Headlines

ਰਾਜਿੰਦਰ ਸਿੰਘ ਪ੍ਰਦੇਸੀ ਯਾਦਗਾਰੀ ਪੁਰਸਕਾਰ ਸੁਰਿੰਦਰਪ੍ਰੀਤ ਘਣੀਆਂ ਨੂੰ ਪ੍ਰਦਾਨ

ਜਲੰਧਰ- ( ਅੰਮ੍ਰਿਤ ਪਵਾਰ)- ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ (ਰਜਿ.)ਵਲੋਂ  ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ਼ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਭਰਵਾਂ ਸਾਹਤਿਕ ਇਕੱਠ ਕੀਤਾ ਗਿਆ ,ਚੌਥਾ” ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਐਵਾਰਡ “ਸੁਰਿੰਦਰਪ੍ਰੀਤ ਘਣੀਆਂ ਨੂੰ  ਪ੍ਰਦਾਨ ਕੀਤਾ।ਇਸ ਮੌਕੇ ਲਖਵਿੰਦਰ ਜੌਹਲ,ਕੁਲਦੀਪ ਸਿੰਘ ਬੇਦੀ ਅਤੇ ਪ੍ਰੋ.ਸੰਧੂ ਵਰਿਆਣਵੀ ਨੇ ਜਿੱਥੇ ਰਾਜਿੰਦਰ ਪਰਦੇਸੀ ਨਾਲ਼ ਆਪਣੀਆਂ ਯਾਦਾਂ ਦਾ ਜਿਕਰ ਕੀਤਾ ਓਥੇ ਹੀ ਉਹਨਾਂ ਦੀ ਸ਼ਾਇਰੀ ਦੇ ਅਹਿਮ ਪਹਿਲੂਆਂ ਤੇ ਚਾਨਣਾ ਪਾਉਂਦਿਆਂ ਉਹਨਾਂ ਦੁਆਰਾ ਬਣਾਏ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਨੂੰ ਲਗਾਤਾਰ ਗਤੀਸ਼ੀਲ ਰੱਖਣ ਲਈ ਜਗਦੀਸ਼ ਰਾਣਾ ਅਤੇ ਡਾ.ਕੰਵਲ ਭੱਲਾ ਦੀ ਵੀ ਤਾਰੀਫ਼ ਕੀਤੀ। ਲੈਕ.ਬਲਬੀਰ ਕੌਰ ਰਾਏਕੋਟੀ ਨੇ ਉਸਤਾਦ ਰਾਜਿੰਦਰ ਪਰਦੇਸੀ ਬਾਰੇ ਬੜਾ ਅਰਥ ਭਰਪੂਰ ਪਰਚਾ ਪੜ੍ਹਿਆ।ਹਰਜਿੰਦਰ ਸਿੰਘ ਅਟਵਾਲ ਹੋਰਾਂ ਨੇ ਸੁਰਿੰਦਰਪ੍ਰੀਤ ਘਣੀਆਂ ਬਾਰੇ ਕਿਹਾ ਕਿ ਮੰਚ ਦੀ ਸਨਮਾਨ ਵਾਸਤੇ ਚੋਣ ਬਿਲਕੁਲ ਢੁੱਕਵੀਂ ਹੈ ਕਿਉਂਕਿ ਰਾਜਿੰਦਰ ਪਰਦੇਸੀ ਵਾਂਗ ਸੁਰਿੰਦਰਪ੍ਰੀਤ ਘਣੀਆਂ ਵੀ ਨਾਬਰੀ ਦਾ ਸ਼ਾਇਰ ਹੈ।
ਡਾ.ਕੰਵਲ ਭੱਲਾ,ਜਗਦੀਸ਼ ਰਾਣਾ ਨੇ ਕਿਹਾ ਕਿ ਰਾਜਿੰਦਰ ਪਰਦੇਸੀ ਦੀ ਸੰਗਤ ਵਿਚ ਰਹਿੰਦਿਆਂ ਬੜਾ ਕੁਝ ਸਿੱਖਣ ਨੂੰ ਮਿਲ਼ਿਆ ।ਸੁਰਿੰਦਰਪ੍ਰੀਤ ਘਣੀਆਂ ਨੇ ਐਵਾਰਡ ਪ੍ਰਾਪਤ ਕਰਦਿਆਂ ਕਿਹਾ ਕਿ ਸਰਕਾਰੀ ਸਨਮਾਨਾਂ ਤੋਂ ਕਿਤੇ ਉੱਪਰ ਮੰਨਦੇ ਹਨ ਅਜਿਹੇ ਸਨਮਾਨ ਨੂੰ।ਉਹਨਾਂ ਰਾਜਿੰਦਰ ਪਰਦੇਸੀ ਨਾਲ਼ ਆਪਣੀਆਂ ਮਿਲਣੀਆਂ ਦਾ ਜਿਕਰ ਵੀ ਕੀਤਾ ਅਤੇ ਆਪਣੀਆਂ ਅਰਥ ਭਰਪੂਰ ਗ਼ਜ਼ਲਾਂ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ।ਇਸ ਮੌਕੇ ਮੰਚ ਵਲੋਂ ਉਮਦਾ ਗ਼ਜ਼ਲ ਕਹਿਣ ਵਾਲ਼ੀ ਗ਼ਜ਼ਲਕਾਰਾ ਜਗਜੀਤ ਕੌਰ ਢਿੱਲਵਾਂ ਦਾ ਗ਼ਜ਼ਲ ਸੰਗ੍ਰਹਿ” ਵੰਝਲੀ ਦੀ ਤਾਨ” ਅਤੇ ਸੁਖਦੇਵ ਸਿੰਘ ਗੰਢਵਾਂ ਦਾ ਕਾਵਿ ਸੰਗ੍ਰਹਿ” ਧਰਤੀ ਪੰਜਾਬ ਦੀਏ “ਵੀ ਲੋਕ ਅਰਪਣ ਕੀਤਾ ਗਿਆ।ਉਪਰੰਤ ਹੋਏ ਕਵੀ ਦਰਬਾਰ ਵਿਚ ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ,ਕੇ ਸਾਧੂ ਸਿੰਘ,ਦਰਸ਼ਨ ਬੋਪਾਰਾਏ,ਹਰਬੰਸ ਸਿੰਘ ਅਕਸ,ਜਗਜੀਤ ਕੌਰ ਢਿੱਲਵਾਂ,ਗੁਰਦੀਪ ਸਿੰਘ ਸੈਣੀ,ਅਮਰਜੀਤ ਸਿੰਘ ਜੀਤ,ਰਣਜੀਤ ਸਰਾਂਵਾਲੀ, ਸਵਿੰਦਰ ਸੰਧੂ,ਆਸ਼ੀ ਈਸਪੁਰੀ, ਜਸਪਾਲ ਜ਼ੀਰਵੀ,ਮਨੋਜ ਫਗਵਾੜਵੀ,ਸੁਖਦੇਵ ਗੰਢਵਾਂ,ਮਿੱਤਰ ਮਨਜੀਤ, ਮਾਧਵੀ ਅੱਗਰਵਾਲ,ਕੀਮਤੀ ਕੈਸਰ,ਵਿਜੈ ਫ਼ਿਰਾਕ, ਵੰਦਨਾ ਮਹਿਤਾ,ਪ੍ਰਦੀਪ ਥਿੰਦ,
ਤਰਨਜੀਤ ਗੋਗੋਂ,ਦਲਜੀਤ ਮਹਿਮੀ,ਲਾਲੀ ਕਰਤਾਰਪੁਰੀ, ਸੁਰਜੀਤ ਸਾਜਨ, ਸਾਹਿਬਾ ਜੀਟਨ ਕੌਰ,ਹਰਜਿੰਦਰ ਸਿੰਘ ਜਿੰਦੀ,ਕੁਲਵਿੰਦਰ ਗਾਖਲ, ਦੀਪਿਕਾ ਅਰੋੜਾ,ਸੁਰਿੰਦਰ ਸਾਗਰ, ਜਰਨੈਲ ਸਾਖੀ,ਅਮਰਜੀਤ ਪੇਂਟਰ, ਸੀਰਤ ਸਿਖਿਆਰਥੀ ਸਮੇਤ ਤਿੰਨ ਦਰਜਨ ਤੋਂ ਵੱਧ ਕਵੀਆਂ ਨੇ ਪ੍ਰਭਾਵਸ਼ੀਲ ਰਚਨਾਵਾਂ ਸਾਂਝੀਆਂ ਕੀਤੀਆਂ।ਗ਼ਜ਼ਲ ਗਾਇਕ ਸੁਰਿੰਦਰ ਗੁਲਸ਼ਨ ਨੇ ਰਾਜਿੰਦਰ ਪਰਦੇਸੀ ਦੀ ਇਕ ਗ਼ਜ਼ਲ ਗਾਈ।ਇਸ ਮੌਕੇ ਬਿੱਟੂ ਮਹਿਤਪੁਰੀ,ਕੁਲਭੂਸ਼ਨ, ਵਿਸ਼ਵਮਿੱਤਰ,ਸੁਖਵਿੰਦਰ ਸਿੰਘ ਢਿੱਲਵਾਂ, ਕਰਨਲ ਜਗਬੀਰ ਸਿੰਘ ਸੰਧੂ,ਅਸ਼ੋਕ ਟਾਂਡੀ,ਰੋਹਿਤ ਸਿੱਧੂ ਅਲੱਗ,ਤਰਸੇਮ ਜਲੰਧਰੀ, ਸੰਦੀਪ ਕੌਰ ਚੀਮਾ, ਅਮਰ ਸਿੰਘ ਅਮਰ, ਰੀਤੂ ਕਲਸੀ,ਗੀਤਾ ਵਰਮਾ ਤੇ ਹੋਰ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।

Leave a Reply

Your email address will not be published. Required fields are marked *