Headlines

ਕੰਸਰਵੇਟਿਵ ਪਾਰਟੀ ਵਲੋਂ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈਵਿਊ ਤੋਂ ਉਮੀਦਵਾਰ ਨਾਮਜ਼ਦ

ਕੈਲਗਰੀ ( ਦਲਵੀਰ ਜੱਲੋਵਾਲੀਆ)-  ਕੰਸਰਵੇਵਿਟ ਪਾਰਟੀ ਆਫ਼ ਕੈਨੇਡਾ ਨੇ ਫੈਡਰਲ ਚੋਣਾਂ ਵਿਚ ਕੈਲਗਰੀ ਸਕਾਈਵਿਊ ਹਲਕੇ ਤੋਂ  ਅਮਨਪ੍ਰੀਤ ਸਿੰਘ ਗਿੱਲ ਨੂੰ  ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਅਮਨਪ੍ਰੀਤ ਸਿੰਘ ਗਿੱਲ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਤੇ ਉਘੇ ਸਮਾਜ ਸੇਵੀ ਹਨ ਜੋ ਭਾਈਚਾਰੇ ਦੇ ਸਾਂਝੇ ਕੰਮਾਂ ਵਿਚ ਵਧ ਚੜਕੇ ਯੋਗਦਾਨ ਪਾਉਂਦੇ ਆ ਰਹੇ ਹਨ। ਆਪਣੀ ਨਾਮਜ਼ਦਗੀ ਉਪਰੰਤ ਸ ਗਿੱਲ ਨੇ ਪਾਰਟੀ ਆਗੂ ਪੀਅਰ ਪੋਲੀਵਰ ਤੇ ਹੋਰ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਆਗਾਮੀ ਚੋਣਾਂ ਵਿਚ ਪੋਲੀਵਰ ਟੀਮ ਦਾ ਹਿੱਸਾ ਬਣਨ ਤੇ ਮਾਣ ਮਹਿਸੂਸ ਹੋ ਰਿਹਾ  ਹੈ। ਕੰਸਰਵੇਟਿਵ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਹੀ ਆਰਥਿਕਤਾ ਦੇ ਮੁੜ ਨਿਰਮਾਣ ਦੇ ਨਾਲ ਕੈਨੇਡਾ ਨੂੰ ਮਜਬੂਤ ਬਣਾ ਸਕਦੇ ਹਨ।