ਐਬਸਫੋਰਡ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)-ਬੀਤੀ  13 ਮਾਰਚ, 2025 ਦੀ ਰਾਤ ਨੂੰ ਐਬਸਫੋਰਡ ਕਿੰਗ ਰੋਡ ‘ਤੇ ਕਲੀਅਰਬਰੁਕ ਨੇੜੇ ਹੋਏ ਭਿਆਨਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨ ਸਦੀਵੀ ਵਿਛੋੜਾ ਦੇ ਗਏ ਹਨ, ਜਿਨਾਂ ਵਿੱਚ ਕੈਨੇਡਾ ਦੀ ਜੰਮਪਲ ਵਰਿੰਦਰ ਸਿੰਘ ਗਿੱਲ ਪੁੱਤਰ ਸ. ਗੁਰਨਾਮ ਸਿੰਘ ਗਿੱਲ, ਪਿੰਡ ਭਰੋਵਾਲ (ਜੋ ਕਿ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਸੇਵਾਦਾਰ ਭਾਈ ਸਤਨਾਮ ਸਿੰਘ ਗਿੱਲ ਦੇ ਭਤੀਜੇ ਸਨ) ਦੂਸਰੇ ਨੌਜਵਾਨ ਰਵਿੰਦਰ ਸਿੰਘ ਉਰਫ ਰਵੀ ਸੰਧੂ, ਜੋ ਕਿ ਪੰਜਾਬ ਤੋਂ ਪਿੰਡ ਰੁੜਕਾ ਕਲਾ ਤੇ ਮਗਰੋਂ ਇਹ ਪਰਿਵਾਰ ਨੈਣੀਤਾਲ ਜਾ ਵੱਸਿਆ ਸੀ। ਦੋਵੇਂ ਐਬਸਫੋਰਡ ਦੇ ਵਸਨੀਕ ਸਨ ਅਤੇ ਆਪਣੇ ਪਿੱਛੇ ਮਾਪੇ, ਭੈਣ ਭਰਾ, ਜੀਵਨ ਸਾਥਣਾਂ ਅਤੇ ਮਾਸੂਮ ਬੱਚੇ ਛੱਡ ਗਏ ਹਨ। ਦੋਵੇਂ ਨੌਜਵਾਨ ਗੱਡੀ ‘ਚ ਸਵਾਰ ਸਨ ਅਤੇ ਗੱਡੀ ਉਲਟਣ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਅਕਹਿ ਵਿਛੋੜਾ ਦੇ ਗਏ ਹਨ। ਰਵਿੰਦਰ ਸਿੰਘ ਸੰਧੂ ਦੀ ਮ੍ਰਿਤਕ ਦੇਹ ਦਾ ਸਸਕਾਰ 23 ਮਾਰਚ ਦਿਨ ਐਤਬਾਰ ਨੂੰ ਬਾਅਦ ਦੁਪਹਿਰ 12 ਵਜੇ ਰਿਵਰਸਾਈਡ ਸ਼ਮਸ਼ਾਨ ਘਾਟ ਐਬਸਫੋਰਡ ਵਿਖੇ ਹੋਏਗਾ। ਉਸ ਤੋਂ ਮਗਰੋਂ ਬਰਿੰਦਰ ਸਿੰਘ ਗਿੱਲ ਦਾ ਸਸਕਾਰ ਵੀ ਐਤਵਾਰ ਨੂੰ ਹੀ 2 ਵਜੇ ਉਹ ਉਸੇ ਹੀ ਸਥਾਨ ਤੇ ਹੋਏਗਾ। ਦੋਵਾਂ ਦੀ ਯਾਦ ਵਿੱਚ ਰੱਖੇ ਸਹਿਜ ਪਾਠ ਦੇ ਭੋਗ ਕ੍ਰਮਵਾਰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਪਾਏ ਜਾਣਗੇ। ਅਜਿਹੇ ਦਰਦਨਾਕ ਹਾਦਸੇ ਭਾਈਚਾਰੇ ਨੂੰ ਕਾਂਬਾ ਛੇੜ ਦਿੰਦੇ ਹਨ। ਦੋਹਾਂ ਪਰਿਵਾਰਾਂ, ਉਹਨਾਂ ਦੇ ਮਾਸੂਮ ਬੱਚਿਆਂ ਅਤੇ ਬਜ਼ੁਰਗਾਂ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਹੈ।

Leave a Reply

Your email address will not be published. Required fields are marked *