ਵੈਨਕੂਵਰ – ਉਘੇ ਲੇਖਕ, ਪੱਤਰਕਾਰ ਤੇ ਪੰਜਾਬੀ ਭਾਈਚਾਰੇ ਦੀ ਉਘੀ ਸ਼ਖਸੀਅਤ ਸ ਰਾਜਿੰਦਰ ਸਿੰਘ ਪੰਧੇਰ ਨੂੰ ਉਹਨਾਂ ਦੀਆਂ ਕੈਨੇਡੀਅਨ ਸਮਾਜ ਤੇ ਭਾਈਚਾਰੇ ਲਈ ਸ਼ਾਨਦਾਰ ਸੇਵਾਵਾਂ ਵਾਸਤੇ ਕਿੰਗ ਚਾਰਲਸ 111 ਤਾਜਪੋਸ਼ੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਬੀਤੇ ਦਿਨੀਂ ਇਕ ਸਮਾਗਮ ਦੌਰਾਨ ਸ ਰਾਜਿੰਦਰ ਸਿੰਘ ਪੰਧੇਰ ਆਪਣੀ ਧਰਮਪਤਨੀ ਸਮੇਤ ਐਵਾਰਡ ਹਾਸਲ ਕਰਦੇ ਹੋਏ।