ਅੰਮ੍ਰਿਤਸਰ- ਹਰਿਆਣਾ ਦੇ ਉਘੇ ਸਿੱਖ ਆਗੂ ਤੇ ਚੇਅਰਮੈਨ ਸ ਹਰਪਾਲ ਸਿੰਘ ਚੀਕਾ ਤੇ ਨਵਨੀਤ ਕੌਰ ਦੇ ਸਪੁੱਤਰ ਹਰਮਨਜੋਤ ਸਿੰਘ ਗਿੱਲ ਦਾ ਸ਼ੁਭ ਵਿਆਹ ਬੀਬਾ ਰਵਨੀਤ ਕੌਰ ਔਲਖ ( ਸਪੁੱਤਰੀ ਸ ਗੁਰਮੁੱਖ ਸਿੰਘ ਔਲਖ ਤੇ ਸ੍ਰੀਮਤੀ ਰਾਜਵਿੰਦਰ ਕੌਰ ) ਨਾਲ ਮਜੀਠਾ ਦੇ ਰਾਇਲ ਵਿੱਲਾ ਰੀਜਾਰਟ ਵਿਖੇ 25 ਫਰਵਰੀ 2025 ਨੂੰ ਸੰਪੂਰਨ ਹੋਇਆ। ਉਪਰੰਤ ਸ਼ਾਨਦਾਰ ਰਿਸ਼ੈਪਸ਼ਨ ਪਾਰਟੀ ਪਹਿਲੀ ਮਾਰਚ ਨੂੰ ਸ਼ਿਵਾਲਕ ਕੰਟਰੀ ਕਲੱਬ ਪੰਚਕੂਲਾ ਵਿਖੇ ਹੋਈ। ਵਿਆਹ ਤੇ ਰਿਸੈਪਸ਼ਨ ਪਾਰਟੀ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਅਹਿਮ ਹਸਤੀਆਂ ਨੇ ਸ਼ਾਮਿਲ ਹੁੰਦਿਆਂ ਦੋਵਾਂ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਰਿਸੈਪਸ਼ਨ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਵਿਸ਼ੇਸ਼ ਤੌਰ ਤੇ ਪੁੱਜੇ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।ਇਸ ਮੌਕੇ ਲੜਕੇ ਦੇ ਚਾਚਾ ਸ ਪ੍ਰਦੁਮਣ ਸਿੰਘ ਗਿੱਲ ਸੀਈਓ ਵਰਲਡ ਫਾਈਨਾਂਸ ਗਰੁੱਪ ਕੈਨੇਡਾ ਤੇ ਸ ਮਹਿਤਾਬ ਸਿੰਘ ਗਿੱਲ ਐਡਮਿੰਟਨ ਕੈਨੇਡਾ ਨੇ ਆਪਣੇ ਵੱਡੇ ਭਰਾਤਾ ਸ ਹਰਪਾਲ ਸਿੰਘ ਚੀਕਾ ਨਾਲ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਰਿਵਾਰਕ ਖੁਸ਼ੀਆਂ ਵਿਚ ਸ਼ਾਮਿਲ ਹੋਣ ਵਾਲੀਆਂ ਸਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।