ਓਟਾਵਾ (ਬਲਜਿੰਦਰ ਸੇਖਾ )- ਅਮਰੀਕਾ ਤੋ ਬਾਅਦ ਕੈਨੇਡਾ ਦੀ CBSA (ਕੈਨੇਡਾ ਬਾਰਡਰ ਸਕਿਊਰਟੀ ਏਜੰਸੀ )ਦੇ ਅੰਕੜਿਆਂ ਮੁਤਾਬਕ 1 ਜਨਵਰੀ 2024 ਤੋਂ ਲੈਕੇ 19 ਨਵੰਬਰ 2024 ਤੱਕ ਕੈਨੇਡਾ ਤੋਂ 7,300 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ।ਜਿਸ ਵਿੱਚ ਦੁਨੀਆਂ ਦੇ ਵੱਖ ਵੱਖ ਮੁਲਕਾਂ ਦੇ ਲੋਕ ਸ਼ਾਮਿਲ ਹਨ ।ਇਹ ਗਿਣਤੀ 2022 ਨਾਲੋਂ 95% ਵੱਧ ਹੈ।ਪਤਾ ਲੱਗਾ ਕਿ ਜ਼ਿਆਦਾਤਰ ਡਿਪੋਰਟ ਉਹ ਲੋਕ ਹੋਏ ਹਨ ਜਿੰਨਾਂ ਦਾ ਰਿਫਿਊਜੀ ਕਲੇਮ ਰੱਦ ਹੋਇਆ ਹੈ ਅਤੇ 7 % ਉਹ ਡਿਪੋਰਟ ਹੋਏ ਹਨ ,ਜਿੰਨਾਂ ਨੇ ਕੈਨੇਡਾ ਆਕੇ ਕ੍ਰਾਈਮ ਕੀਤਾ ਸੀ। ਇਸ ਵੇਲੇ ਕੈਨੇਡਾ ਵੱਲੋਂ ਬਹੁਤ ਜਿਆਦਾ ਸਖ਼ਤਾਈ ਕੀਤੀ ਗਈ ਹੈ । ਜਿਸਦੇ ਅੰਕੜੇ ਇਸ ਸਾਲ ਵਿੱਚ ਹੋਰ ਵੀ ਵਧ ਸਕਦੇ ਹਨ । ਇਹ ਪਤਾ ਲੱਗਾ ਕੈਨੇਡਾ ਵਿੱਚ ਮੰਦੀ ਦੇ ਦੌਰ ਦੇ ਵਿੱਚ ਵਿਜਟਰ ਆਏ ਤੇ ਕੈਸ਼ ਤੇ ਕੰਮ ਕਰ ਰਹੇ ਲੋਕਾਂ ਤੇ ਛਾਪੇ ਮਾਰੇ ਜਾ ਰਹੇ ਹਨ । ਬੀਤੇ ਦਿਨੀ ਟੋਰਾਂਟੋ ਇਲਾਕੇ ਵਿੱਚ ਪੰਜਾਬੀ ਬਿਜਨੈਸ ਤੇ ਛਾਪੇਮਾਰੀ ਦੀ ਖ਼ਬਰ ਹੈ ।ਪਤਾ ਲੱਗਾ ਪੰਜਾਬੀ ਮੂਲ ਦੇ ਇਹਨਾਂ ਵਰਕਰਾਂ ਨੂੰ ਵਾਪਿਸ ਭੇਜ ਦਿੱਤਾ ਗਿਆ ਹੈ ।ਕੈਨੇਡਾ ਆ ਰਹੇ ਲੋਕਾਂ ਤੇ ਇੰਮੀਗਰੇਸਨ ਅਧਿਕਾਰੀਆਂ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਸ਼ੱਕ ਪੈਣ ਤੇ ਪਹਿਲਾਂ ਦਿੱਤੇ ਦਸ ਦਸ ਸਾਲ ਦੇ ਵੀਜ਼ੇ ਦੀ ਰੱਦ ਕੀਤੇ ਜਾ ਰਹੇ ਹਨ ।ਇਹ ਪਤਾ ਲੱਗਾ ਕੈਨੇਡਾ ਦੇ ਅੰਦਰ ਰਹਿੰਦੇ ਵਰਕ ਪਰਮਿਟ ਵਾਲਿਆਂ ਨੂੰ ਵੀਜ਼ੇ ਰੀਨਿਊ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ ।