ਜਲੰਧਰ- ਸਰੀ, ਕੈਨੇਡਾ ਦੇ ਉਘੇ ਰੇਡੀਓ ਹੋਸਟ ਅਮਰਜੀਤ ਸਿੰਘ ਚੀਮਾ ਤੇ ਸ੍ਰੀਮਤੀ ਇੰਦਰਜੀਤ ਕੌਰ ਚੀਮਾ ਦੇ ਬੇਟੇ ਅਮਰਿੰਦਰ ਸਿੰਘ ਚੀਮਾ ਦਾ ਸ਼ੁਭ ਵਿਆਹ ਬੀਬਾ ਪਵਨਪ੍ਰੀਤ ਕੌਰ ਸਪੁੱਤਰੀ ਸ ਲਖਵੀਰ ਸਿੰਘ ਤੇ ਸ੍ਰੀਮਤੀ ਨਰਿੰਦਰ ਕੌਰ ਵਾਸੀ ਭੋਗਪੁਰ ਨਾਲ ਬੀਤੇ ਦਿਨੀਂ ਗੁਰਦੁਆਰਾ ਨਿਜ਼ਾਮੂਦੀਨਪੁਰ ਜਲੰਧਰ ਵਿਖੇ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਉਪਰੰਤ ਸ਼ਾਨਦਾਰ ਰਿਸੈਪਸ਼ਨ ਪਾਰਟੀਆਸ਼ਿਆਨਾ ਰਿਜੋੋਰਟ ਬਿਆਸ ਪਿੰਡ, ਜਲੰਧਰ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਦਿਆਂ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ ਤੇ ਦੋਵਾਂ ਪਰਿਵਾਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ।
ਉਘੇ ਰੇਡੀਓ ਹੋਸਟ ਅਮਰਜੀਤ ਚੀਮਾ ਦੇ ਬੇਟੇ ਅਮਰਿੰਦਰ ਸਿੰਘ ਦਾ ਸ਼ੁਭ ਵਿਆਹ ਤੇ ਰਿਸੈਪਸ਼ਨ ਪਾਰਟੀ
