ਟੋਰਾਂਟੋ ( ਦੇ ਪ੍ਰ ਬਿ ) ਕੈਨੇਡਾ ਦੇ ਸ਼ਹਿਰ ਬਰੈਂਪਟਨ ਪੱਛਮੀ ਦੇ ਵਿਧਾਇਕ (MPP) ਅਮਰਜੋਤ ਸੰਧੂ ਨੇ ਆਪਣੇ ਹਲਕੇ ਵਿੱਚ ਰਹਿੰਦੇ ਕਲਾਕਾਰ ਤੇ ਮੀਡੀਆ ਰਿਪੋਰਟਰ ਬਲਜਿੰਦਰ ਸੇਖਾ ਨੂੰ ਕਲਾ ਤੇ ਮੀਡੀਆ ਦੇ ਖੇਤਰ ਵਿੱਚ ਪਾਏ ਯੋਗਦਾਨ ਵਜੋ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਸਨਮਾਨਿਤ ਕੀਤਾ । ਸ ਬਲਜਿੰਦਰ ਸੇਖਾ ਨੇ ਇਸ ਲਈ ਮਾਨਯੋਗ ਗਵਰਨਰ ਜਨਰਲ ਕੈਨੇਡਾ ਤੇ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਸਰਕਾਰ ਤੇ ਹਲਕੇ ਦੇ ਵਿਧਾਇਕ ਅਮਰਜੋਤ ਸੰਧੂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ।ਇਸ ਮੌਕੇ ਬਲਜਿੰਦਰ ਸੇਖਾ ਨੇ ਕਿਹਾ ਕਿ ਅੱਜ ਮੈਂ ਬਹੁਤ ਹੀ ਮਾਣ ਅਤੇ ਨਿਮਰਤਾ ਮਹਿਸੂਸ ਕਰਦਾ ਹਾਂ ਕਿ ਮੈਨੂੰ ਇਹ ਐਵਾਰਡ ਮਿਲਿਆ ਹੈ, ਜੋ ਕਿ ਕੈਨੇਡਾ ਦੇ ਮੀਡੀਆ ਅਤੇ ਕਮਿਊਨਿਟੀ ਵਿੱਚ ਕੀਤੇ ਮੇਰੇ ਯੋਗਦਾਨ ਲਈ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿ ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ਨੇੜਲੇ ਪਿੰਡ ਸੇਖਾ ਕਲਾਂ ਦੇ ਜੰਮਪਲ ਬਲਜਿੰਦਰ ਸੇਖਾ ਨੇ ਕੈਨੇਡਾ ਦੇ ਵਿੱਚ ਕਲਾ ਤੇ ਪ੍ਰਿੰਟ ਮੀਡੀਆ ਖੇਤਰ ਨਿਰਸਵਾਰਥ ਵਿੱਚ ਵੱਡਾ ਯੋਗਦਾਨ ਪਾਇਆ ਹੈ । ਇਸ ਮੌਕੇ ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ , ਗ੍ਰਾਹਮ ਮੈਕਗ੍ਰੇਗਰ ਸੂਬੇ ਦੇ ਇੰਮੀਗਰੇਸਨ ਮੰਤਰੀ ਤੇ ਵਿਧਾਇਕ ਹਰਦੀਪ ਗਰੇਵਾਲ ਆਦਿ ਨੇ ਬਲਜਿੰਦਰ ਸੇਖਾ ਨੂੰ ਵਧਾਈ ਦਿੱਤੀ। ਕਿੱਤੇ ਵਜੋਂ ਬਲਜਿੰਦਰ ਸੇਖਾ ਰੀਅਲ ਇਸਟੇਟ ਤੇ ਫ਼ਾਈਨਾਂਸ ਦੀਆ ਸੇਵਾਵਾਂ ਵੀ ਦਿੰਦੇ ਹਨ ।