ਬਸੰਤ ਮੋਟਰਜ਼ ਸਰੀ ਵਲੋਂ ”ਜ਼ਿੰਦਗੀ ਦੇ ਰੂਬਰੂ” ਪ੍ਰੋਗਰਾਮ ਪਿੰਡ ਹਰਦੋ ਫਰਾਲਾ ( ਜਲੰਧਰ) ਵਿਖੇ 5 ਮਾਰਚ ਨੂੰ

ਜਲੰਧਰ ( ਦੇ ਪ੍ਰ ਬਿ)- ਸਰੀ ਦੇ ਪ੍ਰਸਿੱਧ ਆਟੋ ਬਿਜਨੈਸ ਅਦਾਰੇ ਬਸੰਤ ਮੋਟਰਜ਼ ਦੇ ਮੁਖੀ ਸ ਬਲਦੇਵ ਸਿੰਘ ਬਾਠ ਵਲੋਂ ਹਾਰ ਸਾਲ ਸਰੀ ਵਿਚ ਕਰਵਾਇਆ ਜਾਂਦਾ ਪ੍ਰੋਗਰਾਮ ”ਜ਼ਿੰਦਗੀ ਦੇ ਰੂਬਰੂ”  ਇਸ ਵਾਰ ਉਹਨਾਂ ਦੇ ਪਿੰਡ ਹਰਦੋ ਫਰਾਲਾ ਜਿਲਾ ਜਲੰਧਰ ਵਿਖੇ 5 ਮਾਰਚ ਦਿਨ  ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ। ਬਸੰਤ ਮੋਟਰਜ਼  ਸਰੀ ਕੈਨੇਡਾ ਤੇ ਗਰਾਮ ਪੰਚਾਇਤ ਹਰਦੋ ਫਰਾਲਾ ਦੇ ਸਹਿਯੋਗ ਨਾਲ ਯੁਗ ਕਵੀ ਪਦਮ ਸ੍ਰੀ ਸੁਰਜੀਤ ਪਾਤਰ ਦੀ ਨਿੱਘੀ ਯਾਦ ਅਤੇ ਵਿੱਦਿਆ ਵਿਚਾਰੀ ਪਰਉਪਕਾਰੀ ਦੇ ਮਹੱਤਵ ਨੂੰ ਸਮਰਪਿਤ ਇਹ ਪ੍ਰੋਗਰਾਮ  ਸਰਕਾਰੀ ਹਾਈ ਸਕੂਲ ਹਰਦੋ ਫਰਾਲਾ ਦੇ ਵਿਹੜੇ ਵਿਚ ਦਿਨ ਦੇ 11 ਵਜੇ ਸ਼ੁਰੂ ਹੋਵੇਗਾ।  ਜਿਸ ਵਿਚ ਉਘੇ ਫਿਲਮੀ ਕਲਾਕਾਰ ਰਣਬੀਰ ਰਾਣਾ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ ਜੋ ਸੂਕਲੀ ਬੱਚਿਆਂ ਤੇ ਹਾਜਰੀਨ ਨਾਾਲ ਆਪਣੀ ਪੇਸ਼ਕਾਰੀ ਰਾਹੀਂ ਪ੍ਰੇਰਨਾਦਾਇਕ ਵਿਚਾਰਾਂ ਦੀ ਸਾਂਝ ਪਾਉਣਗੇ।  ਇਸਤੋਂ ਇਲਾਵਾ ਹੋਰ ਸਾਹਿਤਕ, ਵਿਦਿਅਕ ਅਤੇ ਪ੍ਰੇਰਨਾਦਾਇਕ ਜਾਣਕਾਰੀ ਦੇ ਨਾਲ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਵੀ ਸ਼ਾਮਲ ਹੋਣਗੇ। ਸ ਬਲਦੇਵ ਸਿੰਘ ਬਾਠ ਵਲੋ ਸਾਹਿਤ ਪ੍ਰੇਮੀਆਂ, ਪਰਵਾਸੀ ਭਰਾਵਾਂ ਤੇ ਹੋਰਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਹੈ। ਹੋਰ ਵਧੇਰੇ ਜਾਣਕਾਰੀ ਲਈ  ਉਹਨਾਂ ਨਾਲ ਫੋਨ ਨੰਬਰ 604-808-1194 ਜਾਂ 98147-95608 ਜਾਂ 98151-21276 ਤੇ ਸੰਪਰਕ ਕੀਤਾ ਜਾ ਸਕਦਾ ਹੈ।