ਸਰੀ ( ਡਾ ਗੁਰਵਿੰਦਰ ਸਿੰਘ)-ਪੱਤਰਕਾਰ ਅਤੇ ਲੇਖਕ ਬਖ਼ਸ਼ਿੰਦਰ ਦੀ ਨਵੀਂ ਕਿਤਾਬ ‘ਸਰੀਨਾਮਾ’ (ਸ਼ਹਿਰ-ਵਾਰਤਾ) ਛਪ ਚੁੱਕੀ ਹੈ।’ਸਰੀਨਾਮਾ’ ਵਿੱਚ ਸਰੀ ਸ਼ਹਿਰ ਦੀ ਵਾਰਤਾ ਲੇਖਕ ਨੇ ਬਾਖੂਬ ਬਿਆਨੀ ਹੈ। ਸਰੀ ਦਾ ਇਤਿਹਾਸ, ਇਥੋਂ ਦੀ ਰਾਜਨੀਤੀ, ਸਮਾਜ, ਸੱਭਿਆਚਾਰ, ਸਾਹਿਤ ਅਤੇ ਹੋਰ ਅਨੇਕਾਂ ਪਹਿਲੂਆਂ ਤੋਂ ਇਲਾਵਾ, ਪੰਜਾਬੀ ਭਾਈਚਾਰੇ ਦਾ ਸਰੀ ਦੇ ਵਿਕਾਸ ਵਿੱਚ ਯੋਗਦਾਨ ਵੀ ‘ਸਰੀਨਾਮਾ’ ਵਿੱਚ ਬਿਆਨ ਕੀਤਾ ਗਿਆ ਹੈ।’ਸਰੀਨਾਮਾ’ ਨਾ ਸਿਰਫ ਜਾਣਕਾਰੀ ਭਰਪੂਰ ਹੈ, ਬਲਕਿ ਇਸ ਵਿਚਲੇ ਤੱਥ ਇਤਿਹਾਸਿਕ ਦਸਤਾਵੇਜ਼ ਕਹੇ ਜਾ ਸਕਦੇ ਹਨ। ਇਹ ਕਿਤਾਬ ਜਲਦੀ ਹੀ ਰਿਲੀਜ਼ ਕੀਤੀ ਜਾਵੇਗੀ। ਅਜੇ ਅੱਜ ਹੀ ਇਸ ‘ਤੇ ਚੈਨਲ ਪੰਜਾਬੀ ‘ਤੇ ਪ੍ਰੋਗਰਾਮ ‘ਆਵਾਜ਼-ਏ-ਪੰਜਾਬ’ ਵਿੱਚ ਇੱਕ ਵਿਸ਼ੇਸ਼ ਗੱਲਬਾਤ ਵੀ ਹੋਈ ਹੈ, ਜੋ ਕਿ ਦੇਖਣ ਲਾਇਕ ਹੈ।
‘ਸਰੀਨਾਮਾ’ ਆਪਣੇ ਆਪ ਵਿੱਚ ਵਿਲੱਖਣ ਕਿਤਾਬ ਹੈ। ਇਹ ਕਿਤਾਬ ਵਿਚਾਰ ਪੱਖੋਂ ਤਾਂ ਵੱਡੀ ਹੈ ਹੀ, ਆਕਾਰ ਪੱਖੋਂ ਵੀ ਵੱਡੀ ਹੈ। ਜਦੋਂ ਵੀ ਕਿਸੇ ਨੂੰ ਸਰੀ ਦੇ ਇਤਿਹਾਸ ਅਤੇ ਵਿਰਸੇ ਦੀ ਜਾਣਕਾਰੀ ਦੀ ਲੋੜ ਪਵੇਗੀ, ਤਾਂ ਇਹ ਕਿਤਾਬ ਉਸ ਜਗਿਆਸੂ ਦੀ ਗਿਆਨ ਪੂਰਤੀ ਕਰੇਗੀ। ਇਥੋਂ ਤੱਕ ਕਿ ਲਿਖਾਰੀਆਂ ਲਈ ਵੀ ਇਹ ਕਿਤਾਬ, ਹਵਾਲੇ ਦੇ ਰੂਪ ਵਿੱਚ ਲਾਹੇਵੰਦ ਸਾਬਤ ਹੋਵੇਗੀ!