ਸ਼ੁੱਕਰਵਾਰ ਨੂੰ ਸੰਭਾਲਣਗੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਦਾ ਅਹੁਦਾ-
ਓਟਾਵਾ ( ਬਲਜਿੰਦਰ ਸੇਖਾ) ਕੈਨੇਡਾ ਦੇ ਮਨੋਨੀਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਸ਼ੁੱਕਰਵਾਰ ਨੂੰ ਰਾਜਧਾਨੀ ਓਟਾਵਾ ਦੇ ਦੇ ਰੀਡੋ ਹਾਲ ਵਿਖੇ ਸਹੁੰ ਚੁੱਕਣਗੇ ।
ਨਵੇਂ ਲਿਬਰਲ ਨੇਤਾ ਮਾਰਕ ਕਾਰਨੀ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਅਹੁਦਾ ਸੰਭਾਲ ਰਹੇ ਹਨ, ਨੇ ਵਾਅਦਾ ਕੀਤਾ ਹੈ ਕਿ ਸੱਤਾ ਤਬਦੀਲੀ “ਸਹਿਜ ਅਤੇ ਜਲਦੀ ਹੋਵੇਗੀ”।
ਟਰੂਡੋ ਸ਼ੁੱਕਰਵਾਰ ਨੂੰ ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਵਜੋਂ ਅਸਤੀਫਾ ਦੇ ਦੇਣਗੇ, ਜਿਸ ਨਾਲ ਉਨ੍ਹਾਂ ਦਾ ਮੰਤਰੀ ਮੰਡਲ ਭੰਗ ਹੋ ਜਾਵੇਗਾ। ਮਾਰਕ ਕਾਰਨੀ ਅਤੇ ਉਨ੍ਹਾਂ ਦੇ ਕੈਬਨਿਟ ਮੈਂਬਰਾਂ ਨੂੰ ਫਿਰ ਗਵਰਨਰ ਜਨਰਲ ਦੇ ਅਧਿਕਾਰਤ ਨਿਵਾਸ, ਰੀਡੋ ਹਾਲ ਵਿਖੇ ਸਹੁੰ ਚੁਕਾਈ ਜਾਵੇਗੀ।
ਚਰਚੇ ਇਹ ਵੀ ਚੱਲ ਰਹੇ ਹਨ ਕਿ ਮਾਰਕ ਕਾਰਨੀ ਸਹੁੰ ਚੁੱਕਣ ਤੋਂ ਕੁਝ ਦਿਨਾਂ ਬਾਅਦ ਕੈਨੇਡਾ ਵਿੱਚ ਜਲਦੀ ਪਾਰਲੀਮੈਂਟ ਚੋਣਾ ਦਾ ਐਲਾਨ ਕਰ ਸਕਦੇ ਹਨ । ਇਹ ਚੋਣਾਂ 28 ਅਪ੍ਰੈਲ ਜਾਂ 5 ਮਈ ਨੂੰ ਹੋ ਸਕਦੀਆਂ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਸੰਸਦ ਹਾਲ ਚੋਂ ਆਪਣੀ ਕੁਰਸੀ ਚੁੱਕੀ ਤੇ ਮੀਡੀਆ ਲਈ ਤਸਵੀਰ ਕਰਵਾਈ।