Headlines

ਐਬਸਫੋਰਡ ਸਾਊਥ ਲੈਂਗਲੀ ਤੋਂ ਕੰਸਰਵੇਟਿਵ ਨੌਮੀਨੇਸ਼ਨ ਚੋਣ ਵਿਚ ਸੁਖਮਨ ਗਿੱਲ ਜੇਤੂ

ਐਬਸਫੋਰਡ ( ਦੇ ਪ੍ਰ ਬਿ)-ਐਬਸਫੋਰਡ-ਸਾਊਥ ਲੈਂਗਲੀ ਫੈਡਰਲ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਚੋਣ  ਲਈ ਲਈ ਬੀਤੇ ਦਿਨ ਪਈਆਂ ਵੋਟਾਂ  ਦੌਰਾਨ ਨੌਜਵਾਨ ਤੇ ਸੰਭਾਵਨਾਵਾਂ ਭਰਪੂਰ ਆਗੂ ਸੁਖਮਨ ਗਿੱਲ ਚੋਣ ਜਿੱਤ ਗਏ ਹਨ। ਭਾਵੇਂਕਿ ਪਾਰਟੀ ਵਲੋਂ ਅਜੇ ਇਸ ਚੋਣ ਦਾ ਬਾਕਾਇਦਾ ਐਲਾਨ ਨਹੀ ਕੀਤਾ ਗਿਆ ਪਰ ਸੂਤਰਾਂ  ਮੁਤਾਬਿਕ ਉਹਨਾਂ ਨੇ ਆਪਣੇ ਕਰੀਬੀ ਵਿਰੋਧੀ ਉਮੀਦਵਾਰਾਂ ਵਿਚ ਸ਼ਾਮਿਲ ਸਟੀਵ  ਸ਼ੈਫਰ, ਸੰਜਲੀਨ ਦਿਵੇਦੀ ਤੇ  ਗੁਰਨੂਰ ਸਿੱਧੂ ਤੋਂ ਭਾਰੀ ਵੋਟਾਂ ਦੇ ਫਰਕ ਨਾਲ ਇਹ ਚੋਣ ਜਿੱਤ ਲਈ ਹੈ। ਸਾਬਕਾ ਮੰਤਰੀ ਮਾਈਕ ਡੀ ਜੌਂਗ ਪਹਿਲਾਂ ਹੀ ਪਾਰਟੀ ਵਲੋਂ ਮੁਕਾਬਲੇ ਚੋਂ ਬਾਹਰ ਕਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਿਆਸਤਦਾਨ ਮਾਈਕ ਡੀ ਜੋਂਗ ਨੂੰ 3 ਮਾਰਚ ਨੂੰ ਪਾਰਟੀ ਨੇ ਚੋਣ ਲੜਨ ਤੋਂ ਆਯੋਗ ਕਰਾਰ ਦੇ ਦਿੱਤਾ ਸੀ।  60 ਸਾਲਾ ਡੀ ਜੋਂਗ ਨੇ ਬੀਸੀ ਯੂਨਾਈਟਿਡ (ਪਹਿਲਾਂ ਲਿਬਰਲ) ਦੇ ਅਧੀਨ 30 ਸਾਲਾਂ ਲਈ ਐਬਟਸਫੋਰਡ ਵੈਸਟ ਦੇ ਵਿਧਾਇਕ ਵਜੋਂ ਸੇਵਾ ਨਿਭਾਈ।

ਸੁਖਮਨ ਗਿੱਲ ਇਸ ਹਲਕੇ ਦੇ ਜੰਮਪਲ ਤੇ ਉਘੇ ਕਿਸਾਨ ਆਗੂ ਤੇ ਸਭਿਆਚਾਰਕ ਪ੍ਰੋਮੋਟਰ ਅਵਤਾਰ ਸਿੰਘ ਰਾਜਾ ਗਿੱਲ ਦਾ ਸਪੁੱਤਰ ਹੈ ਜਿਹਨਾਂ ਦੀਆਂ ਕਮਿਊਨਿਟੀ ਵਿਚ ਡੂੰਘੀਆਂ ਜੜਾਂ ਤੇ ਘਣੇ ਸਬੰਧ ਹਨ। 

ਇਸੇ ਦੌਰਾਨ ਸੁਖਮਨ ਗਿੱਲ ਤੇ ਉਹਨਾਂ ਦੇ ਪਿਤਾ ਉਘੇ ਸਮਾਜ ਸੇਵਾ ਅਵਤਾਰ ਸਿੰਘ ਰਾਜਾ ਗਿੱਲ ਨੇ ਪਾਰਟੀ ਮੈਂਬਰਾਂ, ਸਮਰਥਕਾਂ ਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਹੈ। ਇਸ ਜਿਤ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈ।

ਸੁਖਮਨ ਗਿੱਲ ਦਾ ਕਹਿਣਾ ਹੈ ਕਿ  ਇਸ ਭਾਈਚਾਰੇ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ।

“ਮੈਂ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਵਚਨਬੱਧ ਹਾਂ ਕਿ ਐਬਟਸਫੋਰਡ-ਸਾਊਥ ਲੈਂਗਲੀ ਹਰ ਕਿਸੇ ਲਈ ਰਹਿਣ, ਕੰਮ ਕਰਨ ਅਤੇ ਪਰਿਵਾਰ ਪਾਲਣ ਲਈ ਇੱਕ ਸੁਰੱਖਿਅਤ, ਮਜ਼ਬੂਤ ਜਗ੍ਹਾ ਹੋਵੇ।”

ਐਬਟਸਫੋਰਡ-ਸਾਊਥ ਲੈਂਗਲੀ ਇੱਕ ਨਵੀਂ ਰਾਈਡਿੰਗ ਹੈ ਜੋ ਫੈਡਰਲ ਇਲੈਕਟੋਰਲ ਡਿਸਟ੍ਰਿਕਟਾਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਵਾਂ ਵਿੱਚ ਬਣਾਈ ਗਈ ਹੈ। ਇੱਕ ਵਿਸ਼ਾਲ ਖੇਤਰ, ਇਹ 40 ਐਵੇਨਿਊ ਦੇ ਦੱਖਣ ਵਿੱਚ ਲੈਂਗਲੀ ਦੇ ਜ਼ਿਆਦਾਤਰ ਹਿੱਸੇ ਨੂੰ ਕਵਰ ਕਰਦਾ ਹੈ, ਅਤੇ ਇਸ ਵਿੱਚ ਸਾਰਾ ਐਲਡਰਗਰੋਵ ਅਤੇ ਬਰੂਕਸਵੁੱਡ ਸ਼ਾਮਲ ਹੈ। ਐਬਟਸਫੋਰਡ ਵਿੱਚ, ਇਸ ਵਿੱਚ ਡਾਊਨਟਾਊਨ ਖੇਤਰ ਦਾ ਇੱਕ ਮਹੱਤਵਪੂਰਨ ਹਿੱਸਾ ਸ਼ਾਮਲ ਹੈ ਅਤੇ ਪੂਰਬ ਵੱਲ ਸੁਮਾਸ ਵੇਅ ਤੱਕ ਜਾਂਦਾ ਹੈ।