ਢੁੱਕਵਾਂ ਸਮਾਂ ਆਉਣ ‘ਤੇ ਕੀਤੀ ਜਾਵੇਗੀ ਗੱਲਬਾਤ
ਉੱਤਰੀ ਕੈਨੇਡਾ ‘ਚ 6 ਬਿਲੀਅਨ ਦੇ ਸੁਰੱਖਿਆ ਪ੍ਰੋਜੈਕਟ ਦਾ ਐਲਾਨ
ਟੋਰਾਂਟੋ – (ਗੁਰਮੁੱਖ ਸਿੰਘ ਬਾਰੀਆ) – ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਯੂਰਪ ਦੇ ਵਿਦੇਸ਼ ਦੌਰੇ ਤੋਂ ਪਰਤ ਆਏ ਹਨ । ਅੱਜ ਉਹਨਾਂ ਨੇ ਉੱਤਰੀ ਕੈਨੇਡਾ ਦੇ ਆਈਸਲੈਂਡ ਸਯੁੰਕਤ ਖੇਤਰ ਨੂਨਾਵਤ ‘ਚ ਇੱਕ ਅਹਿਮ ਸੁਰੱਖਿਆ ਪ੍ਰੋਜੈਕਟ ਦਾ ਐਲਾਨ ਕੀਤਾ ਹੈ ਜਿਸ ਤਹਿਤ ਅਸਟਰੇਲੀਆ ਦੇ ਸਹਿਯੋਗ ਨਾਲ 6 ਬਿਲੀਅਨ ਦੀ ਲਾਗਤ ਨਾਲ ਸੁਰੱਖਿਆ ਰਾਡਾਰ ਲਗਾਏ ਜਾਣਗੇ ਤਾਂ ਜੋ ਚੀਨ ਅਤੇ ਰੂਸ ਤੋਂ ਸਮੁੰਦਰੀ ਇਲਾਕੇ ਦੀ ਸੁਰੱਖਿਆ ਲਈ ਚੇਤਾਵਨੀ ਯੰਤਰਾਂ ਵਜੋਂ ਕੰਮ ਕਰਨਗੇ। 2022 ਤੋਂ ਚੱਲ ਰਹੇ ਇਸ ਪ੍ਰੋਜੈਕਟ ‘ਚ ਪ੍ਰਧਾਨ ਮੰਤਰੀ ਨੇ 430 ਮਿਲੀਅਨ ਦਾ ਹੋਰ ਵਾਧਾ ਕਰ ਦਿੱਤਾ ਹੈ ਤਾਂ ਇਥੇ ਤਾਇਨਾਤ ਸੁਰੱਖਿਆ ਏਜੰਸੀਆਂ ਬਿਹਤਰ ਤਾਲਮੇਲ ਨਾਲ ਕੰਮ ਕਰ ਸਕਣ ।
ਦੱਸਣਯੋਗ ਹੈ ਕਿ ਗੁਆਂਢੀ ਮੁਲਖ ਅਮਰੀਕਾ ਨਾਲ ਸੰਭਾਵੀ ਵਪਾਰਕ ਜੰਗ ਕਾਰਨ ਦੋਵਾਂ ਮੁਲਖਾਂ ਦੇ ਵਿਆਪਕ ਸੰਬੰਧਾਂ ‘ਚ ਲਗਾਤਾਰ ਵਿਗਾੜ ਆ ਰਿਹਾ ਹੈ ਜਿਸ ਦੇ ਚਲਦਿਆਂ ਇਸ ਪ੍ਰੋਜੈਕਟ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਦਿੰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਂਲ ਗੱਲਬਾਤ ਕਰਨ ਲਈ ਕੋਈ ਕਾਹਲੀ ਨਹੀਂ.ਹੈ , ਢੁੱਕਵਾਂ ਸਮਾਂ ਆਉਣ ‘ਤੇ ਜਰੂਰ ਗੱਲਬਾਤ ਕੀਤੀ ਜਾਵੇਗੀ । ਅਮਰੀਕਾ ਨਾਲ ਵਪਾਰਕ ਸੰਭਾਵਨਾਵਾਂ ਅਤੇ ਚੁਣੌਤੀਆਂ ਨੂੰ ਮੁੱਖ ਤੌਰ ‘ਤੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ.ਸੂਬਿਆਂ ਦੇ ਪ੍ਰੀਮੀਅਰ ਨਾਲ ਆਨ ਲਾਈਨ ਮੀਟਿੰਗ ਵੀ ਕੀਤੀ ਜਾਵੇਗੀ ।
ਟਰੰਪ ਨੂੰ ਮਿਲਣ ਦੀ ਕਾਹਲ ਨਹੀਂ-ਪ੍ਰਧਾਨ ਮੰਤਰੀ ਮਾਰਕ ਕਾਰਨੀ
