ਪ੍ਰੋ. ਕੁਲਬੀਰ ਸਿੰਘ-
ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਮਿਲਣ ਅਤੇ ਸਲਾਹ ਮਸ਼ਵਰਾ ਕਰਨ ਆਵੇ, ਜਦੋਂ ਸਥਾਨਕ ਨੇਤਾ ਸਿੱਖ ਕਮਿਊਨਿਟੀ ਦੇ ਰੁਖ ਬਾਰੇ ਜਾਨਣ ਲਈ ਸਮਾਂ ਲੈ ਕੇ ਮੀਟਿੰਗ ਕਰਨ ਆਉਣ, ਜਦੋਂ ਸ਼ਹਿਰ ਦੀਆਂ ਵੰਨ-ਸਵੰਨੀਆਂ ਸਰਗਰਮੀਆਂ ਵਿਚ ਤੁਸੀਂ ਖਿੱਚ ਦਾ ਕੇਂਦਰ ਬਣੇ ਰਹੋ, ਜਦੋਂ ਪੰਜਾਬੀ ਫ਼ਿਲਮਾਂ ਬਨਾਉਣ ਲਈ ਕਲਾਕਾਰਾਂ ਦੀਆਂ ਟੀਮਾਂ ਕੈਨੇਡਾ ਜਾਣ ਅਤੇ ਸਮਾਂ ਕੱਢ ਕੇ ਤੁਹਾਨੂੰ ਉਚੇਚਾ ਮਿਲਣ ਆਉਣ, ਤੁਹਾਡੇ ਕੋਲ ਠਹਿਰਨ ਅਤੇ ਤੁਹਾਨੂੰ ਫ਼ਿਲਮ ਵਿਚ ਕੋਈ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਸਹਿਮਤ ਕਰ ਲੈਣ, ਜਦੋਂ ਤੁਸੀਂ ਆਪਣੇ ਘਰ ਵਿਚ ਬਣਾਏ ਸਟੂਡੀਓ ਵਿਚੋਂ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸਾਰਥਕ ਸਿਹਤ-ਸਲਾਹਾਂ ਦਿੰਦੇ ਹੋਵੋ, ਜਦੋਂ ਵੱਖ ਵੱਖ ਚੈਨਲਾਂ ’ਤੇ ਪ੍ਰਸਾਰਿਤ ਹੁੰਦਾ ਤੁਹਾਡਾ ਟੈਲੀਵਿਜ਼ਨ, ਜਦੋਂ ਸ਼ਹਿਰ ਦੇ ਤੁਹਾਡੇ ਕਲੀਨਿਕ ਵਿਚ ਤੁਹਾਡੇ ਤੋਂ ਦਵਾਈ ਲੈਣ ਲਈ ਲੰਮੀਆਂ ਕਤਾਰਾਂ ਲੱਗਦੀਆਂ ਹੋਣ ਅਤੇ ਜਦੋਂ ਤੁਸੀਂ ਸਮੁੰਦਰ ਕਿਨਾਰੇ ਬਣੇ ਆਪਣੇ ਮਹਿਲ-ਨੁਮਾ ਘਰ ਦੇ ਦਰਵਾਜੇ ’ਤੇ ਹਰੇਕ ਦਾ ਖਿੜੇ ਮੱਥੇ ਸੁਆਗਤ ਕਰਦੇ ਹੋਵੋ ਤਾਂ ਤੁਸੀਂ ਆਮ ਇਨਸਾਨ ਨਹੀਂ ਹੋ ਸਕਦੇ।
ਜੀ ਹਾਂ, ਇਸ ਸ਼ਖਸੀਅਤ ਦਾ ਨਾਂ ਹੈ ਡਾ. ਪ੍ਰਗਟ ਸਿੰਘ ਭੁਰਜੀ। ਬੱਚਿਆਂ ਦੇ ਮਾਹਿਰ ਡਾਕਟਰ। ਪਿਛਲੇ 30 ਸਾਲਾਂ ਤੋਂ ਸਰੀ, ਬ੍ਰਿਟਿਸ਼ ਕੋਲੰਬੀਆ ਵਿਚ ਸੇਵਾਵਾਂ ਪ੍ਰਦਾਨ ਕਰਕੇ ਨਾਮਨਾ ਖੱਟ ਰਹੇ।
ਉਨ੍ਹਾਂ ਦਾ ਜਨਮ 1963 ਵਿਚ ਬੰਬਈ ਵਿਖੇ ਹੋਇਆ। ਮੁਢਲੀ ਸਿੱਖਿਆ ਉਪਰੰਤ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਸਿੱਖਿਆ ਹਾਸਲ ਕਰਕੇ, ਸ਼ਾਦੀ ਉਪਰੰਤ ਕੈਨੇਡਾ ਚਲੇ ਗਏ। ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਮੁਹਾਰਤ ਹਾਸਲ ਕਰਕੇ 1995 ਤੋਂ ਸਰੀ ਵਿਖੇ ਬੱਚਿਆਂ ਦੇ ਮਾਹਿਰ ਡਾਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਡਾ. ਪ੍ਰਗਟ ਸਿੰਘ ਭੁਰਜੀ ਪਿਛਲੇ 30 ਸਾਲਾਂ ਤੋਂ ਲਗਾਤਾਰ ਕਮਿਊਨਿਟੀ ਸੇਵਾਵਾਂ ਨਾਲ ਜੁੜੇ ਹੋਏ ਹਨ। ਬ੍ਰਿਟਿਸ਼ ਕੋਲੰਬੀਆ ਬੱਚਿਆਂ ਦੇ ਹਸਪਤਾਲ ਲਈ ਫੰਡ ਜੁਟਾਉਣ ਵਾਲੀ ਸਲਾਨਾ ਈਵੈਂਟ ਦੀ 1992, 93 ਅਤੇ 94 ਵਿਚ ਅਗਵਾਈ ਕੀਤੀ। ਕੈਨੇਡੀਅਨ ਬਲੱਡ ਸਪਲਾਈ ਦੇ ਲਾਈਫ਼ ਲਿੰਕ ਪ੍ਰਾਜੈਕਟ ਤਹਿਤ ਐਮਰਜੈਂਸੀ ਵੇਲੇ ਲੋੜਵੰਦ ਲੋਕਾਂ ਨੂੰ ਖੂਨ ਮੁਹੱਈਆ ਕਰਨ ਖਾਤਰ ਸੇਵਾਵਾਂ ਦਿੰਦੇ ਰਹੇ। ਸਰੀ ਦੇ ਵੱਖ ਵੱਖ ਹਸਪਤਾਲਾਂ ਲਈ ਫੰਡ ਇਕੱਤਰ ਕਰਨ ਵਾਲੀਆਂ ਮੁਹਿੰਮਾਂ ਦਾ ਹਿੱਸਾ ਬਣਦੇ ਰਹੇ। ਭਾਈ ਘਨੱਈਆ ਸੰਸਥਾ ਦੁਆਰਾ ਸਰੀ ਮੈਮੋਰੀਅਲ ਹਸਪਤਾਲ ਲਈ 2003 ਵਿਚ 125000 ਡਾਲਰ ਇਕੱਤਰ ਕੀਤੇ ਗਏ ਜਿਨ੍ਹਾਂ ਨਾਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਗਿਆ।
ਡਾ. ਪ੍ਰਗਟ ਸਿੰਘ ਭੁਰਜੀ ਸਰੀ ਮੈਮੋਰੀਅਲ ਹਸਪਤਾਲ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਰਹੇ। ਬਹੁਤ ਸਾਰੇ ਹਸਪਤਾਲਾਂ ਦੀਆਂ ਸਲਾਹਕਾਰ ਕਮੇਟੀਆਂ ਦੇ ਮੈਂਬਰ ਰਹੇ।
ਚੈਨਲ ਐਮ ਦੁਆਰਾ ਬੱਚਿਆਂ ਦੀਆਂ ਬਿਮਾਰੀਆਂ ਬਾਰੇ ਪੇਸ਼ ਕੀਤੇ ਜਾਂਦੇ ਟੀ ਵੀ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਰਹੇ। ਪੰਜਾਬੀ ਟੀ ਵੀ ਚੈਨਲ ਦੇ ਸਿਹਤ ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ। ਪ੍ਰਾਈਮ ਟਾਈਮ, ਪੰਜਾਬੀ ਚੈਨਲ ਈ ਟੀ ਸੀ ਪੰਜਾਬੀ, ਏ ਟੀ ਐਨ, ਪ੍ਰਾਈਮ ਏਸ਼ੀਆ ਟੀ ਵੀ, ਸਾਂਝਾ ਟੀ ਵੀ, ਰੇਡੀਓ ਰੈੱਡ ਐਫ ਐਮ, ਕੋਨੈੱਕਟ ਐਫ਼ ਐਮ ਰੇਡੀਓ ਲਈ ਸਿਹਤ ਸੇਵਾਵਾਂ ਦਿੰਦੇ ਰਹੇ।
ਇਨ੍ਹਾਂ ਤੋਂ ਇਲਾਵਾ ਸੀ ਬੀ ਸੀ, ਸੀ ਟੀ ਵੀ, ਨੈਸ਼ਨਲ ਟੀ ਵੀ ਅਤੇ ਐਥਨਿਕ ਟੀ ਵੀ ਲਈ ਹਫ਼ਤਾਵਾਰ ਸਿਹਤ ਪ੍ਰੋਗਰਾਮ ਪੇਸ਼ ਕਰਦੇ ਰਹੇ।
ਓਮਨੀ ਟੀ ਵੀ ਦੀਆਂ ਪੰਜਾਬੀ ਖ਼ਬਰਾਂ ਲਈ ਸਿਹਤ ਪੱਤਰਕਾਰ ਵਜੋਂ ਸੇਵਾਵਾਂ ਦਿੰਦੇ ਰਹੇ।
ਬੱਚਿਆਂ ਨਾਲ ਸੰਬੰਧਤ ਬਹੁਤ ਸਾਰੇ ਸਿਹਤ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਰਹੇ।
ਸਰੀ, ਬ੍ਰਿਟਿਸ਼ ਕੋਲੰਬੀਆ ਵਿਖੇ ਬੀ ਸੀ ਸੀ ਏ 3300 ਆਰਮੀ ਕੈਡਿਟ ਯੂਥ ਪ੍ਰੋਗਰਾਮ ਦੇ ਫਾਊਂਡਰ ਮੈਂਬਰ ਅਤੇ ਪਹਿਲੇ ਪ੍ਰਧਾਨ ਰਹੇ। ਇਸੇ ਤਰ੍ਹਾਂ ਅਕਾਲ ਅਕੈਡਮੀ ਸਰੀ ਦੇ ਫਾਊਂਡਰ ਮੈਂਬਰ ਅਤੇ ਪਹਿਲੇ ਪ੍ਰਿੰਸੀਪਲ ਰਹੇ। ਅਕੈਡਮੀ ਦੁਆਰਾ ਬੱਚਿਆਂ ਨੂੰ ਸਕੂਲ ਤੋਂ ਬਾਅਦ ਪੰਜਾਬੀ ਬੋਲੀ, ਰਵਾਇਤੀ ਪੰਜਾਬੀ ਸਾਜ਼ਾਂ ਅਤੇ ਗੁਰਬਾਣੀ ਦੇ ਅਰਥਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ।
ਬੱਚਿਆਂ ਦੀ ਸਿਹਤ ਲਈ ਆਰਥਿਕ ਸਹਾਇਤਾ ਮੁਹੱਈਆ ਕਰਨ ਲਈ ਬਹੁਤ ਸਾਰੀਆਂ ਕੌਮੀ ਤੇ ਕੌਮਾਂਤਰੀ ਮੁਹਿੰਮਾਂ ਦਾ ਹਿੱਸਾ ਬਣੇ। ਸ੍ਰੀ ਲੰਕਾ ਵਿਚ ਸੁਨਾਮੀ ਪ੍ਰਭਾਵਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕੀਤੀਆਂ। ਭੁਚਾਲ ਪੀੜਤਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਅੱਗੇ ਰਹੇ। ਹੈਤੀ ਭੁਚਾਲ ਸਮੇਂ ਮੈਡੀਕਲ ਕੈਂਪ ਲਈ ਪੱਛਮੀ ਕੈਨੇਡਾ ਤੋਂ ਉਹ ਪਹਿਲੀ ਟੀਮ ਲੈ ਕੇ ਪੁੱਜੇ ਸਨ। ਜਦ ਨੇਪਾਲ ਵਿਚ ਜਬਰਦਸਤ ਭੁਚਾਲ ਨਾਲ ਬੇਤਹਾਸ਼ਾ ਨੁਕਸਾਨ ਹੋਇਆ ਸੀ ਉਦੋਂ ਵੀ ਪੱਛਮੀ ਕੈਨੇਡਾ ਤੋਂ ਉਹ ਸੱਭ ਤੋਂ ਪਹਿਲੀ ਟੀਮ ਲੈ ਕੇ ਪਹੁੰਚੇ ਸਨ।
