ਸਰੀ /ਵੈਨਕੂਵਰ (ਕੁਲਦੀਪ ਚੁੰਬਰ)-ਜਲਾਲਾਬਾਦ ਦੇ ਪੰਜਾਬੀ ਅਤੇ ਉਰਦੂ ਸਾਹਿਤਕਾਰਾ ਮੀਨਾ ਮਹਿਰੋਕ ਨੂੰ ਉਹਨਾਂ ਦੀਆਂ ਸਾਹਿਤਕ ਸੇਵਾਵਾਂ ਲਈ “ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ” ਵਲੋਂ 16 ਮਾਰਚ ਨੂੰ ਕਰਵਾਏ ਗਏ ਯਾਦਗਾਰ ਸਾਹਿਤਕ ਸਮਾਗਮ ਦਰਮਿਆਨ “ਪ੍ਰੋ. ਅਨੂਪ ਵਿਰਕ ਕਵਿਤਾ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ । ਹੁਣ ਤੱਕ ਮੀਨਾ ਮਹਿਰੋਕ ਦੀਆਂ 5 ਕਿਤਾਬਾਂ ਆ ਚੁੱਕੀਆਂ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਦੋ ਐਵਾਰਡਾਂ ਨਾਲ ਸਨਮਾਨਿਤ ਹੋ ਚੁੱਕੇ ਹਨ । ਇਸ ਯਾਦਗਾਰੀ ਸਨਮਾਨ ਲਈ ਸਾਰੇ ਹੀ ਖੇਤਰ ਦੇ ਸਾਹਿਤਕਾਰਾਂ ਬੁੱਧੀਜੀਵੀਆਂ, ਕਲਮਾਂ ਦੇ ਵਾਰਿਸਾਂ ਵਲੋਂ ਮੀਨਾ ਮਹਿਰੋਕ ਨੂੰ ਦਿਲੀਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ।
ਪ੍ਰਸਿੱਧ ਸਾਹਿਤਕਾਰਾ ‘ਮੀਨਾ ਮਹਿਰੋਕ’ ਯਾਦਗਾਰੀ ਐਵਾਰਡ ਨਾਲ ਸਨਮਾਨਿਤ
