ਸਰੀ (ਰੂਪਿੰਦਰ ਖਹਿਰਾ ਰੂਪੀ )-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਮਾਸਿਕ ਮਿਲਣੀ ਸੀਨੀਅਰ ਸੈਂਟਰ ਵਿਖੇ ਹੋਈ । ਇਹ ਸਮਾਗਮ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਨੂੰ ਸਮਰਪਿਤ ਰਿਹਾ ਅਤੇ ਪੁਸਤਕ “ਇੰਡੀਕਾ” ਦਾ ਲੋਕ ਅਰਪਣ ਕੀਤਾ ਗਿਆ । ਜਿਸ ਦਾ ਅਨੁਵਾਦ ਮਹਿਮਾਨ ਸ਼ਾਇਰਾ ਜਗਦੀਪ ਨੂਰਾਨੀ ਦੁਆਰਾ ਕੀਤਾ ਗਿਆ ਸੀ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ ਅਤੇ ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਨਿਭਾਇਆ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ , ਦਰਸ਼ਨ ਸਿੰਘ ਸੰਘਾ ਅਤੇ ਲੇਖਿਕਾ ਜਗਦੀਪ ਨੂਰਾਨੀ ਸੁਸ਼ੋਭਿਤ ਹੋਏ ।
ਸ਼ੋਕ ਮਤੇ ਵਿੱਚ ਜਰਨੈਲ ਸਿੰਘ ਆਰਟਿਸਟ , ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਅਤੇ ਲੇਖਿਕਾ ਅੰਮ੍ਰਿਤ ਕੌਰ ਮਾਨ, ਢਾਡੀ ਕੁਲਜੀਤ ਸਿੰਘ ਦਿਲਬਰ ,ਐਬਸਫੋਰਡ ਨਿਵਾਸੀ ਭਾਈ ਹਰਪਾਲ ਸਿੰਘ ਲੱਖਾ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ । ਸਹਾਇਕ ਸਕੱਤਰ ਦਰਸ਼ਨ ਸਿੰਘ ਸੰਘਾ ਵੱਲੋਂ “2025 ਦੇ ਸਰਵੋਤਮ ਸਾਹਿਤਕਾਰ ਐਵਾਰਡ” ਲਈ ਪ੍ਰਸਿੱਧ ਸ਼ਾਇਰ ਕੁਵਿੰਦਰ ਚਾਂਦ ਦਾ ਨਾਮ ਐਲਾਨਿਆ ਗਿਆ । ਉਪਰੰਤ ਕੁਝ ਬੁਲਾਰਿਆਂ ਤੋਂ ਬਾਅਦ ਬੋਰਡ ਮੈਂਬਰਾਂ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਪੁਸਤਕ “ਇੰਡੀਕਾ” ਰਿਲੀਜ਼ ਕੀਤੀ ਗਈ । ਪੁਸਤਕ ਬਾਰੇ ਪ੍ਰਧਾਨ ਪ੍ਰਿਤਪਾਲ ਗਿੱਲ, ਪ੍ਰੋ: ਕਸ਼ਮੀਰਾ ਸਿੰਘ ਅਤੇ ਡਾ: ਦਵਿੰਦਰ ਕੌਰ ਵੱਲੋਂ ਵਿਸਥਾਰ ਸਹਿਤ ਪਰਚੇ ਪੜ੍ਹੇ ਗਏ ।ਲੇਖਿਕਾ ਨੇ ਆਪਣੀ ਅਨੁਵਾਦ ਕੀਤੀ ਪੁਸਤਕ ਬਾਰੇ ਸੰਖੇਪ ਸਹਿਤ ਜਾਣਕਾਰੀ ਸਾਂਝੀ ਕੀਤੀ । ਲੇਖਿਕਾ ਜਗਦੀਪ ਕੌਰ ਨੂਰਾਨੀ ਨੂੰ ਸਭ ਵੱਲੋਂ ਸਨਮਾਨਿਤ ਕੀਤਾ ਗਿਆ ।
ਕਵੀ ਦਰਬਾਰ ਵਿੱਚ ਪਲਵਿੰਦਰ ਸਿੰਘ ਰੰਧਾਵਾ, ਦਰਸ਼ਨ ਸਿੰਘ ਸੰਘਾ, ਇੰਦਰ ਪਾਲ ਸਿੰਘ ਸੰਧੂ, ਚਰਨ ਸਿੰਘ , ਕੁਵਿੰਦਰ ਚਾਂਦ, ਅਮਰੀਕ ਪਲਾਹੀ, ਬਲਬੀਰ ਸਿੰਘ ਸੰਘਾ, ਗਿਆਨ ਸਿੰਘ ਕੋਟਲੀ ਮਨਜੀਤ ਸਿੰਘ ਮੱਲਾ , ਨਰਿੰਦਰ ਬਾਹੀਆ, ਗੁਰਮੀਤ ਸਿੰਘ ਕਾਲਕਟ, ਦਵਿੰਦਰ ਕੌਰ ਜੌਹਲ, ਮੀਨੂ ਬਾਵਾ, ਸੁਖਪ੍ਰੀਤ ਕੌਰ, ਬਿੰਦੂ ਮਠਾਰੂ, ਗੁਰਦਰਸ਼ਨ ਸਿੰਘ ਮਠਾਰੂ, ਰਜਿੰਦਰ ਕੌਰ, ਬੇਅੰਤ ਸਿੰਘ. ਨਿਰਮਲ ਗਿੱਲ, ਗੁਰਚਰਨ ਸਿੰਘ ਬਰਾੜ. ਅਤੇ ਹਾਜ਼ਰ ਸਰੋਤਿਆਂ ਵਿੱਚ ਮੋਹਨ ਬਚੜਾ, ਕਮਲਜੀਤ ਸ਼ਾਮਿਲ ਹੋਏ ।
ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਹੋਇਆਂ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਪ੍ਰਧਾਨਗੀ ਭਾਸ਼ਨ ਵਿੱਚ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ।