ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਕ੍ਰਮਵਾਰ ਦਿੱਤੀ ਜਾਵੇਗੀ 81 ਹਜ਼ਾਰ ਅਤੇ 71 ਹਜ਼ਾਰ ਰੁਪਏ ਦੀ ਨਗਦ ਰਾਸ਼ੀ-
ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਕਰਨਗੇ ਇਨਾਮਾਂ ਦੀ ਵੰਡ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,26 ਫਰਵਰੀ -ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਐਨਆਰਆਈ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਚੌਥਾ ਆਲ ਓਪਨ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ 28 ਫਰਵਰੀ ਤੋਂ 2 ਮਾਰਚ ਤੱਕ ਲਗਾਤਾਰ ਤਿੰਨ ਦਿਨ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ,ਜਿਸ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਬੰਧਕ ਜਗਤਾਰ ਸਿੰਘ ਜੱਗਾ ,ਗੁਰਚਰਨ ਸਿੰਘ,ਰਵੀਪਾਲ ਸਿੰਘ,ਪਹਿਲਵਾਨ ਲਖਬੀਰ ਸਿੰਘ ਅਤੇ ਬਲਜਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਹਾਕੀ ਖੇਡ ਨਾਲ ਜੁੜੀਆਂ 16 ਨਾਮੀ ਟੀਮਾਂ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਹੋ ਰਹੇ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ ਅਤੇ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਅਤੇ ਉਪ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਕਰਮਵਾਰ 81 ਹਜ਼ਾਰ ਅਤੇ 71 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੋਂ ਇਲਾਵਾ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕਰਨ ਵਾਲੀਆਂ ਦੋਵੇਂ ਟੀਮਾਂ ਨੂੰ 21,21 ਹਜਾਰ ਰੁਪਏ ਨਕਦ ਦਿੱਤੇ ਜਾਣਗੇ। ਕੁਆਟਰ ਫਾਈਨਲ ਤੱਕ ਪ੍ਰਵੇਸ਼ ਕਰਨ ਵਾਲੀਆਂ ਟੀਮਾਂ ਨੂੰ 8100 ਰੁਪਏ ਪ੍ਰਤੀ ਟੀਮ ਦਿੱਤੇ ਜਾਣਗੇ। ਅਤੇ ਬਾਕੀ ਰਹਿੰਦੀਆਂ ਅੱਠ ਟੀਮਾਂ ਨੂੰ 5100, 5100 ਰੁਪਏ ਰਾਸ਼ੀ ਖਰਚ ਪੱਤੇ ਵਜੋਂ ਦਿੱਤੀ ਜਾਵੇਗੀ।ਟੀਮਾਂ ਦੀ ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਟੂਰਨਾਮੈਂਟ ਕਮੇਟੀ ਵੱਲੋਂ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਕੀਤੀ ਜਾਵੇਗੀ। ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਖੇਡ ਮੇਲੇ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਕੇਵਲ ਚੋਹਲਾ,ਜਸਵਿੰਦਰ ਸਿੰਘ ਰੋਮੀ,ਇੰਸਪੈਕਟਰ ਬਲਜੀਤ ਸਿੰਘ, ਸਰਬਜੀਤ ਸਿੰਘ ਰਾਜਾ,ਕਵਲ ਲਹਿਰ,ਡਾ.ਯੁਧਬੀਰ ਸਿੰਘ,ਜਸਕਰਨ ਸਿੰਘ ਜਿੰਮੀ,ਲੱਕੀ,ਰਣਧੀਰ ਸਿੰਘ ਦੀਪੂ,ਹੈਪੀ ਪੁਰਲਾ,ਗੁਰਚਰਨ ਸਿੰਘ ਚਰਨਾਂ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਹੋਣ ਜਾ ਰਹੇ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਜੱਗਾ, ਪਹਿਲਵਾਨ ਲਖਬੀਰ ਸਿੰਘ ਲੱਖਾ, ਬਲਜਿੰਦਰ ਸਿੰਘ ਸੋਨੂੰ,ਰਵੀਪਾਲ ਸਿੰਘ,ਪ੍ਰਵੀਨ ਕੁਮਾਰ ਪੀਨਾ ਤੇ ਹੋਰ।