ਕੋਸਟਾ ਨਵਾਰਿਨੋ (ਯੂਨਾਨ):
ਮੁੱਕੇਬਾਜ਼ੀ ਨੂੰ 2028 ਲਾਂਸ ਏਂਜਲਸ ਓਲੰਪਿਕ ਖੇਡਾਂ ’ਚ ਸ਼ਾਮਲ ਕਰ ਲਿਆ ਗਿਆ ਹੈ। ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ 144ਵੇਂ ਸੈਸ਼ਨ ਦੌਰਾਨ ਸਾਰੇ ਮੈਂਬਰਾਂ ਨੇ ਇਸ ਦੇ ਹੱਕ ’ਚ ਸਰਬਸੰਮਤੀ ਨਾਲ ਵੋਟਿੰਗ ਕੀਤੀ ਜਿਸ ਮਗਰੋਂ ਮੁੱਕੇਬਾਜ਼ੀ ਨੂੰ ਲਾਸ ਏਂਜਲਸ ਓਲੰਪਿਕਸ-2028 ’ਚ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਗਈ।