ਸਰੀ /ਵੈਨਕੂਵਰ (ਕੁਲਦੀਪ ਚੁੰਬਰ )-ਬਾਬਾ ਤੇਰੇ ਝੰਡੇ ਨੂੰ ਸਿਤਾਰੇ ਲੱਗੇ ਹੋਏ ਨੇ ਭਜਨ ਨਾਲ ਬਾਬਾ ਜੀ ਦੇ ਭਗਤਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਗਾਇਕ ਤਾਜ ਨਗੀਨਾ ਆਪਣੇ ਨਵੇਂ ਭਜਨ ‘ਮੈਂ ਜੋਗੀ ਨਾਲ ਲਾਈਆਂ ‘ ਨਾਲ ਭਗਤ ਪ੍ਰੇਮੀਆਂ ਵਿੱਚ ਖੂਬ ਚਰਚਾ ਕਰਵਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗਾਇਕ ਤਾਜ ਨਗੀਨਾ ਨੇ ਦੱਸਿਆ ਕਿ ਇਸ ਭਜਨ ਦਾ ਮਿਊਜਿਕ ਕੀਤਾ ਹੈ ਸਹਿਰਾਜ਼, ਮਿਕਸ ਮਾਸਟਰ ਬੀਟ ਸਟੋਰ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਨੂੰ ਲਿਖਿਆ ਕੁਲਦੀਪ ਚੁੰਬਰ ਨੇ ਕਲਮਬੱਧ ਕੀਤਾ । ਜਿਸਨੂੰ ਜੇ ਬੀ ਡੀ ਯੂ ਟਿਊਬ ਚੈਨਲ ਤੇ ਪ੍ਰੋਡਿਊਸਰ ਭਗਤ ਅਰੁਣ ਰਾਏ ਵਲੋਂ ਰਿਲੀਜ਼ ਕੀਤਾ ਗਿਆ ਹੈ । ਇਸ ਦਾ ਵੀਡੀਓ ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਜਿਸ ਨੂੰ ਬਹੁਤ ਪਿਆਰ ਮਿਲ ਰਿਹਾ ਹੈ । ਤਾਜ ਨਗੀਨਾ ਆਪਣੇ ਵਲੋਂ ਸਾਰੀਆਂ ਸੰਗਤਾਂ ਦਾ ਸਾਰੇ ਭਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ, ਜਿਨ੍ਹਾਂ ਉਸ ਦੇ ਇਸ ਟ੍ਰੈਕ ਨੂੰ ਬਹੁਤ ਸਾਰਾ ਮਾਣ ਤੇ ਪਿਆਰ ਦਿੱਤਾ ਹੈ।