Headlines

ਬੋਮੌਂਟ ( ਐਡਮਿੰਟਨ) ਇਲਾਕੇ ਵਿਚ ਬੱਸ ਆਵਾਜਾਈ ਤੇ ਹੋਰ ਸਹੂਲਤਾਂ ਦਾ ਮੰਗ

ਬੌਮੌਂਟ ( ਐਡਮਿੰਟਨ )15 ਮਾਰਚ ( ਸਤੀਸ਼ ਸਚਦੇਵਾ , ਗੁਰਪ੍ਰੀਤ ਸਿੰਘ, ਦਲਵੀਰ ਸਿੰਘ ) ਬੀਤੇ ਦਿਨੀ ਗੁਰਵਿੰਦਰ ਸਿੰਘ ਗਿੱਲ ਦੇ ਘਰ ਜਨਮ ਦਿਨ ਪਾਰਟੀ ਉਪਰੰਤ ਸੀਨੀਅਰ ਸਿਟੀਜਨ ਦੀ ਇਕ  ਮੀਟਿੰਗ ਸ਼੍ਰੀ ਮੇਜਰ ਸਿੰਘ ਕਲੇਰ ਹੋਰਾਂ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਬੋਮੌਂਟ  ਦੀ ਤੇਜ਼ੀ ਨਾਲ ਵੱਧ ਰਹੀ ਅਬਾਦੀ ਅਤੇ ਨਵੇਂ ਬਣ ਰਹੇ ਘਰਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ । ਇਸ ਮੀਟਿੰਗ ਵਿੱਚ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਬੋਮੌਂਟ ਵਿੱਚ ਲੋਕਲ ਛੋਟੀ ਬੱਸ40,40 ਮਿੰਟ ਦੇ ਵਕਫ਼ੇ ਨਾਲ ਚਲਾਈ ਜਾਵੇ , ਜੋ ਪੂਰਾ ਸ਼ਹਿਰ ਕਵਰ ਕਰੇ। Shopper , recreation centre, Nofrill,Dollartree ਤੱਕ ਨਵੀਂ ਅਬਾਦੀ Forest height to Ken Nichol Cenre ਤੱਕ ਜਾਵੇ ਅਤੇ ਮਿੱਲਵੁਡ ਵਾਲੀ ਬੱਸ ਨੂੰ ਮਿਲ਼ਾਵੇ । ਲੋਕਲ ਬੱਸ ਦਾ ਕਿਰਾਇਆ ਜਾਇਜ਼ ਇੱਕ ਜਾਂ ਦੋ ਡਾਲਰ ਹੋਵੇ। ਬੋਓਮੌਂਟ ਸੀਨੀਅਰ ਸਿਟੀਜਨ ਨੂੰ ਐਡਮਿੰਟਨ ਦੀ ਤਰ੍ਹਾਂ ਫ੍ਰੀ ਬੱਸ ਪਾਸ ਦਿੱਤੇ ਜਾਣ ਤਾਂ ਜੋ ਉਹ ਬੁਢੇਪੇ ਵਿੱਚ ਬਾਹਰ ਜਾ ਕੇ ਡਾਕਟਰੀ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰ ਸਕਣ । ਤੀਸਰਾ ਪਬਲਿਕ ਪਾਰਕ ਅਤੇ ਵਾਸ਼ਰੂਮ ਬਣਾਏ ਜਾਣ ।ਚੌਥਾ ਹੋਰ ਸਕੂਲ ਅਤੇ ਗਰਾਊਂਡ ਬਣਾਏ ਜਾਣ । ਇਨ੍ਹਾਂ ਮੁਸ਼ਕਿਲਾਂ ਤੇ ਸਿਟੀ ਪ੍ਰਸ਼ਾਸਨ ਤੋਂ ਤੁਰੰਤ ਗੌਰ ਕਰਨ ਅਤੇ ਅਮਲ ਕਰਨ ਦੀ ਮੰਗ ਕੀਤੀ  ਗਈ । ਅੱਜ ਦੀ ਮੀਟਿੰਗ ਵਿੱਚ ਸ਼੍ਰੀ ਤਰਲੋਕ ਸਿੰਘ, ਸਤੀਸ਼ ਸਚਦੇਵਾ,ਸ਼੍ਰੀ ਗੁਰਮੁਖ ਸਿੰਘ ਮੁੰਡੀ,ਸੁਰਿੰਦਰ ਸਿੰਘ ਕੁਲਾਰ,ਹਰਚਰਨ ਸਿੰਘ, ਜਸਬੀਰ ਸਿੰਘ, ਅਮਰਜੀਤ ਸਿੰਘ,ਅਮਰੀਕ ਸਿੰਘ, ਕੁਲਦੀਪ ਸਿੰਘ,ਹਰਜਿੰਦਰ ਸਿੰਘ, ਮਾਸਟਰ ਜੁਗਿੰਦਰ ਸਿੰਘ ਬਾਠ,    ਹਰਦੀਪ ਸਿੰਘ, ਜਗਰੂਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ । ਅਖੀਰ ਵਿੱਚ ਪ੍ਰਧਾਨ ਸ਼੍ਰੀ ਮੇਜਰ ਸਿੰਘ ਕਲੇਰ ਨੇ  ਸਭਨਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *