ਸਾਈਕਲ ਉਤੇ ਚੜ੍ਹਕੇ ਸਾਹਬ ਨੇ ਕੋਨਾ ਕੋਨਾ ਗਾਹਿਆ
ਜੈ ਭੀਮ ਜੈ ਭਾਰਤ ਨਾਅਰਾ ਘਰ ਘਰ ਵਿੱਚ ਪਹੁੰਚਾਇਆ
ਛੱਡ ਦਿੱਤੀ ਸਰਕਾਰੀ ਨੌਕਰੀ ਮਿਥਿਆ ਮਿਸ਼ਨ ਦਾ ਟੀਚਾ
ਸੁੱਤੇ ਹੋਏ ਸਮਾਜ ਨੂੰ ਲਾਇਆ ਫਿਰ ਜਗਾਉਣ ਦਾ ਟੀਕਾ
ਇਕੱਠੇ ਕਰਕੇ ਮੂਲ ਨਿਵਾਸੀ ਬਸਪਾ ਮੰਚ ਬਣਾਇਆ
ਜੈ ਭੀਮ ਜੈ ਭਾਰਤ ਨਾਅਰਾ ……..
ਬਲਿਹਾਰੇ ਜਾਵਾਂ ਇਸ ਸੋਚ ਦੇ ਬੰਬ ਵਾਂਗ ਜੋ ਚੱਲੀ
ਉਸਦਾ ਨਾਮ ਮਚਾ ਗਿਆ ਹਾਕਮ ਧਿਰਾਂ ਦੇ ਵਿੱਚ ਤਰਥੱਲੀ
ਡਰਿਆ ਡੋਲਿਆ ਮਕਸਦ ਤੋਂ ਨਾਂ ਟੀਚੇ ਤੋਂ ਘਬਰਾਇਆ
ਜੈ ਭੀਮ ਜੈ ਭਾਰਤ ਨਾਅਰਾ ……..
ਸੋਚ ਤੇ ਪਹਿਰਾ ਠੋਕ ਕੇ ਦਿੱਤਾ ਮੂਲ ਨਾ ਹੇਰਾਫੇਰੀ
ਸਾਹਿਬ ਕਾਂਸ਼ੀ ਰਾਮ ਦੇ ਵਰਗੀ ਕਿਹੜਾ ਕਰੂ ਦਲੇਰੀ
ਸਮਾਜ ਦੇ ਲੇਖੇ ਦੇ ਵਿੱਚ ਆਪਣਾ ਸਾਰਾ ਜੀਵਨ ਲਾਇਆ
ਜੈ ਭੀਮ ਜੈ ਭਾਰਤ ਨਾਅਰਾ ……..
“ਚੁੰਬਰਾ” ਸਾਹਿਬ ਕਾਂਸ਼ੀ ਰਾਮ ਦਾ ਆਓ ਮਿਸ਼ਨ ਵਧਾਈਏ
ਆਪਣੇ ਹੱਕ ਹਕੂਕਾਂ ਉੱਤੇ ਰਲ ਮਿਲ ਪਹਿਰਾ ਲਾਈਏ
ਜਿਸ ਨੇ ਸਾਡੇ ਨੀਲਾ ਝੰਡਾ ਹੱਥਾਂ ਵਿੱਚ ਫੜਾਇਆ
ਜੈ ਭੀਮ ਜੈ ਭਾਰਤ ਨਾਅਰਾ ……..
ਪੇਸ਼ਕਸ਼ : ਕੁਲਦੀਪ ਚੁੰਬਰ ਕਨੇਡਾ