ਵਿੰਨੀਪੈਗ ( ਹਰਜੀਤ ਸਿੰਘ ਗਿੱਲ)-
– ਸ਼ਬਦਾਂ ਦੀ ਬਹੁਤ ਮਹੱਤਤਾ ਹੁੰਦੀ ਹੈ। ਕਿਸੇ ਦੇ ਬੋਲੇ ਜਾਂ ਲਿਖੇ ਸ਼ਬਦ ਉਸ ਵਿਅਕਤੀ ਦੀ ਗੁਣਵੱਤਾ ਦਰਸਾ ਦਿੰਦੇ ਹਨ ਕਿ ਉਹ ਕਿਸ ਕਾਬਲੀਅਤ ਪੱਧਰ ਦਾ ਵਿਅਕਤੀ ਹੈ। ਸਿੰਘ,ਖਾਲਸਾ,ਪੰਜਾਬ,ਦਸ਼ਮੇਸ਼,ਅਰਦਾਸ, 1313 ਇਹ ਸ਼ਬਦ ਜਾਂ ਨਾਮ ਬਹੁਤ ਸਤਿਕਾਰਯੋਗ ਪਾਕ-ਪਵਿੱਤਰ ਤੇ ਉੱਚੇ- ਸੁੱਚੇ ਕਿਰਦਾਰ, ਧਰਮ ਨਾਲ, ਇਤਿਹਾਸ ਨਾਲ,ਸਾਡੇ ਪੀਰ ਪੈਗੰਬਰਾਂ, ਸੂਰਵੀਰ ਯੋਧਿਆਂ ਨਾਲ ਵੀ ਸਬੰਧ ਰੱਖਦੇ ਹਨ। ਬਹੁਤੇ ਲੋਕ ਇਹਨਾਂ ਨਾਵਾਂ ਉੱਤੇ ਆਪਣੇ ਵਪਾਰ,ਆਪਣੇ ਘਰ,ਆਪਣੀ ਗਲੀ ਮਹੱਲੇ ਦਾ ਨਾਮ ਰੱਖ ਲੈਂਦੇ ਹਨ। ਅਸੀਂ ਲੋਕ ਨਾਂ ਤੋਂ ਅੰਦਾਜਾ ਲਗਾ ਲੈਂਦੇ ਹਾਂ। ਜਿਵੇਂ ਕਿਸੇ ਦੁਕਾਨ ਦਾ ਨਾਂ ਖਾਲਸਾ ਬੀਜ ਭੰਡਾਰ ਜਾਂ ਖਾਲਸਾ ਮਠਿਆਈ ਦੀ ਦਕਾਨ ਰੱਖ ਲੈਂਦੇ ਹਾਂ। ਅਸੀਂ ਲੋਕ ਆਸ ਰੱਖਦੇ ਹਾਂ ਕਿ ਖਾਲਸਾ ਬੀਜ ਭੰਡਾਰ ਦੇ ਬੀਜ ਸ਼ੁੱਧ ਹੋਣਗੇ,ਮੁੱਲ ਵੀ ਠੀਕ ਹੋਵੇਗਾ। ਤੇ ਇਸੇ ਤਰ੍ਹਾਂ ਖਾਲਸਾ ਮਠਿਆਈ ਦੀ ਦੁਕਾਨ ਤੇ ਵੀ ਸ਼ੁੱਧ ਤੇ ਸਾਫ ਮਠਿਆਈ ਆਦਿ ਮਿਲੇਗੀ। ਕਿਉਂਕਿ ਜੋ ਨਾਂ ਰੱਖੇ ਹਨ ਉਹ ਸਾਨੂੰ ਅਹਿਸਾਸ ਕਰਵਾਉਂਦੇ ਹਨ ਕਿ ਇਹਨਾਂ ਨਾਵਾਂ ਦੇ ਮੇਲ ਪਾਕ- ਪਵਿੱਤਰ,ਖਾਲਸ,ਸ਼ੁੱਧਤਾ ਨਾਲ ਹਨ। ਇਸ ਕਰਕੇ ਅਸੀਂ ਹੋਰ ਦੁਕਾਨਾਂ ਤੇ ਜਾਣ ਦੀ ਬਜਾਏ ਇਹਨਾਂ ਦੁਕਾਨਾਂ ਤੇ ਜਿਆਦਾ ਜਾਣਾ ਪਸੰਦ ਕਰਦੇ ਹਾਂ। ਪਰ ਕੁਝ ਕੁ ਥਾਵਾਂ ਤੇ ਇਹਨਾਂ ਨਾਵਾਂ ਦੀ ਬਸ ਵਰਤੋਂ ਹੀ ਕੀਤੀ ਜਾਂਦੀ ਹੈ। ਪਰ ਅੰਦਰ ਗ੍ਰਾਹਕ ਨੂੰ ਕੁਝ ਹੋਰ ਹੀ ਪਰੋਸਿਆ ਜਾਂਦਾ ਹੈ। ਜਿਸ ਕਾਰਨ ਇਹਨਾਂ ਨਾਵਾਂ ਦੀ ਬੇਅਦਬੀ ਹੁੰਦੀ ਹੈ। ਲੋਕਾਂ ਵਿੱਚ ਜੋ ਇਹਨਾਂ ਨਾਵਾਂ ਨਾਲ ਧਾਰਨਾ ਬਣੀ ਹੈ ਉਹ ਟੁੱਟਦੀ ਹੈ, ਤੇ ਲੋਕਾਂ ਦਾ ਵਿਸ਼ਵਾਸ ਵੀ ਟੁੱਟਦਾ ਹੈ। ਜਿਵੇਂ ਜਿਵੇਂ ਅਸੀਂ ਹੋਰ ਦੇਸ਼ਾਂ ਵਿੱਚ ਪਰਿਵਾਸ ਕੀਤਾ ਇਹ ਮਾੜੀ ਅਲਾਮਤ ਸਾਡੇ ਨਾਲੋਂ ਉੱਥੇ ਵੀ ਪਹਿਲਾਂ ਪਹੁੰਚ ਗਈ। ਚਿੰਤਕ ਤੇ ਬੁੱਧੀਜੀਵੀ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਨ। ਉਹਨਾਂ ਦਾ ਕਹਿਣਾ ਹੈ, “ ਕਿ ਪਹਿਲਾਂ ਤਾਂ ਸਾਨੂੰ ਆਪਣੇ ਵਪਾਰ ਤੇ ਕੰਮ ਸਾਫ ਸੁਥਰੇ ਕਰਨੇ ਚਾਹੀਦੇ ਹਨ, ਨਹੀਂ ਤਾਂ ਸਾਨੂੰ ਇਹਨਾਂ ਉੱਚੇ, ਸੁੱਚੇ ਨਾਵਾਂ ਤੇ ਦੁਕਾਨਾਂ ਦੇ ਨਾਂ ਨਹੀਂ ਰੱਖਣੇ ਚਾਹੀਦੇ, ਮਤਲਬ ਇਹਨਾਂ ਨਾਵਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
।