Headlines

ਵੈਨਕੂਵਰ ਸਿਟੀ ਵਲੋਂ ਕਮਲ ਸ਼ਰਮਾ ਦਾ ਕਲਾ ਤੇ ਮਨੋਰੰਜਨ ਦੇ ਖੇਤਰ ਵਿਚ ਵਿਸ਼ੇਸ਼ ਸਨਮਾਨ

ਵੈਨਕੂਵਰ- ਸਰੀ-ਵੈਨਕੂਵਰ ਦੇ ਉਘੇ ਆਰਟ ਐਂਡ ਐਟਰਟੇਨਮੈਂਟ ਪ੍ਰੋਮੋਟਰ ਕਮਲ ਸ਼ਰਮਾ ਦਾ ਵੈਨਕੂਵਰ ਸਿਟੀ ਵਲੋਂ ਉਹਨਾਂ ਦੀਆਂ ਕਲਾ ਅਤੇ ਮਨੋਰੰਜਨ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਲਈ ”12 ਮਾਰਚ ਕਮਲ ਸ਼ਰਮਾ ਡੇਅ” ਵਜੋ ਸਨਮਾਨਿਤ ਕੀਤਾ ਗਿਆ। ਉਹ ਪਹਿਲੇ ਸਾਊਥ ਏਸ਼ੀਅਨ ਭਾਰਤੀ ਹਨ ਜਿਹਨਾਂ ਨੂੰ ਸਿਟੀ ਆਫ ਵੈਨਕੂਵਰ ਵਲੋਂ ਅਜਿਹਾ ਸਨਮਾਨ ਦਿੱਤਾ ਗਿਆ ਹੈ। ਤਸਵੀਰ ਵਿਚ ਵੈਨਕੂਵਰ ਦੇ ਮੇਅਰ ਕੈਨ ਸਿਮ ਉਹਨਾਂ ਨੂੰ ਆਪਣੇ ਦਫਤਰ ਵਿਚ ਸਨਮਾਨ ਭੇਟ ਕਰਦੇ ਹੋੇਏ।