ਬਰੈਂਪਟਨ ( ਹਰਜਿੰਦਰ ਗਿੱਲ)- -ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਪੰਜਾਬੀ ਫਿਲਮ ਸਿਕਸ ਈਚ 14 ਮਾਰਚ ਨੂੰ ਸਿਨੇਮਾਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੇ ਮੁੱਖ ਕਲਾਕਾਰ ਹਨ ਮੈਂਡੀ ਤੱਖਣ, ਹਰਦੀਪ ਗਰੇਵਾਲ, ਅਮਨਿੰਦਰਪਾਲ ਸਿੰਘ, ਮਲਕੀਤ ਰੌਣੀ, ਸੰਜੂ ਸੋਲੰਕੀ, ਬਲਜਿੰਦਰ ਕੌਰ, ਅਨੀਤਾ ਮੀਤ, ਸੁਖਦੇਵ ਬਰਨਾਲਾ, ਹਰਿੰਦਰ ਭੁੱਲਰ, ਗੁਰਪ੍ਰੀਤ ਤੋਤੀ, ਸਤਵਿੰਦਰ ਕੌਰ ਅਤੇ ਗੁਰੂ ਬਮਰਾਹ। ਫਿਲਮ ਦੀ ਕਹਾਣੀ ਤੇ ਡਾਇਲਾਗ ਹਰਦੀਪ ਗਰੇਵਲ ਦੇ ਲਿਖੇ ਹਨ। ਮਿਊਜਕ ਗੁਰੂ ਰੰਧਾਵਾ ਦਾ ਹੈ। ਫਿਲਮ ਦੇ ਗੀਤ ਲਿਖੇ ਹਨ ਸਿੰਘ ਜੀਤ, ਆਜ਼ਾਦ, ਤੇ ਹਰਦੀਪ ਗਰੇਵਾਲ ਨੇ ਗੀਤ ਗਾਏ ਹਨ ਗੁਲਾਬ ਸਿੱਧੂ, ਜੋਤੀਕਾ ਤਾਂਗੜੀ, ਸੱਜਣ ਅਦੀਬ ਤੇ ਸਰਗੀ ਮਾਨ ਨੇ।
ਫਿਲਮ ਦੀ ਕਹਾਣੀ ਵਿਦੇਸ਼ਾਂ ਵਿਚ ਚੰਗੇਰੇ ਭਵਿਖ ਦਾ ਸੁਪਨਾ ਲੈਕੇ ਪੁੱਜਣ ਵਾਲੇ ਪੰਜਾਬੀ ਮੁੰਡੇ ਕੁੜੀਆਂ ਤੇ ਫਰਾਡ ਵਿਆਹਾਂ ਦੁਆਲੇ ਘੁੰਮਦੀ ਹੈ।