Headlines

ਸਟਾਰਟ ਗੱਡੀ ਵਿਚ ਗੈਸ ਚੜਨ ਕਾਰਣ ਨੌਜਵਾਨ ਦੀ ਮੌਤ

ਬਰੈਂਪਟਨ ( ਸੇਖਾ)- ਬਰੈਂਪਟਨ ਦੇ ਇੱਕ ਗੈਰਾਜ ਵਿੱਚ ਗੱਡੀ ਸਟਾਰਟ ਕਰਕੇ ਵਿੱਚ ਬੈਠੇ ਇਕ ਨੌਜਵਾਨ ਦੀ  ਕਾਰਬਨਮੋਨੋਅਕਸਾਈਡ ਚੜਨ ਕਾਰਣ ਮੌਤ ਹੋਣ ਦੀ ਦੁਖਦਾਈ ਖਬਰ ਹੈ ਨੌਜਵਾਨ ਦੀ ਪਛਾਣ ਰੂਪਕ ਸਿੰਘ ਵਜੋਂ ਹੋਈ ਹੈ ਜੋ ਹਰਿਆਣਾ ਦੇ ਸਿਰਸਾ  ਤੋਂ ਕੈਨੇਡਾ ਪੜ੍ਹਾਈ ਲਈ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰੂਪਕ ਸਿੰਘ ਗੱਡੀ ਸਟਾਰਟ ਕਰਕੇ ਭਾਰਤ ਵਿਚ ਬੈਠੇ ਆਪਣੇ ਪਰਿਵਾਰ ਨਾਲ ਫੋਨ ਤੇ ਗੱਲ ਕਰ ਰਿਹਾ ਸੀ , ਗੱਡੀ ਸਟਾਰਟ ਹੋਣ ਕਰਕੇ ਕਾਰਬਨ ਮੋਨੋਆਕਸਾਈਡ ਗੈਸ ਬਣ ਗਈ ਜੋ ਜਾਨਲੇਵਾ ਸਾਬਤ ਹੋਈ।