ਸਰੀ ਅਤੇ ਇਰਦ ਗਿਰਦ ਦੇ ਇਲਾਕਿਆਂ ਵਿਚ ਏਡਜ਼ ਅਤੇ ਹੈਪੇਟਾਈਟਸ-ਸੀ ਪ੍ਰਤੀ ਚੇਤੰਨਤਾ ਪੈਦਾ ਕਰਨ ਖਾਤਰ ਸਮੇਂ ਸਮੇਂ ਸੈਮੀਨਾਰਾਂ ਦਾ ਆਯੋਜਨ ਕਰਦੇ ਹਨ।
ਡਾ. ਭੁਰਜੀ ਇੰਡੋ-ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੇ ਉਪ-ਪ੍ਰਧਾਨ ਰਹੇ ਹਨ। ਭਰੂਣ ਹੱਤਿਆ ਅਤੇ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਪ੍ਰਤੀ ‘ਗਲੋਬਲ ਗਰਲ ਪਾਵਰ’ ਦੇ ਸਹਿਯੋਗ ਨਾਲ ਲੋਕਾਂ ਨੂੰ ਚੇਤੰਨ ਕਰਨ ਦਾ ਕਾਰਜ ਨਿਭਾਉਂਦੇ ਹਨ। ਯੂਥ-ਕੈਂਪਾਂ ਲਈ, ਬੌਕਸਿੰਗ ਲਈ ਅਤੇ ਫੀਲਡ ਹਾਕੀ ਲਈ ਲਗਾਤਾਰ ਡਾਕਟਰੀ ਸਹਾਇਤਾ ਮੁਹੱਈਆ ਕਰਦੇ ਆ ਰਹੇ ਹਨ।
ਟਾਈਮਜ਼ ਆਫ਼ ਕੈਨੇਡਾ ਨੇ 2015 ਵਿਚ ਉਨ੍ਹਾਂ ਨੂੰ ਕਮਿਉਨਿਟੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
ਸੀਰੀਆ ਦੇ ਰਿਫ਼ਊਜੀਆਂ ਨੂੰ ਮੁਫ਼ਤ ਡਾਕਟਰੀ ਸਹਾਇਤਾ ਮੁਹੱਈਆ ਕਰਦੇ ਹਨ। ਫੋਰਟ ਲਾਡਰਡੇਲ ਅਗਨੀਕਾਂਡ ਮੌਕੇ ਪੀੜਤਾਂ ਲਈ ਭੋਜਨ, ਕੱੜਿਆਂ ਅਤੇ ਬੱਚਿਆਂ ਲਈ ਲੋੜੀਂਦੇ ਸਮਾਨ ਦੇ 9 ਟਰੱਕ ਭੇਜਣ ਵਿਚ ਮੋਹਰੀ ਭੂਮਿਕਾ ਨਿਭਾਈ ਸੀ। ਇਹ ਸਮਾਨ ਭੇਜਣ ’ਤੇ ਇਕ ਮਿਲੀਅਨ ਡਾਲਰ ਦਾ ਖ਼ਰਚ ਆਇਆ ।
‘ਸਾਡੇ ਬੱਚੇ ਸਾਡਾ ਭਵਿੱਖ ਹਨ’ ਵਿਸ਼ੇ ’ਤੇ ਮਾਪਿਆਂ ਲਈ ਸਿਟੀ ਹਾਲ ਵਿਖੇ ਸੈਮੀਨਾਰਾਂ ਦਾ ਆਯੋਜਨ ਕਰਦੇ ਹਨ। 8-12 ਸਾਲ ਦੇ ਸਾਊਥ ਏਸ਼ੀਅਨ ਬੱਚਿਆਂ ਵਿਚ ਜ਼ਿੰਦਗੀ ਭਰ ਲਈ ਸਿਹਤ-ਆਦਤਾਂ ਪੈਦਾ ਕਰਨ ਲਈ ਸਿਹਤ-ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਕਸਰਤ ਨਾ ਕਰਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਬਹੁਤ ਸਾਰੇ ਅਦਾਰਿਆਂ ਵਿਚ ਜਾ ਕੇ ਬੱਚਿਆਂ ਨੂੰ ਸਿਹਤ, ਰੂਹਾਨੀਅਤ ਅਤੇ ਕਸਰਤ ਪ੍ਰਤੀ ਸੁਚੇਤ ਕਰਦੇ ਰਹਿੰਦੇ ਹਨ। ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਚੇਤੰਨ ਕਰਦੇ ਹਨ। ਸਾਲ ਵਿਚ ਇਕ ਸੈਮੀਨਾਰ ਸਿਹਤਮੰਦ ਖੁਰਾਕ, ਸਿਹਤਮੰਦ ਜੀਵਨ-ਸ਼ੈਲੀ ਅਤੇ ਸਿਹਤ ਅਸਲੀ ਦੌਲਤ ਹੈ ਵਿਸ਼ਿਆਂ ’ਤੇ ਆਯੋਜਤ ਕਰਦੇ ਹਨ।
ਡਾ. ਭੁਰਜੀ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੇ। ਕੈਂਸਰ ਕੇਅਰ ਸੈਂਟਰ ਦੇ ਮਰੀਜ਼ਾਂ ਨੂੰ ਜੀਵਨ ਦੀ ਗੁਣਵਤਾ ਬਾਬਤ ਗਾਈਡ ਕਰਨ ਜਾਂਦੇ ਹਨ।
ਅਕਾਲੀ ਸਿੰਘ ਸਿੱਖ ਸੁਸਾਇਟੀ ਵੱਲੋਂ 1997 ਵਿਚ ਉਨ੍ਹਾਂ ਨੂੰ ‘ਬਿਹਤਰੀਨ ਸੇਵਾਵਾਂ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਰੀ ਮੈਮੋਰੀਅਲ ਹਸਪਤਾਲ ਦੇ ਬੋਰਡ ਆਫ਼ ਡਾਇਰੈਕਟਰਜ਼ ਲਈ ਸੇਵਾਵਾਂ ਬਦਲੇ 2001 ਵਿਚ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ 2004 ਵਿਚ ਇੰਡੋ-ਕੈਨੇਡੀਅਨ ਬਿਜ਼ਨਸ ਐਸੋਸੀਏਸ਼ਨ ਵੱਲੋਂ ਸਲਾਨਾ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ। ਭਾਈ ਘਨੱਈਆ ਫੰਡਰੇਜ਼ਰ 2007 ਲਈ, ਸਰੀ ਮੈਮੋਰੀਅਲ ਹਸਪਤਾਲ ਵੱਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ।
ਅਜਿਹੇ ਅਨੇਕਾਂ ਹੀ ਪ੍ਰਸੰਸਾ ਪੱਤਰ ਅਤੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਡਾ. ਪ੍ਰਗਟ ਸਿੰਘ ਭੁਰਜੀ ਹੁਰਾਂ ਨੂੰ ਮਿਲ ਚੁੱਕੇ ਹਨ।
ਸਾਲ 2022 ਵਿਚ ‘ਕੁਈਨ ਅਲੀਜ਼ਾਬਿਥ ਪਲੈਟੀਨਮ ਜੁਬਲੀ ਐਵਾਰਡ’ ਕਮਿਊਨਿਟੀ ਸੇਵਾਵਾਂ ਲਈ ਅਤੇ 2025 ਵਿਚ ਕਿੰਗ ਚਾਰਲਸ ਐਵਾਰਡ ਆਪਣੇ ਕਿੱਤੇ ਪ੍ਰਤੀ ਸੰਜੀਦਾ ਸੇਵਾਵਾਂ ਬਦਲੇ ਪ੍ਰਦਾਨ ਕੀਤਾ ਗਿਆ। ਇਸ ਵਿਚ ਮੀਡੀਆ ਰਾਹੀਂ ਲੋਕਾਂ ਨੂੰ ਸਿਹਤ ਪ੍ਰਤੀ ਚੇਤੰਨ ਕਰਨਾ ਵੀ ਸ਼ਾਮਲ ਸੀ।
ਡਾ. ਭੁਰਜੀ ਦੀ ਸ਼ਖਸੀਅਤ ਦਾ ਇਕ ਹੋਰ ਮਹੱਤਵਪੂਰਨ ਤੇ ਹੈਰਾਨ ਕਰਨ ਵਾਲਾ ਪਹਿਲੂ ਉਨ੍ਹਾਂ ਦੁਆਰਾ ਬਤੌਰ ਅਦਾਕਾਰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰਨਾ ਹੈ। ‘ਰੱਬ ਰਾਖਾ’ ਫ਼ਿਲਮ ਵਿਚ ਸੁਰਜੀਤ ਖਾਨ ਨਾਲ, ‘ਮੰਜੇ ਬਿਸਤਰੇ 2’ ਵਿਚ ਗਿੱਪੀ ਗਰੇਵਾਲ ਨਾਲ, ‘ਹੌਸਲਾ ਰੱਖ’ ਵਿਚ ਦਿਲਜੀਤ ਦੁਸਾਂਝ ਨਾਲ, ‘ਬਾਬੇ ਭੰਗੜਾ ਪਾਉਂਦੇ ਨੇ’ ਵਿਚ ਦਿਲਜੀਤ ਦੁਸਾਂਝ ਨਾਲ। ਇਹੀ ਨਹੀਂ ਦਲਜੀਤ ਦੁਸਾਂਝ ਨਾਲ ਕਈ ਮਸ਼ਹੂਰੀਆਂ ਵਿਚ ਆ ਚੁੱਕੇ ਹਨ।
ਉਨ੍ਹਾਂ ਦੇ ਆਪਣੇ ਟੈਲੀਵਿਜ਼ਨ ਸ਼ੋਅ ਬੜੇ ਚਰਚਿਤ ਹਨ। ‘ਡਾ. ਭੁਰਜੀ ਸ਼ੋਅ’ ਅਤੇ ਆਪਣੀ ਜੀਵਨ ਸਾਥਣ ਨਾਲ ‘ਹੂਅ ਇਜ਼ ਦਾ ਬੌਸ’ ਦਰਸ਼ਕ ਬੜੀ ਉਤਸੁਕਤਾ ਨਾਲ ਵੇਖਦੇ ਹਨ।
ਉਨ੍ਹਾਂ ਦਾ ਰੋਲ ਮਾਡਲ ਉਨ੍ਹਾਂ ਦੇ ਮਾਤਾ ਜੀ ਹਨ। ਜਿਹੜੇ ਸਖ਼ਤ ਮਿਹਨਤ ਵਿਚ ਯਕੀਨ ਰੱਖਦੇ ਹਨ। ਉਹ ਸਵੇਰੇ ਸਵਖਤੇ 4 ਵਜੇ ਉਨ੍ਹਾਂ ਨੂੰ ਪੜ੍ਹਨ ਲਈ ਉਠਾ ਦਿੰਦੇ ਸਨ ਅਤੇ ਖੁਦ ਪਾਠ ਪੂਜਾ ਵਿਚ ਰੁੱਝ ਜਾਂਦੇ ਸਨ। ਗੁਰਬਾਣੀ ਦੀ ਚੇਟਕ ਡਾ. ਭੁਰਜੀ ਨੂੰ ਉਨ੍ਹਾਂ ਤੋਂ ਹੀ ਲੱਗੀ। ਉਨ੍ਹਾਂ ਦੇ ਮਾਤਾ ਜੀ ਹਰ ਰੋਜ਼ ਦੁਪਹਿਰ ਦਾ ਗਰਮ ਖਾਣਾ ਲੈ ਕੇ ਸਕੂਲ ਪਹੁੰਚਦੇ। ਹਰ ਰੋਜ਼ ਉਨ੍ਹਾਂ ਦੀਆਂ ਮੁਸ਼ਕਲਾਂ, ਪ੍ਰੇਸ਼ਾਨੀਆਂ ਸੁਣਦੇ।
ਡਾ. ਭੁਰਜੀ ਦੇ ਪਿਤਾ ਜੀ ਇਕ ਸਫ਼ਲ ਕਾਰੋਬਾਰੀ ਵਿਅਕਤੀ ਸਨ। ਪਰਿਵਾਰ ਦੀ ਇਕ ਸਾਂਝੀ ਇਮਾਰਤ ਉਸਾਰੀ ਦੀ ਕੰਪਨੀ ਸੀ। ਪਿਤਾ ਜੀ ਹਰ ਰੋਜ਼ ਸ਼ਾਮਲ ਨੂੰ ਰਹਿਰਾਸ ਦਾ ਪਾਠ ਕਰਦੇ, ਜਿਸਨੂੰ ਉਹ ਧਿਆਨ ਨਾਲ ਸੁਣਦੇ। ਪਿਤਾ ਜੀ ਤੋਂ ਉਨ੍ਹਾਂ ਨੂੰ ਸਿੱਖ ਇਤਿਹਾਸ, ਗੁਰਬਾਣੀ ਅਤੇ ਅਨੇਕਾਂ ਸਾਖੀਆਂ ਬਾਰੇ ਜਾਣਕਾਰੀ ਮਿਲੀ।
ਉਦੋਂ ਡਾ. ਭੁਰਜੀ ਪੰਜਾਬੀ ਬੋਲ ਅਤੇ ਸਮਝ ਤਾਂ ਲੈਂਦੇ ਸਨ ਪਰ ਪੜ੍ਹ ਅਤੇ ਲਿਖ ਨਹੀਂ ਸਕਦੇ ਸਨ। ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਪਿੰਗਲਵਾੜਾ ਵਿਖਾਉਣ ਲਈ ਅੰਮ੍ਰਿਤਸਰ ਲੈ ਕੇ ਗਏ। ਉਥੇ ਉਨ੍ਹਾਂ ਦੀ ਮੁਲਾਕਾਤ ਭਗਤ ਪੂਰਨ ਸਿੰਘ ਨਾਲ ਹੋਈ। ਜਿਨ੍ਹਾਂ ਤੋਂ ਡਾ. ਭੁਰਜੀ ਨੇ ਨਿਸ਼ਕਾਮ ਸੇਵਾ ਦਾ ਸਬਕ ਸਿੱਖਿਆ।
ਡਾ. ਭੁਰਜੀ ਵਿਆਹ ਉਪਰੰਤ ਕੈਨੇਡਾ ਚਲੇ ਗਏ। ਉਨ੍ਹਾਂ ਦੀ ਜੀਵਨ ਸਾਥਣ ਨੇ ਉਨ੍ਹਾਂ ਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਸਿਖਾਈ। ਇਸਦਾ ਉਨ੍ਹਾਂ ਨੂੰ ਜੀਵਨ ਵਿਚ ਵੱਡਾ ਲਾਹਾ ਮਿਲਿਆ। ਇਕ ਤਾਂ ਉਹ ਆਪਣੇ ਮਾਤਾ ਜੀ ਨੂੰ ਪੰਜਾਬੀ ਵਿਚ ਚਿੱਠੀਆਂ ਲਖਣ ਲੱਗ ਪਏ। ਦੂਸਰਾ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ, ਸਮਝਣਾ ਸ਼ੁਰੂ ਕਰ ਦਿੱਤਾ। ਅੱਗੋਂ ਰੂਹਾਨੀ ਗਿਆਨ ਉਨ੍ਹਾ ਨੂੰ ਸੱਭਰਵਾਲ ਪਰਿਵਾਰ ਵੱਲੋਂ ਮਿਲਿਆ। ਵੱਡਿਆਂ ਦਾ ਆਦਰ ਸਤਿਕਾਰ ਕਰਨਾ ਅਤੇ ਲੋੜ ਵੇਲੇ ਉਨ੍ਹਾਂ ਦੀ ਮਦਦ ਕਰਨਾ ਡਾ. ਭੁਰਜੀ ਦੇ ਸੁਭਾਅ ਵਿਚ ਸ਼ਾਮਲ ਹੈ।
ਜਦ ਡਾ. ਭੁਰਜੀ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਤੋਂ ਬਹੁਤ ਪ੍ਰਭਾਵਤ ਹੋਏ। ਸੁਰਜੀਤ ਪਾਤਰ ਨੂੰ ਪੜ੍ਹ ਸੁਣ ਕੇ ਪੰਜਾਬੀ ਸਾਹਿਤ, ਪੰਜਾਬੀ ਕਵਿਤਾ ਨਾਲ ਜੁੜੇ। ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਮਿਲ ਕੇ ਅਤੇ ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਸੁਣ ਕੇ ਬੇਹੱਦ ਪ੍ਰੇਰਿਤ ਹੋਏ।
ਡਾ. ਪ੍ਰਗਟ ਸਿੰਘ ਭੁਰਜੀ ਦਾ ਕਹਿਣਾ ਹੈ ਕਿ ਮੇਰੇ ਮਾਪਿਆਂ ਨੇ ਮੈਨੂੰ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨਾ ਸਿਖਾਇਆ। ਜਦੋਂ ਵੀ ਮੈਂ ਮੁੰਬਈ ਜਾਂਦਾ ਹਾਂ ਆਪਣੇ ਅਧਿਆਪਕਾਂ ਨੂੰ ਜ਼ਰੂਰ ਮਿਲਦਾ ਹਾਂ।
ਸੁਰੀਲਾ ਸ਼ਬਦ-ਗਾਇਨ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਉਨ੍ਹਾਂ ਦੇ ਨਿੱਘੇ ਮਿੱਤਰ ਹਨ ਕਿਉਂ ਕਿ ਡਾ. ਭੁਰਜੀ ਨੂੰ ਸ਼ਬਦ-ਗਾਇਨ ਬੇਹੱਦ ਪਸੰਦ ਹੈ। ਉਨ੍ਹਾਂ ਦੇ ਪ੍ਰਭਾਵ ਹੇਠ ਉਨ੍ਹਾਂ ਦੇ ਬੱਚੇ ਵੀ ਕੀਰਤਨ ਕਰਨ ਲੱਗੇ ਹਨ। ਡਾ. ਭੁਰਜੀ ਨੇ ਆਪਣਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆ ਸਿੱਖਿਆਵਾਂ ਅਨੁਸਾਰ ਢਾਲਿਆ ਹੋਇਆ ਹੈ। ਉਨ੍ਹਾਂ ਨੇ ਸਿਆਣੇ ਤੇ ਸੰਤੁਲਤ ਪਹੁੰਚ ਵਾਲੇ ਨੇਤਾਵਾਂ ਤੋਂ ਵੱਖ ਵੱਖ ਭਾਈਚਾਰਿਆਂ ਦਰਮਿਆਨ ਪੁਲ ਬਣਨਾ ਸਿੱਖਿਆ ਹੈ। ਜੀਵਨ ਵਿਚ ਹਾਂ-ਪੱਖੀ ਨਜ਼ਰੀਆ ਰੱਖਣਾ ਸਿੱਖਿਆ ਹੈ। ਉਨ੍ਹਾਂ ਨੂੰ ਦਲਾਈ ਲਾਮਾ ਅਤੇ ਆਗਾ ਖਾਨ ਜਿਹੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਦਾ ਮੌਕਾ ਵੀ ਮਿਲਿਆ। ਡਾ. ਭੁਰਜੀ ਦਾ ਕਹਿਣਾ ਹੈ, “ਮੈਂ ਪ੍ਰਮਾਤਮਾ ਦੀ ਯੂਨੀਵਰਸਿਟੀ ਦਾ ਇਕ ਸਿੱਖ, ਇਕ ਸਿੱਖਿਆਰਥੀ ਹਾਂ।”
ਇਕ ਗੱਲ ਹੋਰ। ਡਾ. ਪ੍ਰਗਟ ਸਿੰਘ ਭੁਰਜੀ ਨੂੰ ਜਿਹੜੀ ਸ਼ਖ਼ਸੀਅਤ ਚੰਗੀ ਲੱਗਦੀ ਹੈ ਉਸਨੂੰ ਉਹ ਬਾਹਾਂ ਵਿਚ ਲੈ ਕੇ ਉਪਰ ਉਠਾ ਲੈਂਦੇ ਹਨ। ਉਸ ਸ਼ਖ਼ਸੀਅਤ ਲਈ ਉਹ ਪਲ ਮਾਣ ਭਰੇ ਹੁੰਦੇ ਹਨ। ਪਰ ਉਹ ਅਜਿਹਾ ਅਚਨਚੇਤ ਕਰਦੇ ਹਨ। ਅਗਲੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ।
ਸਰੀ (ਕੈਨੇਡਾ) ਦੇ ਮਾਣ ਅਤੇ ਕੌਮਾਂਤਰੀ ਪ੍ਰਸਿੱਧੀ ਵਾਲੇ ਹਸਤਾਖ਼ਰ ਡਾ. ਪ੍ਰਗਟ ਸਿੰਘ ਭੁਰਜੀ ’ਤੇ ਸਰੀ ਵਾਸੀਆਂ ਨੂੰ ਡਾਹਢਾ ਮਾਣ ਹੈ।
ਡਾ. ਭੁਰਜੀ ਸ਼ੋਅ
‘ਡਾ. ਭੁਰਜੀ ਸ਼ੋਅ’ ਕਿਉਂ ਕਿ ਸਿਹਤ, ਸਿਹਤਮੰਦ ਜੀਵਨ, ਤੰਦਰੁਸਤੀ ਅਤੇ ਵੱਖ ਵੱਖ ਬਿਮਾਰੀਆਂ ਤੋਂ ਬਚਣ ਦੀ ਗੱਲ ਕਰਦਾ ਹੈ, ਸਿਹਤਮੰਦ ਖੁਰਾਕ ਅਤੇ ਕਸਰਤ ਬਾਰੇ ਸਮਝਾਉਂਦਾ ਹੈ ਇਸ ਲਈ ਦਰਸ਼ਕ ਇਸ ਸ਼ੋਅ ਨੂੰ ਬੜਾ ਪਸੰਦ ਕਰਦੇ ਹਨ।
ਅੱਜ ਸਿਹਤ, ਖੁਰਾਕ, ਕਸਰਤ ਬੜੇ ਮਹੱਤਵਪੂਰਨ ਵਿਸ਼ੇ ਬਣ ਗਏ ਹਨ। ਸਾਡੇ ਜੀਵਨ ਵਿਚ ਜਿੰਨਾ ਮਹੱਤਵ ਇਨ੍ਹਾਂ ਦਾ ਹੈ ਓਨਾ ਮਹੱਤਵ ਅਸੀਂ ਇਨ੍ਹਾਂ ਨੂੰ ਦਿੰਦੇ ਨਹੀਂ ਹਾਂ। ਸਾਡੇ ਕੋਲ ਸਮਾਂ ਹੀ ਨਹੀਂ ਹੈ। ਅਸੀਂ ਹਰ ਵੇਲ ਰੁੱਝੇ ਹੋਏ ਹਾਂ। ਕਾਹਲ ਵਿਚ ਹਾਂ।
‘ਡਾ. ਭੁਰਜੀ ਸ਼ੋਅ’ ਵਿਚ ਜਿੱਥੇ ਡਾ. ਭੁਰਜੀ ਖੁਦ ਆਪਣੇ ਤਜਰਬੇ ਦਰਸ਼ਕਾਂ ਨਾਲ ਸਾਂਝੇ ਕਰਦੇ ਹਨ ਉਥੇ ਵੱਖ ਵੱਖ ਮਾਹਿਰ ਡਾਕਟਰਾਂ ਨਾਲ, ਵੱਖ ਵੱਖ ਬਿਮਾਰੀਆਂ ਸੰਬੰਧੀ ਇੰਟਰਵਿਊ ਕਰਦੇ ਹਨ। ਸਿਹਤ ਸਮੱਸਿਆਵਾਂ ਦੀ ਗੱਲ ਕਰਦਾ ਇਹ ਪ੍ਰੋਗਰਾ ਜਿਸ ਵੀ ਸਿਹਤ-ਵਿਸ਼ੇ ਦੀ ਚੋਣ ਕਰਦਾ ਹੈ ਉਸ ਬਾਰੇ ਦਰਸ਼ਕਾਂ ਨੂੰ ਸਰਲ ਢੰਗ-ਤਰੀਕੇ ਅਤੇ ਸਰਲ ਸ਼ਬਦਾਂ ਵਿਚ ਸੱਭ ਕੁਝ ਸਪਸ਼ਟ ਕਰ ਦਿੰਦਾ। ਸਫ਼ਲਤਾ ’ਤੇ ਆਪਣੇ ਆਪਣੇ ਢੰਗ ਨਾਲ ਪ੍ਰਤੀਕਰਮ ਵਿਅਕਤ ਕੀਤੇ ਹਨ।
ਦਰਅਸਲ ਚਰਚਾ ਉਦੋਂ ਆਰੰਭ ਹੋਈ ਜਦੋਂ ਚੀਨ ਦੀ ਛੋਟੀ ਜਿਹੀ ਕੰਪਨੀ ਡੀਪਸੀਕ ਨੇ ਐਪਲ ਦੇ ਐਪ ਸਟੋਰ ਵਿਚ ਵੇਖਦੇ ਹੀ ਵੇਖਦੇ ਪਹਿਲਾ ਸਥਾਨ ਲੈ ਲਿਆ। ਇਸ ਕੰਪਨੀ ਦਾ ਨਰਮਾਣ 2023 ਵਿਚ ਹੋਇਆ। ਜਦੋਂ ਇਸਨੇ ਓਪਨ ਸੋਰਸ ਏ ਆਈ ਮਾਡਲ ਡੀਪਸੀਕ ਆਰ 1 ਦੀ ਸ਼ੁਰੂਆਤ ਕੀਤੀ ਤਾਂ ਉਹ ਵਿਸ਼ਵ ਪੱਧਰ ’ਤੇ ਓਪਨ ਏ ਆਈ ਦੇ ਚੈਟ ਜੀ ਪੀ ਟੀ, ਜੈਮਿਨੀ ਅਤੇ ਕਲਾਊਡ ਏ ਆਈ ਤੋਂ ਅੱਗੇ ਨਿਕਲ ਗਿਆ।
ਚਰਚਾ ਇਸ ਲਈ ਵੀ ਹੋ ਰਹੀ ਹੈ ਕਿ ਮੁਕਾਬਲਤਨ ਇਸਨੂੰ ਬਹੁਤ ਘੱਟ ਲਾਗਤ ਵਿਚ ਤਿਆਰ ਕੀਤਾ ਗਿਆ ਹੈ। ਕੇਵਲ 55-56 ਲੱਖ ਡਾਲਰ ਵਿਚ। ਜਦ ਕਿ ਅਮਰੀਕੀ ਕੰਪਨੀਆਂ ਇਸਨੂੰ ਵਿਕਸਤ ਕਰਨ ’ਤੇ ਕਰੋੜਾਂ ਡਾਲਰ ਲਗਾ ਚੁੱਕੀਆਂ ਹਨ।
ਡੀਪਸੀਕ ਏ ਆਈ ਦੇ ਕਰਤਾ ਧਰਤਾ ਚੀਨ ਦੇ 40 ਸਾਲਾ ਲਿਆਂਗ ਵੇਨਫੇਂਗ ਹਨ। ਉਸ ਵਿਚ ਅੰਤਾਂ ਦੀ ਦੂਰ-ਦ੍ਰਿਸ਼ਟੀ ਅਤੇ ਸਪਸ਼ਟਤਾ ਹੈ। ਉਹ ਬਜ਼ਾਰ ਨੂੰ ਬਾਰੀਕੀ ਵਿਚ ਸਮਝਣ ਦੀ ਸਮਰੱਥਾ ਰੱਖਦਾ ਹੈ। ਇਸੇ ਲਈ ਉਸਨੇ ਜਲਾਈ 2024 ਵਿਚ ਚੀਨੀ ਮੀਡੀਆ ਸਾਹਮਣੇ ਕਿਹਾ ਸੀ, “ਓਪਨ ਏ ਆਈ ਕੋਈ ਭਗਵਾਨ ਨਹੀਂ ਹੈ ਅਤੇ ਹਮੇਸ਼ਾ ਸੱਭ ਤੋਂ ਅੱਗੇ ਨਹੀਂ ਰਹਿ ਸਕਦਾ ਹੈ।” ਇਸਦੇ ਕੁਝ ਮਹੀਨੇ ਬਾਅਦ ਲਿਆਂਗ ਨੇ ਡੀਪਸੀਕ ਏ ਆਈ ਦੁਆਰਾ ਦੁਨੀਆਂ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਿ ਅਲਰਜੀ ਕੀ ਹੈ ਅਤੇ ਇਹ ਕਿਉਂ ਹੁੰਦੀ ਹੈ। ਜੇਕਰ ਹੋ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਹੜੀ ਦਵਾਈ ਲੈਣੀ ਚਾਹੀਦੀ ਹੈ।
ਇਕ ਪ੍ਰੋਗਰਾਮ ਵਿਚ ਉਨ੍ਹਾਂ ਸਮਝਾਇਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਨੂੰ ਕੀ ਦਿਲ ਦੀਆਂ ਸਮੱਸਿਆਵਾਂ ਦਾ ਵਧੇਰੇ ਖਤਰਾ ਹੈ? ਉਹ ਅਕਸਰ ਆਖਦੇ ਹਨ ਕਿ ਸਿਹਤ ਹੀ ਅਸਲੀ ਦੌਲਤ ਹੈ। ਇਕ ਕੜੀ ਇਸ ਨੁਕਤੇ ਦੁਆਲੇ ਕੇਂਦਰਿਤ ਸੀ ਕਿ ਸ਼ਾਕਾਹਾਰੀ ਭੋਜਨ ਕਿਵੇਂ ਮਾਸਾਹਾਰੀ ਭੋਜਨ ਤੋਂ ਬਿਹਤਰ ਹੈ। ਇਕ ਹੋਰ ਕਿਸ਼ਤ ਵਿਚ ਡਾ. ਭੁਰਜੀ ਜਾਣਕਾਰੀ ਦੇ ਰਹੇ ਸਨ ਕਿ ਸਾਨੂੰ ਚਾਵਲ ਬਨਾਉਣ ਬਾਅਦ ਤਾਜ਼ਾ ਹੀ ਖਾਣੇ ਚਾਹੀਦੇ ਹਨ। ਕੁਝ ਸਮਾਂ ਰੱਖ ਕੇ, ਬੇਹੇ ਬਾਸੇ ਜਾਂ ਫਰਿੱਜ ਵਿਚੋਂ ਕੱਢ ਕੇ ਗਰਮ ਕਰਕੇ ਚਾਵਲ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ। ਕਿਉਂ ਕਿ ਅਜਿਹੇ ਚਾਵਲ ਖਾਣ ਯੋਗ ਨਹੀਂ ਰਹਿੰਦੇ। ਇਸ ਨਾਲ ਪੇਟ ਦਰਦ ਅਤੇ ਪੇਟ ਦੀਆਂ ਹੋਰ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਡਾ. ਭੁਰਜੀ ਅਕਸਰ ਸਿਹਤ ਅਤੇ ਬਿਮਾਰੀਆਂ ਬਾਰੇ ਸਮਝਾਉਂਦੇ ਹੋਏ ਵਿਸ਼ਵ ਭਰ ਵਿਚੋਂ ਉਦਾਹਰਨਾਂ ਦਿੰਦੇ ਹਨ। ਉਨ੍ਹਾਂ ਦੇਸ਼ਾਂ, ਉਨ੍ਹਾਂ ਇਲਾਕਿਆਂ ਦੀ ਗੱਲ ਜ਼ਰੂਰ ਕਰਦੇ ਹਨ ਜਿੱਥੇ ਬਿਮਾਰੀਆਂ ਬਹੁਤ ਘੱਟ ਹਨ ਜਾਂ ਜਿੱਥੇ ਲੋਕ ਲੰਮੀ ਉਮਰ ਬਤੀਤ ਕਰਦੇ ਹਨ। ਉਨ੍ਹਾਂ ਦੀ ਜੀਵਨ-ਸ਼ੈਲੀ, ਉਨ੍ਹਾਂ ਦੀ ਖੁਰਾਕ, ਉਨ੍ਹਾਂ ਦੀ ਕਸਰਤ, ਉਨ੍ਹਾਂ ਦੇ ਸ਼ੌਕ ਅਤੇ ਉਨ੍ਹਾਂ ਦੀ ਦਿਨ ਦੀ ਰੁਟੀਨ ਬਾਰੇ ਦੱਸਦੇ ਹਨ। ਦੱਸਦੇ ਹਨ ਕਿ ਉਹ ਬਹੁਤ ਘੱਟ ਬਿਮਾਰ ਕਿਉਂ ਹੁੰਦੇ ਹਨ, ਉਹ ਲੰਮਾ ਸਿਹਤਮੰਦ ਜੀਵਨ ਕਿਉਂ ਜਿਊਂਦੇ ਹਨ।
ਉਨ੍ਹਾਂ ਵਿਚ ਕੁਝ ਗੱਲਾਂ ਵੱਖਰੀਆਂ, ਵਿਸ਼ੇਸ਼ ਤੇ ਇਕੋ ਜਿਹੀਆਂ ਹੁੰਦੀਆਂ ਹਨ। ਉਹ ਕੁਦਰਤ ਦੇ ਨੇੜੇ ਰਹਿੰਦੇ ਹਨ। ਉਨ੍ਹਾਂ ਵਿਚ ਮਨ ਦੀ ਇਕਾਗਰਤਾ, ਮਨ ਦਾ ਟਿਕਾਅ ਬਹੁਤ ਹੁੰਦਾ ਹੈ। ਉਹ ਆਪਣ ਆਪ ਨੰ ਕਾਹਲ ਨਹੀਂ ਪਾਉਂਦੇ। ਬਹੁਤੀ ਭੱਜ ਦੌੜ ਤੋਂ ਬੱਚਦੇ ਹਨ। ਉਨ੍ਹਾਂ ਦੀ ਖੁਸ਼ੀ, ਸੰਤੁਸ਼ਟੀ, ਸਹਿਜ ਤੇ ਲੰਮੀ ਉਮਰ ਦਾ ਰਾਜ਼ ਹੈ ਕਿ ਉਹ ਤੁਰੇ ਫਿਰਦੇ ਰਹਿੰਦੇ ਹਨ। ਉਨ੍ਹਾਂ ਦਾ ਹਰ ਰੋਜ਼ ਕੋਈ ਮਨੋਰਥ ਹੁੰਦਾ ਹੈ ਅਤੇ ਉਸ ਮਨੋਰਥ ਨੂੰ ਪੂਰਾ ਕਰਨ ਲਈ ਉਹ ਸਾਰਾ ਦਿਨ ਰੁੱਝੇ ਰਹਿੰਦੇ ਹਨ। ਘਰ ਦੀ ਬਗ਼ੀਚੀ ਵਿਚ ਉਗਾਈਆਂ ਸਬਜ਼ੀਆਂ-ਫਲ੍ਹ-ਅਨਾਜ ਖਾਂਦੇ ਹਨ। ਭੋਜਨ ਖਾਣ ਸਮੇਂ 20-25 ਪ੍ਰਤੀਸ਼ਤ ਪੇਟ ਖ਼ਾਲੀ ਰੱਖਦੇ ਹਨ। ਪੌਦਿਆਂ, ਬੂਟਿਆਂ ਨੂੰ ਨਿਹਾਰਦੇ ਹਨ। ਗੋਡੀ ਕਰਦੇ ਹਨ, ਪਾਣੀ ਦਿੰਦੇ ਹਨ। ਲੋਕਾਂ ਨਾਲ, ਆਲੇ ਦੁਆਲੇ ਨਾਲ ਜੁੜੇ ਰਹਿੰਦੇ ਹਨ। ਇਕ ਦੂਸਰੇ ਦੀ ਮਦਦ ਕਰਦੇ ਹਨ। ਦੁਖ-ਸੁਖ ਵਿਚ ਸ਼ਾਮਲ ਹੁੰਦੇ ਹਨ। ਭਾਈਚਾਰਕ ਸਾਂਝ ਤੇ ਸਨੇਹ ਪੈਦਾ ਕਰਦੇ ਹਨ। ਛੋਟੀਆਂ ਛੋਟੀਆਂ ਗੱਲਾਂ ਦਾ ਤਣਾਅ ਨਹੀਂ ਲੈਂਦੇ। ਉੱਤਮ ਹੋਣ ਦੀ ਚਿੰਤਾ ਨਹੀਂ ਕਰਦੇ ਬੱਸ ਕੰਮ ਕਰੀ ਜਾਂਦੇ ਹਨ ਅਤੇ ਕੰਮ ਵਿਚ ਹੀ ਖੁਸ਼ ਰਹਿੰਦੇ ਹਨ। ਇੰਝ ਖੁਸ਼ੀ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਅੰਗ ਬਣ ਜਾਂਦੀ ਹੈ। ਉਹ ਮੁਸ਼ਕਲਾਂ ਨੂੰ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਜੀਵਨ ਦਾ ਹਿੱਸਾ ਮੰਨਦੇ ਹਨ। ਦੋਸਤ ਬਣਾਉਂਦੇ ਹਨ ਅਤੇ ਦੋਸਤੀ ਨਿਭਾਉਂਦੇ ਹਨ। ਬੁਰੀਆਂ ਆਦਤਾਂ ਤੋਂ ਬਚਦੇ ਹਨ। ਨਵੀਆਂ ਚੀਜ਼ਾਂ ਸਿੱਖਣ ਵਿਚ ਰੁਚੀ ਲੈਂਦੇ ਹਨ। ਜੀਵਨ ਨਾਲ ਜੁੜਿਆ ਵਿਸ਼ੇਸ਼ ਦਿਨ-ਦਿਹਾੜਾ ਆਉਂਦਾ ਹੈ ਤਾਂ ਉਸਨੂੰ ਤੰਦਰੁਸਤੀ ਨੂੰ ਸਮਰਪਿਤ ਕਰਦੇ ਹਨ।
ਸਿਹਤ ਅਤੇ ਸੁਚੱਜੇ ਜੀਵਨ ਲਈ ਆਓ ਵੇਖੀਏ ‘ਡਾ. ਭੁਰਜੀ ਸ਼ੋਅ’।
—— 0 ——