ਮੇਰੀ ਪੰਜਾਬ ਫੇਰੀ-ਜੁਗਿੰਦਰ ਸਿੰਘ ਸੁੰਨੜ
ਜਲੰਧਰ-ਫਰਵਰੀ ਮਹੀਨੇ ਵਿਚ ਵਿਦੇਸ਼ਾਂ ਤੋਂ ਖ਼ਾਸ ਤੌਰ ਤੇ ਪੰਜਾਬੀ ਆਪਣੇ ਵਤਨਾਂ ਵੱਲ ਮੁਹਾਰਾਂ ਮੋੜ ਲੈਂਦੇ ਹਨ। ਇਸ ਸਮੇਂ ਮੌਸਮ ਵੀ ਖ਼ੂਬਸੂਰਤ ਤੇ ਸੁਹਾਵਣਾ ਹੋ ਜਾਂਦਾ ਹੈ। ਚਾਰੇ ਪਾਸੇ ਕਣਕਾਂ ਦੀ ਹਰਿਆਵਲ, ਗੰਨੇ ਦੇ ਰਸ, ਤਾਜ਼ਾ ਗੁੜ ਤੇ ਸਰੋਂ ਦੇ ਫੁੱਲਾਂ ਦੀ ਖ਼ੁਸ਼ਬੋ ਮਨ ਨੂੰ ਮੋਹ ਲੈਂਦੀ ਹੈ। ਪੰਜਾਬ ਦੀ ਧਰਤੀ ਨਾਲ ਮੋਹ ਰੱਖਣ ਵਾਲੇ ਇਸ ਸਮੇਂ ਦਾ ਫ਼ਾਇਦਾ ਉਠਾਉਂਦੇ ਹੋਏ ਪੰਜਾਬ ਦੀ ਮਿੱਟੀ ਦੇ ਮੋਹ ਦਾ ਅਨੰਦ ਮਾਣਦੇ ਹਨ। ਮੈਂ 21 ਫਰਵਰੀ ਨੂੰ ਇੰਡੋ-ਕੈਨੇਡੀਅਨ ਬੱਸ ਰਾਹੀਂ ਜਲੰਧਰ ਪਹੁੰਚਿਆ ਤਾਂ ਮੇਰਾ ਬਚਪਨ ਦਾ ਦੋਸਤ ਮਹਿੰਦਰ ਸਿੰਘ ਸੁੰਨੜ ਮੇਰਾ ਸਵਾਗਤ ਕਰਨ ਲਈ ਪਹੁੰਚਿਆ ਤੇ ਉਸ ਨੇ ਮੇਰੀ ਸ਼ਾਨਦਾਰ ਢੰਗ ਨਾਲ ਮਹਿਮਾਨ ਨਿਵਾਜੀ ਕੀਤੀ।
22 ਫਰਵਰੀ ਨੂੰ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਾਬਕਾ ਖ਼ਜ਼ਾਨਚੀ ਸੁਖਵਿੰਦਰ ਸਿੰਘ ਗਿੱਲ (ਰਾਣਾ) ਦੇ ਪਿੰਡ ਪੁਆਦੜਾ ਵਿਖੇ ਪਹੁੰਚ ਕੀਤੀ। ਉਹਨਾਂ ਵਲੋਂ ਆਪਣੇ ਭਰਾਵਾਂ ਨਾਲ ਮਿਲਕੇ ਆਪਣੀ ਸਵਰਗੀ ਮਾਤਾ ਨਮਿਤ ਧਾਰਮਿਕ ਰਸਮਾਂ ਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਵੈਰਾਗਮਈ ਕੀਰਤਨ ਰਾਗੀ ਜਥੇ ਵੱਲੋਂ ਕੀਤਾ ਗਿਆ। ਪਰਿਵਾਰ ਵੱਲੋਂ ਸਾਕ ਸੰਬੰਧੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਪਰਿਵਾਰ ਦਾ ਦੁੱਖ ਦੀ ਘੜੀ ‘ਚ ਸਾਥ ਦਿੱਤਾ। ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਉਸੇ ਦਿਨ ਹੀ ਵੈਨਕੂਵਰ ਵਾਸੀ ਗੁਰਬਖ਼ਸ਼ ਸਿੰਘ ਸੰਘੇੜਾ (ਬਾਗ਼ੀ) ਨੇ ਵੀ ਆਪਣੀ ਸਵਰਗੀ ਮਾਤਾ ਨਮਿਤ ਸ੍ਰੀ ਅਖੰਡ ਪਾਠ ਦੇ ਭੋਗ ਪੁਆਏ ਗਏ। ਭੋਗ ਤੇ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਸ਼ਰਧਾਂਜਲੀ ਦੇਣ ਵਾਸਤੇ ਮੁਜਫਰਪੁਰ ਨਗਰ ਪਹੁੰਚੇ ਹੋਏ ਸਨ। ਖ਼ਾਲਸਾ ਦੀਵਾਨ ਸੁਸਾਇਟੀ ਦੇ ਹਰਸਿਮਰਨ ਸਿੰਘ ਔਜਲਾ, ਹਰਜੀਤ ਸਿੰਘ ਘੱਗ ਖਾਲਸਾ ਦੀਵਾਨ ਸੁਸਾਇਟੀ ਵਲੋਂ ਕਰਵਾਈਆਂ ਜਾਂਦੀਆਂ ਖੇਡਾਂ ਦੇ ਸਰਪ੍ਰਸਤ ਤੇ ਚੇਅਰਮੈਨ ਸਾਧੂ ਸਿੰਘ ਉੱਪਲ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿਚ ਮੇਜਰ ਸਿੰਘ ਸਿੱਧੂ, ਸੂਬੇਦਾਰ ਜੁਗਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਚੀਮਾ, ਅਮਰਜੀਤ ਸਿੰਘ ਸੋਹਲ, ਬਲਵੀਰ ਸਿੰਘ ਸੰਘੇੜਾ, ਅਵਤਾਰ ਸਿੰਘ ਸੰਘੇੜਾ, ਹਰਦੀਪ ਸਿੰਘ ਸੰਘੇੜਾ, ਕੇਵਲ ਸਿੰਘ ਤੱਖਰ, ਗੁਰਪ੍ਰਤਾਪ ਸਿੰਘ ਵਡਾਲਾ, ਗੁਰਜੀਤ ਸਿੰਘ ਪੁਰੇਵਾਲ, ਮੱਖਣ ਸਿੰਘ ਪੁਰੇਵਾਲ, ਨਵਜੋਤ ਸਿੰਘ ਗਾਹੀਆ, ਗੁਰਿੰਦਰ ਸਿੰਘ ਸੰਧੂ, ਐਮ.ਐਲ.ਏ ਲਾਡੀ ਸ਼ੇਰੋਵਾਲੀਆ, ਬਲਹਾਰ ਬੁਲੀਨਾ, ਪਾਲਾ ਪਾਹਲ ਤੋਂ ਇਲਾਵਾ ਸਥਾਨਕ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆ ਸਨ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਜੁਗਿੰਦਰ ਸਿੰਘ ਸੁੰਨੜ ਵੱਲੋਂ ਪਰਿਵਾਰ ਵੱਲੋਂ ਲਗਾਈ ਸੇਵਾ ਮੁਤਾਬਿਕ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।