ਪ੍ਰਧਾਨ ਮੰਤਰੀ ਟਰੂਡੋ ਦੀ ਲੈਣਗੇ ਥਾਂ-
ਓਟਵਾ- ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਭਾਰੀ ਸਮਰਥਨ ਨਾਲ ਲਿਬਰਲ ਪਾਰਟੀ ਦੇ ਨਵੇਂ ਆਗੂ ਚੁਣੇ ਗਏ। ਭਾਵੇਂ ਕਿ ਉਹਨਾਂ ਨੇ ਹੁਣ ਤੱਕ ਕੋਈ ਚੋਣ ਨਹੀ ਲੜੀ ਪਰ ਉਹ ਮੁਲਕ ਦੇ ਨਵੇਂ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਹ ਥਾਂ ਉਹ ਲਿਬਰਲ ਪਾਰਟੀ ਤੇ ਸਰਕਾਰ ਦੇ ਆਗਲੇ ਮੁਖੀ ਹੋਣਗੇ।
ਕਾਰਨੀ ਨੇ ਲਿਬਰਲ ਪਾਰਟੀਆਂ ਦੀਆਂ ਪਈਆੱਂ ਵੋਟਾਂ ਵਿਚ 85 ਪ੍ਰਤੀਸ਼ਤ ਤੋਂ ਵੱਧ ਵੋਟ ਹਾਸਲੇ ਕੀਤੇ ਤੇ ਪਹਿਲੀ ਗਿਣਤੀ ਵਿੱਚ ਹੀ ਆਸਾਨੀ ਨਾਲ ਜਿੱਤ ਗਏ। ਉਸਨੇ ਸਾਰੀਆਂ 343 ਰਾਈਡਿੰਗਾਂ ਵਿੱਚ ਵੀ ਦਬਦਬਾ ਬਣਾਇਆ ਜੋ ਇਹ ਦਰਸਾਉਂਦਾ ਹੈ ਕਿ ਉਸਨੂੰ ਦੇਸ਼ ਭਰ ਵਿੱਚ ਲਿਬਰਲ ਸਮਰਥਨ ਪ੍ਰਾਪਤ ਹੈ।
ਕਾਰਨੀ ਨੂੰ ਲੀਡਰਸ਼ਿਪ ਦੀ ਚੋਣ ਵਿਚ ਮੋਹਰੀ ਮੰਨਿਆ ਜਾਂਦਾ ਸੀ ਪਰ ਜੋ ਉਹਨਾਂ ਨੂੰ ਸਮਰਥਨ ਹਾਸਲ ਹੋਇਆ ਉਸਤੋਂ ਉਸਦੇ ਸਮਰਥਕ ਤੇ ਸਿਆਸੀ ਹਲਕੇ ਹੈਰਾਨ ਹਨ।
ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਐਮ ਪੀ ਕ੍ਰਿਸਟੀਆ ਫ੍ਰੀਲੈਂਡ ਅੱਠ ਪ੍ਰਤੀਸ਼ਤ ਅੰਕਾਂ ਦੇ ਨਾਲ ਦੂਰ ਦੂਜੇ ਸਥਾਨ ‘ਤੇ ਰਹੀ। ਰਾਈਡਿੰਗ-ਬਾਈ-ਰਾਈਡਿੰਗ ਬ੍ਰੇਕਡਾਉਨ ਦੇ ਅਨੁਸਾਰ, ਕਾਰਨੀ ਨੂੰ ਟੋਰਾਂਟੋ-ਸੈਂਟਰ ਤੋਂ ਸਭ ਤੋ ਵੱਧ ਸਮਰਥਨ ਮਿਲਿਆ।
ਸਦਨ ਦੀ ਸਾਬਕਾ ਨੇਤਾ ਅਤੇ ਮੌਜੂਦਾ ਸੰਸਦ ਮੈਂਬਰ ਕਰੀਨਾ ਗੋਲਡ 3.2 ਫੀਸਦੀ ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ ਅਤੇ ਮਾਂਟਰੀਅਲ ਦੇ ਵਪਾਰਕ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਫਰੈਂਕ ਬੇਲਿਸ ਚੌਥੇ ਸਥਾਨ ‘ਤੇ ਥੋੜ੍ਹਾ ਪਿੱਛੇ ਰਹੇ।