Headlines

ਜਗਸ਼ਰਨ ਸਿੰਘ ਮਾਹਲ ਐਡਮਿੰਟਨ-ਸਾਊਥ ਈਸਟ ਤੋਂ ਕੰਸਰਵੇਟਿਵ ਨੌਮੀਨੇਸ਼ਨ ਚੋਣ ਵਿਚ ਜੇਤੂ ਰਹੇ

ਮਾਹਲ ਨੇ ਸਾਬਕਾ ਮੰਤਰੀ ਨਰੇਸ਼ ਭਾਰਦਵਾਜ ਨੂੰ ਵੱਡੇ ਫਰਕ ਨਾਲ ਹਰਾਇਆ-
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਵਿੱਚ ਫੈਡਰਲ ਚੋਣਾਂ ਦੇ ਲਈ ਨਵੇਂ ਬਣੇ ਹਲਕੇ ਐਡਮਿੰਟਨ ਸਾਊਥ ਈਸਟ ਤੋਂ ਕੰਸਰਵੇਟਿਵ ਪਾਰਟੀ ਦੀ ਨੌਮੀਨੇਸ਼ਨ ਲਈ ਬੀਤੀ 10 ਮਾਰਚ ਨੂੰ  ਵੋਟਾਂ ਪਈਆਂ , ਜਿਸ ਵਿਚ ਪਾਰਟੀ ਮੈਂਬਰਾਂ ਵੱਲੋਂ ਭਰਪੂਰ ਉਤਸ਼ਾਹ ਦਿਖਾਇਆ ਗਿਆ। ਵੋਟਿੰਗ ਲਈ ਸਮਾਂ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਸੀ, ਪਰ ਵੋਟਰਾਂ ਦੀਆਂ ਲਗੀਆਂ ਕਤਾਰਾਂ ਤੇ ਵੋਟਿੰਗ ਲਈ ਉਤਸ਼ਾਹ ਕਾਰਨ ਵੋਟਾਂ ਪੈਣ ਦਾ ਕੰਮ  ਰਾਤ 9 ਵਜੇ ਤੱਕ ਜਾਰੀ ਰਿਹਾ।
ਦੇਰ ਰਾਤ ਤੱਕ ਆਏ ਨਤੀਜਿਆਂ ਵਿਚ ਅਣਅਧਿਕਾਰਤ ਸੂਤਰਾਂ ਅਨੁਸਾਰ ਜਗਸ਼ਰਨ ਸਿੰਘ ਮਾਹਲ ਨੇ 1713, ਨਰੇਸ਼ ਭਾਰਦਵਾਜ ਨੇ 982, ਜਸਪ੍ਰੀਤ ਸੱਗੂ ਨੇ 562 ਅਤੇ ਡੇਵਿਡ ਭੱਟੀ ਨੇ 381 ਵੋਟਾਂ ਹਾਸਲ ਕੀਤੀਆਂ। ਨਤੀਜਿਆ ਤੋਂ ਬਾਅਦ ਸਾਰੇ ਉਮੀਦਵਾਰਾਂ ਨੇ ਵੋਟਿੰਗ ਲਈ ਉਤਸ਼ਾਹ ਦਿਖਾਉਣ ਲਈ ਵੋਟਰਾਂ ਦਾ ਧੰਨਵਾਦ ਕੀਤਾ। ਜੇਤੂ ਉਮੀਦਵਾਰ ਜਗਸ਼ਰਨ ਸਿੰਘ ਮਾਹਲ ਨੇ ਵੋਟਰਾਂ, ਸਾਰੇ ਸਹਿਯੋਗੀਆਂ, ਵਾਲੰਟੀਅਰਾਂ, ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਵਿਸ਼ੇਸ਼ ਤੌਰ ਤੇ ਨਾਮ ਕੁਲਾਰ ਤੇ ਅਸ਼ੋਕ ਪਟੇਲ ਦਾ ਧੰਨਵਾਦ ਕੀਤਾ ਹੈ ।

Leave a Reply

Your email address will not be published. Required fields are marked *