Headlines

ਵਿਸ਼ਵ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ 

 ਲੈਸਟਰ (ਇੰਗਲੈਂਡ)23 ਮਾਰਚ (ਸੁਖਜਿੰਦਰ ਸਿੰਘ ਢੱਡੇ)-ਰੰਗਾ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਵਿਸਵ ਪ੍ਰਸਿੱਧ ਚਿੱਤਰਕਾਰ ਸ ਸਰੂਪ ਸਿੰਘ 8 ਮਾਰਚ ਨੂੰ ਇੱਕ ਸੰਖੇਪ ਬਿਮਾਰੀ ਕਾਰਨ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹ ਬਿਮਾਰ ਰਹਿਣ ਕਾਰਨ ਦੋ ਹਫ਼ਤੇ ਹਸਪਤਾਲ ਰਹੇ ਅਤੇ ਠੀਕ ਹੋਣ ਉਪਰੰਤ ਘਰ ਵਾਪਸ ਆ ਗਏ ਸਨ। ਪਰ ਘਰ ਆਉਣ ਤੋਂ ਬਾਅਦ ਉਹ ਫਿਰ ਬਿਮਾਰ ਹੋਏ ,ਅਤੇ ਆਕਾਲ ਚਲਾਣਾ ਕਰ ਗਏ । ਉਨ੍ਹਾਂ ਇਸ ਬੇਵਕਤ ਮੌਤ ਨਾਲ ਜਿੱਥੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੱਡਾ ਘਾਟਾ ਪਿਆ, ਉੱਥੇ ਉਹਨਾਂ ਦੇ ਚਾਹੁਣ ਵਾਲਿਆਂ ਤੇ ਉਹਨਾਂ ਦੀ ਕਲਾ ਦੀ ਕਦਰ ਕਰਨ ਵਾਲਿਆਂ ਨੂੰ ਵੀ ਵੱਡਾ ਘਾਟਾ ਪਿਆ। ਸਵਰਗੀ ਚਿੱਤਰਕਾਰ ਸਰੂਪ ਸਿੰਘ ਅੰਤਿਮ ਸੰਸਕਾਰ ਕੱਲ੍ਹ ਲੈਸਟਰ ਵਿਖੇ ਕੀਤਾ ਗਿਆ, ਉਪਰੰਤ ਉਹਨਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਲੈਸਟਰ ਵਿਖੇ ਕੀਤੀ ਗਈ। ਇਸ ਮੌਕੇ ਤੇ ਕੀਰਤਨੀ ਜਥੇ ਵੱਲੋਂ ਰਾਗਮਈ ਕੀਰਤਨ ਕੀਤਾ ਗਿਆ ਤੇ ਪਹੁੰਚੇ ਵੱਖ-ਵੱਖ ਬੁਲਾਰਿਆਂ ਵੱਲੋਂ ਉਹਨਾਂ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲੰਡਨ ਤੋਂ ਸ ਸੰਤੋਖ ਸਿੰਘ ਭੁੱਲਰ (ਬਾਬਾ ਬਕਾਲਾ) , ਗੁਰਵਿੰਦਰ ਸਿੰਘ ਭੁੱਲਰ, ਹਰਪਾਲ ਸੱਪਲ, ਕੰਵਲਜੀਤ ਕੌਰ ਭੁੱਲਰ, ਗਲਾਸਗੋ ਤੋਂ ਸਾਹਿਤਕਾਰ ਅਮਨਦੀਪ ਸਿੰਘ ਖਾਲਸਾ, ਸਾਉਥਾਲ ਤੋਂ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਕਵਿਤਰੀ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਬ੍ਰਮਿੰਘਮ ਤੋਂ ਸਾਹਿਤਕਾਰ ਬਲਵਿੰਦਰ ਸਿੰਘ ਚਾਹਲ,ਪ੍ਰਸਿੱਧ ਟੀਵੀ ਪੇਸ਼ਕਾਰਾ ਅਤੇ ਕਵਿਤਰੀ ਬੀਬੀ ਰੂਪ ਦਵਿੰਦਰ ਕੌਰ ਨਾਹਿਲ , ਡਰਬੀ ਤੋਂ ਸਿੱਖ ਅਜਾਇਬ ਘਰ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਜੀ ਪੁਰੇਵਾਲ, ਗੁਰੂ ਘਰ ਦੇ ਪ੍ਰਧਾਨ ਸੇਵਦਾਰ ਗੁਰਪਾਲ ਸਿੰਘ ਖਾਲਸਾ, ਇੰਗਲੈਂਡ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਸਮੇਤ ਹੋਰ ਮੁੱਖ ਬੁਲਾਰਿਆਂ ਨੇ ਜਿੱਥੇ ਉਹਨਾਂ ਦੀਆਂ ਕਲਾਕ੍ਰਿਤੀਆਂ ਅਤੇ ਪੇਟਿੰਗਾਂ ਦੀ ਭਰਪੂਰ ਸਲਾਘਾ ਕੀਤੀ ਉੱਥੇ ਉਹਨਾਂ ਨੇ ਜੀਵਨ ਤੇ ਵੀ ਚਾਨਣਾ ਪਾਇਆ।
ਇਸ ਮੌਕੇ ਤੇ ਸਾਰੇ ਬੁਲਾਰਿਆਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਚਿੱਤਰਕਾਰ ਸਵਰਗੀ ਸਰੂਪ ਸਿੰਘ ਦੀਆਂ ਕਲਾ ਕ੍ਰਿਤਾਂ ਨੂੰ ਸੰਭਾਲਣ ਲਈ ਇੰਗਲੈਂਡ ਦੇ ਉੱਘੇ ਸਾਹਿਤਕਾਰ ਸੰਤੋਖ ਸਿੰਘ ਭੁੱਲਰ ਨੇ ਜਿਹੜੀਆਂ ਦੋ ਵੱਡ ਆਕਾਰੀ ਪੁਸਤਕਾਂ ‘ਰੰਗਾਂ ਦਾ ਜਾਦੂਗਰ’ ਅਤੇ ਚਿੱਤਰਾਂ ਦਾ ਸਾਹਿਤਕ ਸੁਮੇਲ ਲਿਖੀਆਂ ਹਨ।ਉਹ ਵਾਕਿਆ ਹੀ ਸਰਦਾਰ ਭੁੱਲਰ ਵੱਲੋਂ ਕੀਤਾ ਗਿਆ ਇੱਕ ਸ਼ਲਾਘਾ ਯੋਗ ਉਪਰਾਲਾ ਹੈੈ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਵਰਗੀ ਚਿੱਤਰਕਾਰ ਸਰੂਪ ਸਿੰਘ ਵੱਲੋਂ ਆਪਣੇ ਜੀਵਨ ਦੌਰਾਨ ਕੀਤੇ ਗਏ ਸਲਾਗਾ ਯੋਗ ਉਪਰਾਲਿਆਂ ਤੋਂ ਜਾਣੂ ਕਰਵਾਉਂਦਾ ਰਹੇਗਾ । ਜਿਗਰਯੋਗ ਹੈ ਕੀ ਸਵਰਗੀ ਚਿੱਤਰਕਾਰ ਸਰੂਪ ਸਿੰਘ ਦੀਆਂ ਧਾਰਮਿਕ ਕਲਾਕ੍ਰਿਤੀਆ ਤੇ ਪੇਂਟਿੰਗਾਂ ਇੰਗਲੈਂਡ ਦੇ ਡਰਬੀ ਸਥਿਤ ਸਿੱਖ ਮਿਊਜਮ ਅਤੇੇੇ ਦੁਨੀਆਂ ਦੇ ਵੱਖ-ਵੱਖ ਸਿੱਖ ਅਜਾਇਬ ਘਰਾਂ ਵਿੱਚ ਸਿਸੋਬਤ ਹਨ ।

Leave a Reply

Your email address will not be published. Required fields are marked *