Headlines

ਪੰਜਾਬ ਭਵਨ ਸਰੀ ਦੇ ਪ੍ਰਾਜੈਕਟ ”ਨਵੀਆਂ ਕਲਮਾਂ ਨਵੀਂ ਉਡਾਣ” ਸਬੰਧੀ ਉਦੈਪੁਰ ( ਰਾਜਸਥਾਨ) ਵਿਖੇ ਵਿਸ਼ੇਸ਼ ਚਰਚਾ

ਭਾਰਤ ਦੇ ਵੱਖ-ਵੱਖ 14 ਰਾਜਾਂ ਦੇ ਪ੍ਰਤੀਨਿਧਾਂ ਨੂੰ ਡਾਕਟਰ ਮਾਂਗਟ ਨੇ ਨਵੀਆਂ ਕਲਮਾਂ ਨਵੀਂ ਉਡਾਣ ਸਬੰਧੀ ਜਾਣਕਾਰੀ ਦਿੱਤੀ-

ਉਦੈਪੁਰ- ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ  ਵੱਲੋਂ ਪਿਛਲੇ ਸਮੇਂ ਤੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਜੋ ਕਿ ਪੰਜਾਬ ਦੇ ਸਾਰੇ ਜਿਲਿਆਂ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਸਫਲਤਾ ਪੂਰਵਕ ਚੱਲ ਰਿਹਾ ਹੈ ਅਤੇ ਇਸ ਪ੍ਰਾਜੈਕਟ ਤਹਿਤ 40 ਦੇ ਕਰੀਬ ਕਿਤਾਬਾਂ ਲੋਕ ਅਰਪਣ ਹੋ ਚੁੱਕੀਆਂ ਹਨ। ਕਿਤਾਬਾਂ ਤੋਂ ਇਲਾਵਾ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੀ ਬੱਚਿਆਂ ਦੀ ਬਾਲ ਲੇਖਕ ਕਾਨਫਰੰਸ ਵੀ ਕਰਵਾਈ ਜਾ ਚੁੱਕੀ ਹੈ। ਇਸੇ ਲੜੀ ਤਹਿਤ  ਪ੍ਰੋਜੈਕਟ ਦੇ ਸਰਗਰਮ ਮੈਂਬਰ ਡਾ. ਅਮਰਜੋਤੀ ਮਾਂਗਟ  ਫਿਰੋਜ਼ਪੁਰ ਵੱਲੋਂ ਸੀ ਸੀ ਆਰ ਟੀ ਉਦੇਪੁਰ ਰਾਜਸਥਾਨ ਵਿਖੇ ਭਾਰਤ ਦੇ ਵੱਖ-ਵੱਖ 14 ਰਾਜਾਂ ਜਿਹਨਾਂ ਵਿਚ ਆਂਧਰਾ ਪ੍ਰਦੇਸ਼,ਮੱਧ ਪ੍ਰਦੇਸ਼,ਹਿਮਾਚਲ, ਹਰਿਆਣਾ,ਅਸਾਮ, ਜੰਮੂ ਕਸ਼ਮੀਰ,ਗੁਵਾਹਾਟੀ, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ, ਉੜੀਸਾ ਆਦਿ ਸ਼ਾਮਿਲ ਹਨ ਤੋਂ ਵੱਖ ਵੱਖ ਡਾਇਟਾਂ ਦੇ ਪ੍ਰਤੀਨਿਧਾ ਨੂੰ ਸੰਬੋਧਨ ਕੀਤਾ ਅਤੇ ਪ੍ਰੋਜੈਕਟ ਨਾਲ ਜੁੜਨ ਦੀ ਗੁਜ਼ਾਰਿਸ਼ ਵੀ ਕੀਤੀ। ਡਾਕਟਰ ਮਾਂਗਟ ਨੇ ਸ੍ਰੀ ਸੁੱਖੀ ਬਾਠ  ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜਾ ਦਾ ਇਸ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਪਹੁੰਚੇ ਵੱਖ-ਵੱਖ ਰਾਜਾਂ ਦੇ ਮੈਂਬਰਾਂ ਵੱਲੋਂ ਇਸ ਪ੍ਰੋਜੈਕਟ ਦੀ ਰੱਜ ਕੇ ਸ਼ਲਾਘਾ ਕੀਤੀ ਗਈ ਅਤੇ ਅੱਗੇ ਵੀ ਇਸ ਪ੍ਰੋਜੈਕਟ ਨਾਲ ਜੁੜ ਕੇ ਬੱਚਿਆਂ ਨੂੰ ਜੋੜਨ ਦਾ ਵਾਅਦਾ ਵੀ ਕੀਤਾ ਗਿਆ।

Leave a Reply

Your email address will not be published. Required fields are marked *