ਭਵਿੱਖ ਵਿੱਚ ਵੀ ਮਾਂ ਬੋਲੀ ਪੰਜਾਬੀ ਲਈ ਉਪਰਾਲੇ ਜਾਰੀ ਰਹਿਣਗੇ- ਸੁੱਖੀ ਬਾਠ-
ਸੁੱਖੀ ਬਾਠ ਦੇ ਉਪਰਾਲੇ ਇਤਿਹਾਸ ਵਿੱਚ ਲਿਖੇ ਜਾਣਗੇ – ਬਲਜਿੰਦਰ ਮਾਨ/ ਮਲਕੀਤ ਬਿਲਿੰਗ
ਸਰੀ -ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਹਰ ਦਿਨ ਨਵੀਆਂ ਉਡਾਣਾਂ ਭਰ ਰਿਹਾ ਹੈ। ਬੱਚਿਆਂ ਦੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣ ਦੇ ਨਾਲ-ਨਾਲ ਕੱਲ ਸ਼ਾਮ ਨੂੰ ਬੱਚਿਆਂ ਦੀ ਲਿਖਣ ਕਲਾ ਨੂੰ ਹੋਰ ਨਿਖਾਰਨ ਵਾਸਤੇ ਆਨਲਾਈਨ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਬੱਚਿਆਂ ਨੂੰ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਬਾਲ ਸਹਿਤਕਾਰ ਬਲਜਿੰਦਰ ਮਾਨ ਅਤੇ ਕਹਾਣੀਕਾਰ ਮਲਕੀਤ ਸਿੰਘ ਬਿਲਿੰਗ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਨੂੰ ਲਿਖਣ ਦੀਆਂ ਬਰੀਕੀਆਂ ਬਾਰੇ ਵਿਸਥਾਰ ਵਿੱਚ ਸਮਝਾਇਆ। ਭੀਮ ਸਿੰਘ ਆਨ ਲਾਈਨ ਟ੍ਰੇਨਿੰਗ ਇੰਚਾਰਜ ਵੱਲੋਂ ਬੱਚਿਆਂ ਨੂੰ ਵਾਰੀ ਵਾਰੀ ਬੁਲਾ ਕੇ ਉਹਨਾਂ ਦੀਆਂ ਰਚਨਾਵਾਂ ਵੀ ਸੁਣੀਆਂ ਗਈਆਂ ਅਤੇ ਮੰਚ ਸੰਚਾਲਣ ਦੀ ਭੂਮਿਕਾ ਨਿਭਾਈ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖੋ ਵੱਖਰੇ ਜ਼ਿਲੇ ਅਤੇ ਭਾਰਤ ਦੇ ਦੂਜੇ ਰਾਜਾਂ ਤੋਂ ਵੀ ਬੱਚਿਆਂ ਨੇ ਸ਼ਮੂਲੀਅਤ ਕੀਤੀ ਅਤੇ ਨਾਲ ਉਹਨਾਂ ਦੇ ਟੀਮ ਮੈਂਬਰ ਅਤੇ ਗਾਈਡ ਅਧਿਆਪਕਾਂ ਨੇ ਵੀ ਬੱਚਿਆਂ ਦੀਆਂ ਰਚਨਾਵਾਂ ਦਾ ਭਰਪੂਰ ਆਨੰਦ ਉਠਾਇਆ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਪ੍ਰੋਜੈਕਟ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਿੱਧੂ ਵੱਲੋਂ ਸਾਂਝੇ ਤੌਰ ਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਸ੍ਰੀ ਸੁੱਖੀ ਬਾਠ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਭੀਮ ਸਿੰਘ ਦਾ ਇਸ ਉੱਦਮ ਲਈ ਪ੍ਰਸ਼ੰਸਾ ਕਰਦੇ ਹੋਏ ਅੱਗੇ ਵੀ ਇਹੋ ਜਿਹੇ ਉਪਰਾਲੇ ਜਾਰੀ ਰੱਖਣ ਦਾ ਵਾਅਦਾ ਕਰਦੇ ਹੋਏ ਬੱਚਿਆਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਪ੍ਰੋਜੈਕਟ ਨਾਲ ਜੁੜ ਜੁੜ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਓ। ਇਸ ਮੌਕੇ ਡਾ.ਸਤਿੰਦਰ ਕੌਰ ਕਾਹਲੋਂ ਪ੍ਰਧਾਨ ਗੁਰਦਾਸਪੁਰ, ਡਾ. ਸੁਰਿੰਦਰ ਜਿੰਦਲ ਪ੍ਰਧਾਨ ਮੋਹਾਲੀ, ਮਾਸਟਰ ਲਖਵਿੰਦਰ ਸਿੰਘ ਪ੍ਰਧਾਨ ਮਲੇਰਕੋਟਲਾ, ਮਨਜੀਤ ਸਿੰਘ ਬਾਜਕ ਪ੍ਰਧਾਨ ਬਠਿੰਡਾ-2, ਬਲਰਾਜ ਸਿੰਘ ਪ੍ਰਧਾਨ ਬਠਿੰਡਾ-1, ਡਾ. ਨਵਦੀਪ ਕੌਰ ਪ੍ਰਧਾਨ ਰਾਜਸਥਾਨ-1, ਰਾਜੇਦਰ ਸਹੂ ਪ੍ਰਧਾਨ ਰਾਜਸਥਾਨ-2, ਡਾ. ਅਮਰ ਜੋਤੀ ਮਾਂਗਟ ਪ੍ਰਧਾਨ ਫਿਰੋਜ਼ਪੁਰ, ਸੋਨੀਆ ਬਜਾਜ ਪ੍ਰਧਾਨ ਫਾਜ਼ਿਲਕਾ, ਰਸ਼ਪਾਲ ਸਿੰਘ ਪ੍ਰਧਾਨ ਫਤਹਿਗੜ੍ਹ ਸਾਹਿਬ, ਵੀਨਾ ਅਰੋੜਾ ਪ੍ਰਧਾਨ ਜਲੰਧਰ, ਰਾਜਿੰਦਰ ਕੌਰ ਮੋਹਾਲੀ, ਗੁਤਿੰਦਰ ਕੌਰ ਮੋਹਾਲੀ, ਰਣਜੀਤ ਕੌਰ ਬਾਜਵਾ ਗੁਰਦਾਸਪੁਰ, ਪ੍ਰਗਟ ਸਿੰਘ ਮਹਿਤਾ ਸੰਗਰੂਰ ਅਤੇ ਇਸ ਤੋਂ ਇਲਾਵਾ ਵਿਦਿਆਰਥੀ ਅਤੇ ਉਹਨਾਂ ਦੇ ਗਾਈਡ ਅਧਿਆਪਕ, ਮਾਪੇ ਹਾਜ਼ਰ ਸਨ।