ਮਿਊਨਕ (ਜੁਗਿੰਦਰ ਸਿੰਘ ਸੁੰਨੜ)- ਪੰਜਾਬ ਦੀ ਫੇਰੀ ਸਮੇਟ ਕੇ 20 ਮਾਰਚ ਨੂੰ ਜਰਮਨੀ ਦੇ ਮਿਊਨਕ ਸ਼ਹਿਰ ਵਿਚ ਜਹਾਜ਼ ਸਵੇਰ ਦੇ 6 ਵਜੇ ਦੇ ਕਰੀਬ ਲੱਗਿਆ। ਮੇਰਾ ਭਾਣਜਾ ਨਵਦੀਪ ਸਿੰਘ ਢਿੱਲੋਂ ਅੱਖਾਂ ਵਿਛਾਈ ਮੇਰਾ ਇੰਤਜ਼ਾਰ ਕਰ ਰਿਹਾ ਸੀ। ਉਹ ਆਪਣੇ ਬਾਬੇਰੀਆ ਇਲਾਕੇ ਵਿਚ ਲੈ ਗਿਆ। ਮੇਰੀ ਭਾਣਜੀ ਦਵਿੰਦਰ ਕੌਰ ਔਜਲਾ ਤੇ ਭਾਣਜੀ ਤੇ ਭਾਣਜਾ ਜਵਾਈ ਬਲਵਿੰਦਰ ਸਿੰਘ ਔਜਲਾ ਨੇ ਮੇਰਾ ਪੂਰਾ ਸਵਾਗਤ ਕੀਤਾ। ਨਹਾ ਧੋਕੇ ਚਾਹ ਪਾਣੀ ਤੋਂ ਬਾਦ ਉਨ੍ਹਾਂ ਦੇ ਰੈਸਟੋਰੈਂਟ ਦਿੱਲੀ ਇੰਡੀਅਨ ਸਪੈਸ਼ਲਿਸਟ ਰੈਸਟੋਰੈਂਟ ਪਹੁੰਚੇ ਜਿੱਥੇ ਗਰਮ-ਗਰਮ ਸਵਾਦੀ ਪਰੌਂਠਿਆ ਦਾ ਅਨੰਦ ਮਾਣਨ ਉਪਰੰਤ ਉਸ ਜਗਾਹ ਨੂੰ ਵੇਖਣ ਦਾ ਪ੍ਰੋਗਰਾਮ ਬਣਿਆ ਜਿਥੇ ਹਿਟਲਰ ਵਲੋਂ ਯਹੂਦੀਆਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ। ਇੱਥੋਂ 100 ਕੁ ਕਿੱਲੋ ਮੀਟਰ ਦੀ ਵਿੱਥ ਤੇ ਦਹਾਊ ਜੇਲ੍ਹ ਹੈ ਜੋ ਕਈ ਕਿਲੋਮੀਟਰ ਲੰਮੀ ਹੈ । ਇਸ ਵਿਚ ਕੈਦੀਆਂ ਨਾਲ ਕਿਸ ਤਰਾਂ ਦਾ ਅਣ ਮਨੁੱਖੀ ਵਿਵਹਾਰ ਕੀਤਾ ਜਾਂਦਾ ਸੀ ਚਿੱਤਰਾਂ ਰਾਹੀਂ ਵਰਣਨ ਕੀਤਾ ਗਿਆ ਹੈ ਜੋ ਦਿਲ ਹਿਲਾ ਦਹਿਲਾਉਣ ਵਾਲਾ ਸੀਨ ਹੈ। ਏਨਾ ਕਹਿਰ ਯਹੂਦੀਆਂ ਤੇ ਕੈਦੀਆਂ ਤੇ ਤਾਨਾਸ਼ਾਹੀ ਹਿਟਲਰ ਨੇ ਕੀਤਾ ਦੇਖ ਕੇ ਹਰ ਕੋਈ ਉਸ ਨੂੰ ਕੋਸਦਾ ਹੈ। ਯੂਰਪੀਅਨ ਦੇਸ਼ਾਂ ਤੋਂ ਵਿਦਿਆਰਥੀ ਇਹ ਵਾਰਤਾ ਇਤਿਹਾਸਕ ਪੱਖ ਤੋਂ ਦੇਖਣ ਲਈ ਆਉਂਦੇ ਹਨ। ਉਹ ਇਸ ਪੱਖ ਤੋਂ ਦੇਖਦੇ ਹਨ ਕਿ ਇਸ ਤਰਾਂ ਦੀ ਦੁਖਦਾਈ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕਿੰਨਾ ਨਿਰਦਈ ਤੇ ਜ਼ਾਲਮ ਹੋਵੇਗਾ ਤੇ ਭਵਿੱਖ ਵਿਚ ਕੋਈ ਵੀ ਇਸ ਤਰਾਂ ਦਾ ਕੁਕਰਮ ਨਾ ਕਰੇ। ਇਸ ਤਰਾਂ ਦੀ ਘਟਨਾ ਕਾਮਾਗਾਟਾਮਾਰੂ ਦੀ ਹੈ ਜੋ 1914 ਵਿਚ ਵਾਪਰੀ ਸੀ ਕੈਨੇਡਾ ਸਰਕਾਰ ਨੇ ਵੀ ਅਣਮਨੁੱਖੀ ਵਿਵਹਾਰ ਕੀਤਾ ਸੀ ਪਰ ਇਹ ਜ਼ੁਲਮ ਦੇ ਕਹਿਰ ਦੀ ਹੱਦ ਹੈ। 1933 ਤੋਂ 1945 ਤੱਕ ਹਿਟਲਰ ਨੇ ਉਹ ਜ਼ੁਲਮ ਕੈਦੀਆਂ ਤੇ ਯਹੂਦੀਆਂ ਤੇ ਢਾਹੇ ਕਲਮ ਲਿਖਣ ਤੋਂ ਅਸਮਰਥ ਹੈ।
ਹਰ ਰੋਜ਼ ਕੈਦੀਆਂ ਦੀ ਹਾਜ਼ਰੀ ਲੱਗਦੀ ਸੀ। ਬਿਮਾਰ ਕੈਦੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ ਬਜ਼ੁਰਗਾਂ ਦੇ ਵੀ ਗੋਲੀ ਮਾਰ ਦਿੱਤੀ ਜਾਂਦੀ ਸੀ ਕਿਉਂਕਿ ਹਿਟਲਰ ਕਹਿੰਦਾ ਸੀ ਕਿ ਉਹ ਸਮਾਜ ਤੇ ਬੋਝ ਹਨ । ਇੱਥੇ ਸਾਰੀ ਜੇਲ੍ਹ ਕਈ ਮੀਲਾਂ ਤੱਕ ਲੰਮੀ ਹੈ ਸਾਰਾ ਦਿਨ ਹੀ ਲੱਗ ਜਾਂਦਾ ਹੈ ਵੇਖਦਿਆਂ। ਯਹੂਦੀਆਂ ਨੂੰ ਚੈਂਬਰਾਂ ਵਿਚ ਕੈਮੀਕਲ ਪਾਕੇ ਸਾੜਨ ਦੀਆਂ ਤਸਵੀਰਾਂ ਤੇ ਜੇਲ੍ਹ ਦੇ ਚਾਰੇ ਪਾਸੇ ਬਿਜਲੀ ਦੇ ਕਰੰਟ ਤੇ ਚਾਰੇ ਪਾਸੇ ਨਿਗਾਹ ਰੱਖਣ ਲਈ ਉੱਚੀਆਂ ਪੋਸਟਾਂ ਤੇ ਸੈਨਿਕ ਤਾਇਨਾਤ ਸਨ। ਇਸ ਜੇਲ੍ਹ ਨੂੰ ਦੇਖਣ ਵਾਸਤੇ ਦੂਰੋਂ-ਦੂਰੋਂ ਲੋਕ ਆਉਂਦੇ ਹਨ। 1990 ਦੇ ਕਰੀਬ ਬਰਲਿਨ ਦੀ ਕੰਧ ਤੋੜ ਕੇ ਵੈਸਟ ਜਰਮਨੀ ਵਿਚ ਸਮਾ ਗਏ ਹਨ।
ਯੂਰਪੀਅਨ ਯੂਨੀਅਨ ਵਿਚ 44 ਮੁਲਕ ਹਨ। ਜਰਮਨੀ ਇਸ ਨੂੰ ਲੀਡ ਕਰਦਾ ਹੈ। ਇੱਥੋਂ ਦੀ ਅਰਥ ਵਿਵਸਥਾ ਬਹੁਤ ਵਧੀਆ ਹੈ। ਮੁਲਕ ਰਹਿਣ ਲਈ ਬਹੁਤ ਵਧੀਆ ਹੈ। ਕਾਨੂੰਨ ਵਿਵਸਥਾ ਵੀ ਵਧੀਆ ਹੈ । ਇੱਥੋਂ ਦੇ ਲੋਕ ਇੱਕ ਦੂਜੇ ਦੀ ਇੱਜ਼ਤ ਕਰਦੇ ਹਨ। ਮੇਰੇ ਭਾਣਜੇ ਤੇ ਭਾਣਜੀ ਤੇ ਭਣਜ ਜਵਾਈ ਨੇ ਮਹਿਮਾਨ ਨਿਵਾਜੀ ਦੀ ਕੋਈ ਕਸਰ ਨਹੀਂ ਛੱਡੀ ਤੇ ਮੇਰੀ ਜਰਮਨੀ ਇਹ ਨਿੱਕੀ ਜਿਹੀ ਫੇਰੀ ਯਾਦਗਾਰੀ ਬਣ ਗਈ।
ਜਰਮਨੀ ਤਾਨਾਸ਼ਾਹ ਹਿਟਲਰ ਦੇ ਅਤਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੈ ਦਰਾਓ ਜੇਲ
