ਸਰੀ- ਕੈਨੇਡਾ ਫੈਡਰਲ ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਉਮੀਦਵਾਰਾਂ ਵਲੋਂ ਆਪੋ ਆਪਣੀ ਚੋਣ ਮੁਹਿੰਮ ਦੀ ਬਾਕਾਇਦਾ ਸ਼ੁਰੂਆਤ ਕੀਤੀ ਜਾ ਰਹੀ ਹੈ। ਸਰੀ ਸੈਂਟਰ ਤੋਂ ਲਿਬਰਲ ਉਮੀਦਵਾਰ ਰਣਦੀਪ ਸਿੰਘ ਸਰਾਏ ਜੋ ਕਿ ਇਸ ਹਲਕੇ ਤੋਂ 2015 ਤੋਂ ਐਮ ਪੀ ਚਲੇ ਆ ਰਹੇ ਹਨ, ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹਲਕੇ ਦੇ ਵੋਟਰਾਂ ਨੂੰ ਪਹਿਲਾਂ ਦੀ ਤਰਾਂ ਹੀ ਸਹਿਯੋਗ ਤੇ ਸਮਰਥਨ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰੀ ਸੈਂਟਰ ਦੀ ਕਮਿਊਨਿਟੀ ਦੇ ਸਾਂਝੇ ਕੰਮਾਂ, ਹਾਊਸਿੰਗ, ਮੁੱਢਲੇ ਢਾਂਚੇ, ਸਿੱਖਿਆ ਸੰਸਥਾਵਾਂ ਦੀ ਬੇਹਤਰੀ ਲਈ ਉਹਨਾਂ ਨੇ ਪਹਿਲਾਂ ਵੀ ਬਹੁਤ ਸਖਤ ਮਿਹਨਤ ਕੀਤੀ ਹੈ ਤੇ ਆਪਣੀਆਂ ਇਹਨਾਂ ਕੋਸ਼ਿਸ਼ਾਂ ਨੂੰ ਲੋਕਾਂ ਦੀ ਬੇਹਤਰੀ ਲਈ ਅੱਗੋਂ ਵੀ ਜਾਰੀ ਰੱਖਣ ਲਈ ਤਤਪਰ ਹਨ। ਉਹ ਪਰਿਵਾਰਾਂ, ਬੱਚਿਆਂ ਤੇ ਵਿਦਿਆਰਥੀਆਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਹਨਾਂ ਦਾ ਹੋਰ ਕਹਿਣਾ ਹੈ ਕਿ ਵਿਸ਼ਵ ਪ੍ਰਸਿਧ ਅਰਥ ਸ਼ਾਸਤਰੀ ਤੇ ਲਿਬਰਲ ਆਗੂ ਮਾਰਕ ਕਾਰਨੀ ਦੀ ਅਗਵਾਈ ਵਾਲੀ ਟੀਮ ਨੂੰ ਇਕ ਬੇਹਤਰ ਤੇ ਮਜ਼ਬੂਤ ਕੈਨੇਡਾ ਲਈ ਲੋਕਾਂ ਦੇ ਭਾਰੀ ਸਮਰਥਨ ਦੀ ਲੋੜ ਹੈ।
Since 2015, I’ve worked hard to deliver real change for our #SurreyCentre community. Whether housing, infrastructure, transit investments, or building new educational institutes, I’ve been there every step of the way advocating for our students, children, and families.
As your 2025 Liberal Candidate, I need your help to keep Surrey Centre and Canada moving forward. Let’s build a strong future for Canada with Team Mark Carney.

