Headlines

ਸਤੀਸ਼ ਕੁਮਾਰ ਲਕਸ਼ਮੀ ਨਾਰਾਇਣ ਮੰਦਿਰ ਸਰੀ ਦੀ ਚੋਣ ਵਿਚ ਮੁੜ ਪ੍ਰਧਾਨ ਬਣੇ

ਜੀਵਨ ਮੈਂਬਰਾਂ ਤੇ ਵੋਟਰਾਂ ਵਲੋਂ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕੀਤਾ-

ਸਰੀ ( ਦੇ ਪ੍ਰ ਬਿ)-ਲਕਸ਼ਮੀ ਨਾਰਾਇਣ ਮੰਦਿਦਰ ਸਰੀ ਦੀ ਪ੍ਰਬੰਧਕੀ ਕਮੇਟੀ ਦੇ ਅਹੁੇਦਾਦਾਰਾਂ ਦੀ ਬੀਤੇ ਦਿਨੀੰ ਹੋਈ ਚੋਣ ਵਿਚ ਸ੍ਰੀ ਸਤੀਸ਼ ਕੁਮਾਰ ਦੀ ਅਗਵਾਈ ਵਾਲੀ ਸਲੇਟ ਜੇਤੂ ਰਹੀ ਹੈ। ਪ੍ਰਧਾਨਗੀ ਲਈ ਚੋਣ ਵਿਚ ਸ੍ਰੀ ਸਤੀਸ਼ ਕੁਮਾਰ ਨੇ ਆਪਣੇ ਵਿਰੋਧੀ ਉਮੀਦਵਾਰ ਰਾਜੇਸ਼ ਜਿੰਦਲ ਦੀਆਂ 371 ਵੋਟਾਂ ਦੇ ਮੁਕਾਬਲੇ 485 ਵੋਟਾਂ ਨਾਲ ਜਿੱਤ ਹਾਸਲ ਕੀਤੀ ।

ਨਵੇਂ ਬੋਰਡ ਮੈਂਬਰਾਂ ਵਿਚ ਸੀਮਾ ਗਰਗ , ਸੁਦੀਪ ਗੋਇਲ, ਸਮੀਰ ਕੌਸ਼ਲ,  ਨਰਿੰਦਰ (ਨਿਕ) ਸਿੰਗਲਾ ਨੂੰ ਕੌਂਸਲ ਮੈਂਬਰ ਚੁਣਿਆ ਗਿਆ ਹੈ। ਮੁੜ ਚੁਣੇ ਗਏ ਪ੍ਰਧਾਨ ਸਤੀਸ਼ ਕੁਮਾਰ ਨੇ ਆਪਣੀ ਵਿਰੋਧੀ ਸਲੇਟ ਦੀ ਅਗਵਾਈ ਕਰਨ ਵਾਲੇ ਸ੍ਰੀ ਰਾਜੇਸ਼ ਜਿੰਦਲ ਅਤੇ ਉਹਨਾਂ ਨਾਲ  ਸਤ ਜੋਸ਼ੀ, ਤੁਸ਼ੀਰ (ਰੋਮੀ) ਕਪਿਲਾ ਅਤੇ ਰਮਨ ਸ਼ਰਮਾ ਨੂੰ ਕੌਂਸਲ ਮੈਂਬਰ ਵਜੋਂ ਚੋਣ ਲੜਨ ਅਤੇ ਮੁਕਾਬਲੇ ਦੌਰਾਨ ਸਿਹਤਮੰਦ ਰੁਝਾਨ ਤੇ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਵਿਖਾਈ ਗਈ ਭਾਾਵਨਾ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਪ੍ਰਧਾਨਗੀ ਲਈ ਅਤੇ ਟੀਮ ਮੈਂਬਰਾਂ ਲਈ ਮੰਦਿਰ ਨਾਲ ਜੁੜੇ ਸ਼ਰਧਾਲੂਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ।  ਉਹਨਾਂ ਹੋਰ ਕਿਹਾ ਕਿ  ਸਾਨੂੰ ਇੱਕ ਵਾਰ ਫਿਰ ਕਮਿਊਨਿਟੀ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਸਾਰੇ ਲਾਈਫ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ। ਨਾਲ ਹੀ, ਉਹਨਾਂ ਨੂੰ ਦਿੱਤੇ ਗਏ ਕਾਰਜ ਲਈ ਉਹਨਾਂ ਦੇ ਨਿਰੰਤਰ ਯਤਨਾਂ ਲਈ ਸਾਰੇ ਵਲੰਟੀਅਰਾਂ ਦਾ ਧੰਨਵਾਦ ਕਰਨਾ ਚਾਹਾਂਗਾ। ਆਓ ਅਸੀਂ ਸਾਰੇ ਹੱਥ ਮਿਲਾਈਏ ਅਤੇ ਆਪਣੇ ਭਾਈਚਾਰੇ ਦੀ ਬਿਹਤਰੀ ਲਈ ਅਤੇ ਇੱਕ ਹੋਰ ਸਕਾਰਾਤਮਕ ਮਾਹੌਲ ਬਣਾਉਣ ਲਈ ਮਿਲ ਕੇ ਕੰਮ ਕਰੀਏ।