ਸੂਰਜ ਸਲੀਮ ਐਂਡ ਪਾਰਟੀ ਵਲੋਂ ਸ਼ਿਵ ਮਹਿਮਾ ਦਾ ਕੀਤਾ ਗਿਆ ਗੁਨਗਾਣ-
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,28 ਫਰਵਰੀ -ਚੋਹਲਾ ਸਾਹਿਬ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਮੰਦਰ ਵਿੱਚ ਨਤਮਸਤਕ ਹੋ ਕੇ ਭਗਵਾਨ ਸ਼ਿਵ ਜੀ ਦਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।ਸਾਰਾ ਦਿਨ ਮੰਦਰ ਵਿੱਚ ਪੂਜਾ ਅਰਚਨਾ ਹੁੰਦੀ ਰਹੀ ਅਤੇ ਮੰਦਰ ਦੇ ਪੁਜਾਰੀ ਪੰਡਤ ਕੁੰਦਨ ਜੀ ਵਲੋਂ ਸ਼ਿਵਰਾਤਰੀ ਦੀ ਕਥਾ ਸੁਣਾਈ ਗਈ।ਇਸ ਮੌਕੇ ਮੰਦਰ ਦੀ ਖੂਬਸੂਰਤ ਸਜਾਵਟ ਕੀਤੀ ਗਈ।ਮੰਦਰ ਅਤੇ ਕਸਬੇ ਦੇ ਵੱਖ-ਵੱਖ ਬਜ਼ਾਰਾਂ ਵਿੱਚ ਵੱਖ-ਵੱਖ ਲੰਗਰਾਂ ਦੇ ਅਟੁੱਟ ਭੰਡਾਰੇ ਸ਼ਰਧਾ ਨਾਲ ਵਰਤਾਏ ਗਏ। ਰਾਤ ਨੂੰ ਜਾਗਰਣ ਵਿੱਚ ਮਸਹੂਰ ਭਜਨ ਮੰਡਲੀ ਸੂਰਜ ਸਲੀਮ ਐਂਡ ਪਾਰਟੀ ਤੋਂ ਇਲਾਵਾ ਰਜਿੰਦਰ ਹੰਸ ਅਤੇ ਲੱਕੀ ਚੋਹਲਾ ਵਲੋਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਬੋਲਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਕੁੰਦਰਾ, ਸਰਪ੍ਰਸਤ ਪਰਮਜੀਤ ਜੋਸ਼ੀ ਨੇ ਮਹਾਂਸ਼ਿਵਰਾਤਰੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ਼ਿਵ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਅਜਿਹੇ ਤਿਉਹਾਰ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਕਸਬਾ ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ ਨਈਅਰ ਵਲੋਂ ਵੀ ਆਪਣੇ ਸਾਥੀਆਂ ਸਮੇਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਹਾਜ਼ਰੀ ਲਗਵਾਈ।ਸਰਪੰਚ ਕੇਵਲ ਚੋਹਲਾ ਨੇ ਸਮੂਹ ਸ਼ਿਵ ਭਗਤਾਂ ਨੂੰ ਜਿਥੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ,ਉਥੇ ਮੰਦਰ ਕਮੇਟੀ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ ਗਈ।ਮੰਦਰ ਪ੍ਰਬੰਧਕ ਕਮੇਟੀ ਦੇ ਆਗੂਆਂ ਵਲੋਂ ਸਰਪੰਚ ਕੇਵਲ ਚੋਹਲਾ ਤੇ ਉਨ੍ਹਾਂ ਦੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੇਰ ਰਾਤ ਮੰਦਰ ਵਿੱਚ ਆਰਤੀ ਤੋਂ ਬਾਅਦ ਮੰਦਰ ਕਮੇਟੀ ਦੇ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਨਾਲ ਮਿਲ ਕੇਕ ਕੱਟ ਕੇ ਭੋਲੇ ਸ਼ੰਕਰ ਦਾ ਆਸ਼ੀਰਵਾਦ ਲੈਂਦਿਆਂ ਸੰਗਤ ਵਿੱਚ ਵਰਤਾ ਕੇ ਖੁਸ਼ੀ ਸਾਂਝੀ ਕੀਤੀ ਗਈ।ਇਸ ਮੌਕੇ ਥਾਣਾ ਚੋਹਲਾ ਸਾਹਿਬ ਦੀ ਪੁਲਸ ਪਾਰਟੀ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ,ਸੁਰਿੰਦਰ ਕੁਮਾਰ,ਰਕੇਸ਼ ਕੁਮਾਰ ਆਨੰਦ,ਰਮਨ ਕੁਮਾਰ ਧੀਰ,ਤਰਸੇਮ ਨਈਅਰ,ਰਕੇਸ਼ ਕੁਮਾਰ ਬਿੱਲਾ ਆੜ੍ਹਤੀਆ,ਅਮਿਤ ਕੁਮਾਰ,ਪਰਵੀਨ ਕੁਮਾਰ ਪੀਨਾ,ਨਕਸ਼ ਨਈਅਰ,ਅਨਿਲ ਕੁਮਾਰ ਬਬਲੀ ਸ਼ਾਹ,ਰਿਸ਼ਵ ਧੀਰ,ਜਵਾਹਰ ਲਾਲ,ਬਿੱਟੂ ਨਈਅਰ,ਬੱਬਲੂ ਮੁਨੀਮ,ਭੁਪਿੰਦਰ ਕੁਮਾਰ ਕਾਲਾ,ਸੌਰਵ ਨਈਅਰ,ਪ੍ਰਿੰਸੀਪਲ ਮਦਨ ਪਠਾਨੀਆ,ਪ੍ਰਦੀਪ ਕੁਮਾਰ ਢਿਲੋਂ ਖੇਤੀ ਸਟੋਰ ਵਾਲੇ,ਕਵਲ ਬਿੱਲਾ,ਸਰਬਜੀਤ ਰਾਜਾ,ਗੁਲਸ਼ਨ ਕੁਮਾਰ,ਸੰਨੀ ਹੇਅਰ ਡਰੈਸ਼ਰ,ਨੈਤਿਕ,ਦਕਸ਼,ਸੁਰਿੰਦਰ ਕੁਮਾਰ ਸੋਨੀ,ਨਿਸ਼ੂ ਚਾਵਲਾ,ਰਾਜੂ ਪੁਰੀ ਚੰਦਰਮੋਹਨ ਲਾਲੀ,ਕਿਸ਼ਨ ਆਨੰਦ ਆਦਿ ਵਲੋਂ ਸੇਵਾ ਨਿਭਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।