ਸਰੀ-ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਸਾਲ 2025 ਦਾ “ਸਰਵੋਤਮ ਸਾਹਿਤਕਾਰ ਐਵਾਰਡ” ਪ੍ਰਸਿੱਧ ਸ਼ਾਇਰ ਕਵਿੰਦਰ ਚਾਂਦ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪੁਰਸਕਾਰ ਸਭਾ ਦੇ ਸਲਾਨਾ ਸਮਾਗਮ ਵਿੱਚ ਦਿੱਤਾ ਜਾਵੇਗਾ ਜੋ ਕਿ 30 ਮਾਰਚ 2025 ਦਿਨ ਐਤਵਾਰ ਨੂੰ ਸਰ੍ਹੀ ਵਿਖੇ ਸ਼ਾਹੀ ਕੇਟਰਿੰਗ ਦੇ ਉਪਰਲੇ ਹਾਲ ਵਿੱਚ ਹੋਵੇਗਾ ।
ਇਹ ਪੁਰਸਕਾਰ ਹਰ ਸਾਲ ਕਿਸੇ ਨਾ ਕਿਸੇ ਯੋਗ ਸਾਹਿਤਕਾਰ ਨੂੰ ਦਿੱਤਾ ਜਾਂਦਾ ਹੈ ,ਜਿਸ ਵਿੱਚ ਨਕਦ ਰਾਸ਼ੀ, ਪਲੇਕ ਅਤੇ ਇੱਕ ਲੋਈ ਸ਼ਾਮਿਲ ਹੁੰਦੀ ਹੈ। ਇਸ ਸਮਾਗਮ ਵਿੱਚ ਕਵੀ ਦਰਬਾਰ ਵੀ ਹੋਵੇਗਾ । ਚਾਹ ਪਾਣੀ ਦਾ ਖਾਸ ਪ੍ਰਬੰਧ ਹੋਵੇਗਾ। ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ ਗਈ ਹੈ।
ਸਮਾਗਮ ਵਿਚ ਸ਼ਾਮਿਲ ਹੋਣ ਲਈ ਕੋਈ ਫੀਸ ਨਹੀ ਹੈ।
ਵਧੇਰੇ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨਾਲ ਫੋਨ ਨੰਬਰ 604-726-8410, ਸੁਰਜੀਤ ਸਿੰਘ ਮਾਧੋਪੁਰੀ ਨਾਲ ਫੋਨ ਨੰਬਰ 604-377-4171, ਪਲਵਿੰਦਰ ਸਿੰਘ ਰੰਧਾਵਾ ਫੋਨ ਨੰਬਰ 778-552-5320 ਜਾਂ ਰੂਪੀ ਖਹਿਰਾ ਨਾਲ ਫੋਨ ਨੰਬਰ- 778-892-9731 ਤੇ ਸੰਪਰਕ ਕੀਤਾ ਜਾ ਸਕਦਾ ਹੈ।