ਕਬੱਡੀ ਬੁਲਾਰਿਆਂ ਕਰਕੇ ਖਿਡਾਰੀਆਂ ਦੀ ਬਣੀ ਪਹਿਚਾਣ:- ਮਨਦੀਪ
ਲੁਧਿਆਣਾ-ਪੰਜਾਬ ਦੌਰੇ ਤੇ ਆਏ ਯੰਗ ਸਪੋਰਟਸ ਕਬੱਡੀ ਕਲੱਬ ਸਰੀ ਕੈਨੇਡਾ ਦੇ ਪ੍ਰਧਾਨ ਇੰਟਰਨੈਸ਼ਨਲ ਕਬੱਡੀ ਪ੍ਰਮੋਟਰ ਸ. ਇੰਦਰਜੀਤ ਸਿੰਘ ਗਿੱਲ ਪਿੰਡ ਰੂੰਮੀ ਨੇ ਬੀਤੇ ਦਿਨ ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਨਾਲ ਇਕ ਮੀਟਿੰਗ ਉਪਰੰਤ ਕਿਹਾ ਕਿ ਕੈਨੇਡਾ ਵਿਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਚੜਤ ਅਤੇ ਅਸਲੀ ਖੇਡ ਨੂੰ ਜਿੰਦਾ ਰੱਖਣ ਵਿਚ ਪ੍ਰਵਾਸੀ ਪੰਜਾਬੀਆਂ ਦਾ ਯੋਗਦਾਨ ਬਹੁਤ ਵੱਡਾ ਹੈ। ਇਸ ਮੌਕੇ ਉਹਨਾਂ ਨੇ ਪੰਜਾਬ ਅਤੇ ਕੈਨੇਡਾ ਦੀ ਕਬੱਡੀ ਦੇ ਭਲੇ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਆਉਂਣ ਵਾਲੇ ਕੈਨੇਡਾ ਦੇ ਸੀਜ਼ਨ ਬਾਰੇ ਜਾਣਕਾਰੀ ਸਾਂਝੀ ਕੀਤੀ।ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਕੇ ਅਤੇ ਦੇਸ਼ੀ ਖੁਰਾਕ ਖਾ ਖੇਡਾਂ ਵੱਲ ਆਉਣਾ ਚਾਹੀਦਾ ਹੈ । ਮਨੁੱਖ ਦੀ ਸਿਹਤ ਹੀ ਉਸ ਦਾ ਅਸਲੀ ਗਹਿਣਾ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਨੈਸ਼ਨਲ ਕਬੱਡੀ ਐਸੋਸੀਏਸ਼ਨ ਬੀ ਸੀ ਦੇ ਪ੍ਰਧਾਨ ਕਮਲਜੀਤ ਨੀਟੂ ਕੰਗ ਸਰੀ ਕੈਨੇਡਾ,ਜੋਨਾ ਬੋਲੀਨਾ ਸਰੀ ਕੈਨੇਡਾ, ਚਰਨਜੀਤ ਬਰਾੜ ਡੱਗਰੂ ਸਰੀ ਕੈਨੇਡਾ,ਦੀਪ ਆਰਟਸ ਕਾਲੀਏ ਵਾਲਾ, ਸਰਪੰਚ ਮਨਪ੍ਰੀਤ ਸਿੰਘ ਗਿੱਲ ਰੂੰਮੀ,ਕਬੱਡੀ ਖਿਡਾਰੀ ਤੇਜੂ ਰੂੰਮੀ,ਜਗਦੇਵ ਕਾਲੀਏ ਵਾਲਾ ਰੈਫਰੀ ਆਦਿ ਹਾਜ਼ਰ ਸਨ।