Headlines

ਕੁਲਵੰਤ ਸਿੰਘ ਖ਼ੈਰਾਬਾਦੀ ਨਿਊਜ਼ੀਲੈਂਡ ਦੀ ਪੁਸਤਕ ‘ਰੁੱਖ ਤੇ ਮਨੁੱਖ’ ਇੰਟਰਨੈੱਟ ਉੱਤੇ ਲੋਕ-ਅਰਪਣ

ਸਰੀ /ਵੈਨਕੂਵਰ (ਕੁਲਦੀਪ ਚੁੰਬਰ)-ਨਿਊਜ਼ੀਲੈਂਡ ਨਿਵਾਸੀ ਪੰਜਾਬੀ ਕਹਾਣੀਕਾਰ ਲੇਖਕ ਕੁਲਵੰਤ ਸਿੰਘ ਖੈਰਾਬਾਦੀ ਦੀ ਪੁਸਤਕ “ਰੁੱਖ ਤੇ ਮਨੁੱਖ” ਇੰਟਰਨੈੱਟ ਉੱਤੇ ਲੋਕ-ਅਰਪਣ ਕੀਤੀ ਗਈ। ਜਿਸ ਨੂੰ  ਕਾਜਲ ਪਬਲਿਸ਼ਰਜ਼ ਵਲੋਂ ਤਿਆਰ ਕਰਕੇ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਤੇ ਪੰਜਾਬ ਦੇ ਦੁੱਖ-ਸੁੱਖ ਫਰੋਲਦੀਆਂ ਇਸ ਪੁਸਤਕ ਵਿੱਚ ਪੰਜ ਕਹਾਣੀਆਂ ਹਨ। ਲੇਖਕ ਦੀ ਇੰਟਰਨੈੱਟ ਉੱਤੇ ਇਹ ਦੂਜੀ ਕਹਾਣੀਆਂ ਦੀ ਪੁਸਤਕ ਹੈ। ਜ਼ਿਕਰਯੋਗ ਹੈ ਉਨ੍ਹਾਂ ਦੀ ਪਹਿਲੀ ਪੁਸਤਕ ਨੂੰ ਪੰਜਾਬੀ ਮਾਂ ਬੋਲੀ ਦੀਆਂ ਕਈ ਮਾਣਯੋਗ ਸਖ਼ਸ਼ੀਅਤਾਂ ਵਲੋਂ ਭਰਪੂਰ ਪਿਆਰ ਮਿਲਿਆ ਸੀ। ਇਸ ਦੂਸਰੀ ਪੁਸਤਕ ਅੰਦਰ ਪਰਮਵੀਰ ਸਿੰਘ ਬਾਠ ਪ੍ਰਾਈਮ ਏਸ਼ੀਆ ਟੀਵੀ, ਪ੍ਰਸਿੱਧ ਗਾਇਕ ਸੁਰਿੰਦਰ ਲਾਡੀ, ਕਲਮਕਾਰ ਰਾਣਾ ਭੋਗਪੁਰੀਆ ਤੇ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਨੇ ਲੇਖਕ ਦੀ ਕਲਮ ਬਾਰੇ ਆਪਣੇ ਵਿਚਾਰ ਲਿਖੇ। ਪੰਜਾਬੀ ਸਾਹਿਤ ਜਗਤ ਵਿੱਚ ਲੇਖਕ ਦੀ ਇਸ ਦੂਜੀ ਪੁਸਤਕ ਨੂੰ ਨਿਊਜ਼ੀਲੈਂਡ ਦੇ ਮਸ਼ਹੂਰ ‘ਰੇਡੀਓ ਸਪਾਈਸ’ ਦੇ ਦਫ਼ਤਰ ਵਿਖੇ ਜੀ ਆਇਆਂ ਆਖਦਿਆਂ ਲੋਕ-ਅਰਪਣ ਕਰਨ ਦੀ ਰਸਮ ਕੀਤੀ ਗਈ। ਇਸ ਪੁਸਤਕ ਨੂੰ ਪਾਠਕਾਂ ਵਲੋਂ ਇੰਟਰਨੈੱਟ ਉੱਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਇਸ ਪੁਸਤਕ ਨੂੰ ਅਨੇਕਾਂ ਪਾਠਕਾਂ ਵਲੋਂ ਪੜ੍ਹਿਆ ਜਾ ਚੁੱਕਾ ਹੈ। ਇਸ ਪੁਸਤਕ ਨੂੰ ਗੂਗਲ ਉੱਤੇ ਅੰਗ੍ਰੇਜ਼ੀ ਦੇ ਅੱਖਰਾਂ ਵਿੱਚ ਰਾਈਟਰ ਕੁਲਵੰਤ ਸਿੰਘ ਬਲਾਗ ਸਰਚ ਕਰਕੇ ਬੜੀ ਹੀ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ ਜਿਸਦੀ ਕੋਈ ਫੀਸ ਨਹੀਂ ਹੈ। ਪੁਸਤਕ ਦੇ ਲੋਕ ਅਰਪਣ ਤੇ ਲੇਖਕ ਨੂੰ ਪੰਜਾਬੀ ਮਾਂ ਬੋਲੀ ਦੀਆਂ ਅਨੇਕਾਂ ਨਾਮਵਰ ਕਲਮਾਂ ਅਤੇ ਪਾਠਕਾਂ ਵਲੋਂ ਮੁਬਾਰਕਬਾਦ ਦਿੱਤੀ ਗਈ।