Headlines

ਸ਼ਰਮਾ ਪਰਿਵਾਰ ਨੂੰ ਸਦਮਾ, ਮਾਤਾ ਕਮਲਾ ਰਾਣੀ ਸਵਰਗਵਾਸ

ਅੰਤਿਮ ਸੰਸਕਾਰ ਤੇ ਸ਼ਾਂਤੀ ਪਾਠ 13 ਮਾਰਚ ਨੂੰ-

ਸਰੀ- ਵੈਨਕੂਵਰ ਦੇ ਨਾਮੀ ਸ਼ਰਮਾ ਪਰਿਵਾਰ ਨੂੰ ਉਸ ਵਕਤ ਵੱਡਾ ਸਦਮਾ ਲੱਗਾ ਜਦੋਂ ਪਰਿਵਾਰ ਦੀ ਮੁਖੀ ਮਾਤਾ ਕਮਲਾ ਰਾਣੀ ਸ਼ਰਮਾ ਸਵਰਗ ਸਿਧਾਰ ਗਏ। ਸ੍ਰੀਮਤੀ ਸ਼ਰਮਾ ਜੋ ਇੱਕ ਮਾਂ, ਦਾਦੀ, ਭੈਣ, ਮਾਸੀ ਤੇ ਪਰਿਵਾਰਕ ਜੀਅ ਵਜੋਂ ਸਾਰੇ ਪਰਿਵਾਰ ਨੂੰ ਅਗਵਾਈ ਦੇ ਰਹੇ ਸਨ ਦਾ ਜਨਮ ਪਿੰਡ ਛੋਕਰਾਂ, ਜ਼ਿਲ੍ਹਾ ਜਲੰਧਰ (ਪੰਜਾਬ) ਵਿਚ ਹੋਇਆ ਸੀ। ਉਹ  1960ਵਿਆਂ ਵਿੱਚ ਵੈਨਕੂਵਰ ਆ ਗਏ ਸਨ। ਉਨ੍ਹਾਂ ਦੇ ਘਰ 5 ਬੱਚਿਆਂ ਨੇ ਜਨਮ ਲਿਆ।
ਆਪਣੇ ਪਤੀ ਅਤੇ 4 ਬੱਚਿਆਂ ਨੂੰ ਜਵਾਨੀ ਵਿੱਚ ਹੀ ਵੱਖ-ਵੱਖ ਦੁਖਦਾਈ ਹਾਦਸਿਆਂ ਵਿੱਚ ਗੁਆਉਣ ਦੇ ਬਾਵਜੂਦ ਵੀ ਉਨ੍ਹਾਂ ਹਮੇਸ਼ਾਂ ਹਿੰਮਤ ਅਤੇ ਸਿਰੜ ਨਾਲ ਪਰਿਵਾਰ ਨੂੰ ਅਗਵਾਈ ਦਿੰਦਿਆਂ ਪੁੱਤਰ ਰਮੇਸ਼ਵਰ ਸ਼ਰਮਾ, ਨੂੰਹ ਸੈਂਡੀ ਅਤੇ ਪੋਤਰੇ ਡਿਲਨ ਅਤੇ ਮੈਕਸ ਨੂੰ ਭਾਰਤੀ ਰਵਾਇਤਾਂ ਨਾਲ ਜੋੜਨ ਲਈ ਸਖਤ ਮਿਹਨਤ ਕੀਤੀ। ਹੁਣ ਕਮਲਾ ਸ਼ਰਮਾ ਦਾ ਵਿਛੋੜਾ ਪਰਿਵਾਰ ਲਈ ਵੱਡਾ ਖਲਾਅ ਪੈਦਾ ਕਰ ਗਿਆ ਹੈ।

ਸ੍ਰੀਮਤੀ ਕਮਲਾ ਰਾਣੀ ਦਾ ਅੰਤਿਮ ਸੰਸਕਾਰ ਵੀਰਵਾਰ, 13 ਮਾਰਚ ਨੂੰ ਸਵੇਰੇ 9 ਵਜੇ ਰਿਵਰਸਾਈਡ ਫਿਊਨਰਲ ਹੋਮ, 7410 ਹੋਪਕਾਟ ਰੋਡ, ਡੈਲਟਾ (ਬੀ.ਸੀ.) ਵਿਖੇ ਹੋਵੇਗਾ। ਉਪਰੰਤ ਉਨ੍ਹਾਂ ਨਮਿੱਤ ਪਾਠ ਸ਼ਾਮ 5 ਵਜੇ ਹਿੰਦੂ ਮੰਦਰ, 5420 ਮੈਰੀਨ ਡਰਾਈਵ, ਬਰਨਬੀ ਵਿਖੇ ਹੋਵੇਗਾ। ਪਰਿਵਾਰ ਨਾਲ ਸੰਪਰਕ ਲਈ ਉਨ੍ਹਾਂ ਦੇ ਪੁੱਤਰ ਰਮੇਸ਼ਵਰ ਸ਼ਰਮਾ ਨਾਲ 604-220-8858 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *