Headlines

ਬੀਸੀ ਸਰਕਾਰ ਵਲੋਂ ਵੀ ਕਾਰਬਨ ਟੈਕਸ ਖਤਮ ਕਰਨ ਦਾ ਐਲਾਨ

ਵਿਕਟੋਰੀਆ ( ਦੇ ਪ੍ਰ ਬਿ)- – ਬ੍ਰਿਟਿਸ਼ ਕੋਲੰਬੀਆ ਵਿੱਚ ਕਾਰਬਨ ਟੈਕਸ ਦੇ ਭਵਿੱਖ ਬਾਰੇ ਪ੍ਰੀਮੀਅਰ ਡੇਵਿਡ ਈਬੀ ਨੇ ਇਕ ਬਿਆਨ ਰਾਹੀ ਕਿਹਾ ਹੈ ਕਿ

“ਬੀ.ਸੀ. ਦੇ ਲੋਕ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਰ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਜ਼ਿੰਦਗੀ ਨੂੰ ਕਿਫ਼ਾਇਤੀ ਬਣਾਉਣ ਅਤੇ ਜਲਵਾਯੂ ਤਬਦੀਲੀ ਪ੍ਰਤੀ ਕਾਰਵਾਈ ਵਿਚਕਾਰ ਚੋਣ ਕਰਨੀ ਪਵੇ। ਇਹੀ ਕਾਰਨ ਹੈ ਕਿ ਅਸੀਂ ਪਿਛਲੇ ਸਾਲ ਪਹਿਲਾ ਮੌਕਾ ਮਿਲਦੇ ਹੀ ‘ਖ਼ਪਤਕਾਰ ਕਾਰਬਨ ਟੈਕਸ’  ਤੋਂ ਛੁਟਕਾਰਾ ਪਾਉਣ ਦੀ ਵਚਨਬੱਧਤਾ ਕੀਤੀ ਸੀ, ਬਸ਼ਰਤੇ ਫੈਡਰਲ ਸਰਕਾਰ ‘ਨੈਸ਼ਨਲ ਕਾਰਬਨ ਟੈਕਸ’ (national carbon tax) ਦੀ ਜ਼ਰੂਰਤ ਨੂੰ ਹਟਾ ਦਿੰਦੀ ਹੈ।

“ਜਦੋਂ ਪ੍ਰਧਾਨ ਮੰਤਰੀ, ਮਾਰਕ ਕਾਰਨੀ ਖ਼ਪਤਕਾਰਾਂ ‘ਤੇ ਫੈਡਰਲ ਕਾਰਬਨ ਟੈਕਸ ਨੂੰ ਖਤਮ ਕਰਨ ਲਈ ਅੱਗੇ ਵਧ ਰਹੇ ਹਨ, ਅਸੀਂ ਬੀ.ਸੀ. ਵਿਚ ਟੈਕਸ ਨੂੰ ਰੱਦ ਕਰਨ ਲਈ ਇਸ ਸੈਸ਼ਨ ਵਿੱਚ ਪੇਸ਼ ਕਰਨ ਲਈ ਵਿਧਾਨ ਤਿਆਰ ਕਰ ਰਹੇ ਹਾਂ।

“ਫੈਡਰਲ ਸਰਕਾਰ ਦੇ ਬੀ.ਸੀ. ਵਿੱਚ ਕਾਰਬਨ ਟੈਕਸ ਲਗਾਉਣ ਦੀ ਜ਼ਰੂਰਤ ਨੂੰ ਹਟਾਉਣ ਤੋਂ ਬਾਅਦ, ਅਸੀਂ ਜਲਦੀ ਕਾਰਵਾਈ ਕਰਾਂਗੇ, ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਆਪਣੀਆਂ ਕਾਰਾਂ ਵਿੱਚ ਫਿਊਲ਼ ਭਰਨ ਜਾਂ ਆਪਣੇ ਘਰਾਂ ਨੂੰ ‘ਹੀਟ’ ਕਰਨ (ਨਿੱਘਾ ਕਰਨ) ਵੇਲੇ ਵਿੱਤੀ ਦਬਾਅ ਮਹਿਸੂਸ ਨਾ ਹੋਵੇ।

“ਜਦੋਂ ਇਹ ਕੰਮ ਜਾਰੀ ਹੈ, ਬੀ.ਸੀ. ਕਾਰਬਨ ਟੈਕਸ ਵਿੱਚ ਨਿਰਧਾਰਤ ਵਾਧੇ ਨੂੰ ਖਤਮ ਕਰਨ ਲਈ ਵਿਧਾਨ ਵੀ ਤਿਆਰ ਕਰ ਰਿਹਾ ਹੈ, ਜੋ ਕਿ ਪਹਿਲਾਂ 1 ਅਪ੍ਰੈਲ, 2025 ਨੂੰ ਲਾਗੂ ਹੋਣਾ ਸੀ।

“ਜਦੋਂ ਅਸੀਂ ‘ਖ਼ਪਤਕਾਰ ਕਾਰਬਨ ਟੈਕਸ’ ਨੂੰ ਖਤਮ ਕਰ ਰਹੇ ਹਾਂ, ਅਸੀਂ ਇਹ ਯਕੀਨੀ ਬਣਾਉਣਾ ਜਾਰੀ ਰੱਖਾਂਗੇ ਕਿ ਵੱਡੇ ਪੈਮਾਨੇ ਦੇ ਉਦਯੋਗਿਕ ਪ੍ਰਦੂਸ਼ਕਾਂ ਲਈ ਕਾਰਬਨ ਦੀ ਇੱਕ ਢੁੱਕਵੀਂ ਕੀਮਤ ਬਰਕਰਾਰ ਰੱਖ ਕੇ, ਉਨ੍ਹਾਂ ਤੋਂ ਵਾਜਬ ਹਿੱਸੇ ਦਾ ਟੈਕਸ ਭੁਗਤਾਨ ਵਸੂਲਿਆ ਜਾ ਸਕੇ। ਸਾਡਾ ਟੀਚਾ ਉਦਯੋਗ ਨੂੰ ਆਪਣੀ ਮੁਕਾਬਲੇਬਾਜ਼ੀ ਨੂੰ ਬਣਾਈ ਰੱਖਦੇ ਹੋਏ, ਕਾਰਬਨ ਦੀ ਘੱਟ ਵਰਤੋਂ ਵਾਲੀਆਂ ਤਕਨਾਲੋਜੀਆਂ ਨੂੰ ਅਪਣਾਉਣ ਲਈ ਉਤਸ਼ਾਹਤ ਕਰਨਾ ਹੈ।

 

Leave a Reply

Your email address will not be published. Required fields are marked *