰਗ ( ਪਤਨੀ ਸਵ. ਪ੍ਰੇਮ ਨਾਥ ਗਰਗ,ਬਾਘਾ ਪੁਰਾਣਾ) ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 85 ਸਾਲ ਦੇ ਸਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 27 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਥਾਮਸਨ ਪਾਰਕ ਫਿਊਨਰਲ ਹੋਮ 1291 ਮੈਕਗਲਿਵਰੀ ਬੁਲੇਵਾਰਡ ਵਿਖੇ ਕੀਤਾ ਜਾਵੇਗਾ ਉਪਰੰਤ ਸ਼ਾਂਤੀ ਪਾਠ ਹਿੰਦੂ ਮੰਦਿਰ 999 ਸੇਂਟ ਐਨੀ ਰੋਡ ਵਿੰਨੀਪੈਗ ਵਿਖੇ ਬਾਦ ਦੁਪਹਿਰ 2 ਵਜੇ ਹੋਵੇਗਾ। ਪਰਿਵਾਰ ਨਾਲ ਹਮਦਰਦੀ ਲਈ ਅਤੁਲ ਗਰਗ ਨਾਲ ਫੋਨ ਨੰਬਰ 204-509-8167, ਸੁਨੀਲ ਗਰਗ ਨਾਲ 204-292-0177 ਤੇ ਸੰਜੀਵ ਗਰਗ ਨਾਲ ਫੋਨ ਨੰਬਰ 204-799-7983 ਸੰਪਰਕ ਕੀਤਾ ਜਾ ਸਕਦਾ ਹੈ।