Headlines

ਸਾਬਕਾ ਹਾਕੀ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਐਸ ਐਸ ਪੀ ਵਿਜੀਲੈਂਸ ਜਲੰਧਰ ਦਾ ਕਾਰਜਭਾਰ ਸੰਭਾਲਿਆ

ਜਲੰਧਰ-ਸਾਬਕਾ ਹਾਕੀ ਉਲੰਪੀਅਨ ਸ ਹਰਪ੍ਰੀਤ ਸਿੰਘ ਮੰਡੇਰ  ਨੇ ਬੀਤੇ ਦਿਨ ਐਸ ਐਸ ਪੀ ਵਿਜੀਲੈਂਸ ਜਲੰਧਰ ਵਜੋਂ ਅਹੁਦਾ ਸੰਭਾਲਿਆ। ਇਸਤੋਂ ਪਹਿਲਾਂ ਉਹ ਅੰਮ੍ਰਿਤਸਰ ਵਿਖੇ ਡੀਸੀਪੀ ਵਜੋਂ ਤਾਇਨਾਤ ਸਨ।

ਜ਼ਿਕਰਯੋਗ ਹੈ ਕਿ ਸ ਹਰਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਵਲੋਂ 1992 ਦੀ ਬਾਰਸੀਲੋਨਾ ਉਲੰਪਿਕ ਅਤੇ 1996 ਦੀ ਐਟਲਾਂਟਾ ਉਲੰਪਿਕ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ।

Leave a Reply

Your email address will not be published. Required fields are marked *