ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਸ਼੍ਰੀ ਗੂਰੁ ਰਵੀਦਾਸ ਮਹਾਰਾਜ ਜੀ ਦੇ ਪ੍ਕਾਸ਼ ਪੁਰਬ ਨੁੰ ਸਮਰਪਿਤ ਹਰੇਕ ਸਾਲ ਸ਼੍ਰੀ ਗੂਰੁ ਰਵੀਦਾਸ ਸਪੋਰਟਸ ਐਂਡ ਵੈਲਫੈਅਰ ਕਲੱਬ ਘੁੰਮਣ ਵੱਲੋਂ ਕਬੱਡੀ ਕੱਪ ਕਰਵਾਉਣ ਦੀ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਸਰਦਾਰ ਚਰਨਜੀਤ ਸਿੰਘ ਅਟਵਾਲ ਅਤੇ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਕੈਂਥ ਨੇ ਜੋਰਦਾਰ ਸ਼ਲਾਘਾ ਕੀਤੀ ਹੈ। ਸਰਦਾਰ ਚਰਨਜੀਤ ਸਿੰਘ ਅਟਵਾਲ ਅਤੇ ਸ਼ੀ ਸੋਮ ਪ੍ਰਕਾਸ਼ ਕੈਥ ਵਿਸ਼ੇਸ਼ ਤੌਰ ਤੇ ਸ਼੍ਰੀ ਗੂਰੁ ਰਵੀਦਾਸ ਸਪੋਰਟਸ ਐਂਡ ਵੈਲਫੈਅਰ ਕਲੱਬ ਘੁੰਮਣ ਦੇ ਚੇਅਰਮੇਨ ਬਲਵੀਰ ਬੈਂਸ ਕੈਨੇਡੀਅਨ ਦੇ ਗ੍ਰਹਿ ਵਿਖੇ ਪਹੁੰਚੇ ਸਨ। ਇੱਥੇ ਕਲੱਬ ਵਲੋਂ ਉਨਾਂ ਨੁੰ ਯਾਦਗਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਐਨ,ਆਰ, ਆਈ ਵੀਰ ਹਾਜ਼ਰ ਸਨ। ਜਿਨ੍ਹਾਂ ਵਿਚ ਮਿੰਦਾ ਘੁੰਮਣ ਕਨੇਡੀਅਨ, ਇੰਦਰਜੀਤ ਘੁੰਮਣ ਕਨੇਡੀਅਨ, ਪੀਟਰ ਬਸਰਾ ਕਨੇਡੀਅਨ, ਸਰਪੰਚ ਬਿੱਲਾ ਘੁੰਮਣ , ਜੋਹ ਘੱਗ , ਕਨੇਡੀਅਨ,ਪ੍ਧਾਨ ਪਾਲ ਸਿੰਘ ਮੇਹਲੀਆਣਾ ਚਰਨਜੀਤ ਕਟਾਰੀਆ ਪ੍ਧਾਨ ਡਾ ਅੰਬੇਡਕਰ ਨੌਜਵਾਨ ਕਲੱਬ ਘੁੰਮਣ, ਬੱਬੂ ਬੈਂਸ,ਕਸ਼ਮੀਰ ਕੈਨੇਡੀਅਨ, ਸਰਦਾਰਨੀ ਸੁਰਿੰਦਰ ਕੌਰ ਬੈਂਸ ਕੈਨੇਡਾ, ਜਸਵਿੰਦਰ ਕੌਰ ਤੇਜੀ, ਸਰਪੰਚ ਸੁਖਵਿੰਦਰ ਸਿੰਘ ਘੁੰਮਣ ਸਤਨਾਮ ਸਿੰਘ ਘੁੰਮਣ ਯੂ ਏ ਐਸ, ਸਰਦਾਰੀ ਜਸਵਿੰਦਰ ਕੌਰ ਘੁੰਮਣ ਯੂ ਏ ਐਸ ਆਦਿ ਹਾਜਰ ਸਨ
ਫੋਟੋ ਕੈਪਸਨ – ਚਰਨਜੀਤ ਸਿੰਘ ਅਟਵਾਲ ਅਤੇ ਸੋਮ ਪ੍ਰਕਾਸ਼ ਕੈਂਥ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਬਲਵੀਰ ਬੈਂਸ ਕੇਨੈਡਾ, ਸਰਦਾਰਨੀ ਸੁਰਿੰਦਰ ਕੌਰ ਬੈਂਸ ਕੇਨੈਡਾ, ਪਾਲ ਸਿੰਘ ਮੇਹਲੀਆਣਾ, ਕਮਲਜੀਤ ਬੰਗਾ ਅਤੇ ਹੋਰ ।
ਸਾਬਕਾ ਡਿਪਟੀ ਸਪੀਕਰ ਅਟਵਾਲ ਅਤੇ ਸੋਮ ਪ੍ਰਕਾਸ਼ ਵਲੋਂ ਚੇਅਰਮੈਨ ਬਲਵੀਰ ਬੈਂਸ ਕੈਨੇਡਾ ਦੀਆਂ ਖੇਡ ਸੇਵਾਵਾਂ ਦੀ ਸ਼ਲਾਘਾ
