ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)-ਜਦੋਂ ਦੀ ਯੂਰਪੀਅਨ ਯੂਨੀਅਨ ਹੋਂਦ ਵਿੱਚ ਆਈ ਹੈ ਉੁਂਦੋ ਤੋਂ ਯੂਰਪੀਅਨ ਦੇਸ਼ਾਂ ਵਿੱਚ ਸਾਲ ਦੇ ਮਾਰਚ ਤੇ ਅਕਤੂਬਰ ਮਹੀਨੇ ਸਮਾਂ ਬਦਲਦਾ ਹੈ ਜਿਸ ਅਨੁਸਾਰ ਇਹਨਾਂ ਦੇਸ਼ਾਂ ਵਿੱਚ ਅਕਤੂਬਰ ਮਹੀਨੇ ਦੇ ਆਖ਼ਰੀ ਐਤਵਾਰ ਘੜ੍ਹੀ ਦਾ ਸਮਾਂ ਇੱਕ ਘੰਟਾ ਪਿੱਛੇ ਤੇ ਮਾਰਚ ਮਹੀਨੇ ਦੇ ਆਖ਼ਰੀ ਐਤਵਾਰ ਘੜ੍ਹੀ ਦਾ ਸਮਾਂ ਇੱਕ ਘੰਟਾ ਅੱਗੇ ਚਲਾ ਜਾਂਦਾ ਹੈ।ਯੂਰਪ ਯੂਨੀਅਨ ਬਣਨ ਤੋਂ ਪਹਿਲਾਂ ਵੀ ਜਰਮਨ ,ਫਰਾਂਸ ਤੇ ਕੁਝ ਹੋਰ ਦੇਸ਼ ਸਾਲ ਵਿੱਚ 2 ਵਾਰ ਸਮਾਂ ਬਦਲ ਸਨ ਉਂਝ ਦੁਨੀਆਂ ਦੇ ਉੱਤਰੀ ਅਮਰੀਕਾ,ਅਫ਼ਰੀਕਾ,ਕੈਨੇਡਾ ਦੇ ਕੁਝ ਹਿੱਸੇ ਆਦਿ ਕਈ ਦੇਸ਼ਾਂ ਵਿੱਚ ਸਮਾਂ ਬਦਲ ਦੀ ਪ੍ਰਕਿਆ ਚੱਲਦੀ ਹੈ ਪਰ ਯੂਰਪ ਵਿੱਚ ਇਹ ਸੰਨ 2001 ਤੋਂ ਚੱਲ ਰਿਹਾ ਜਿਸ ਦਾ ਮੁੱਖ ਮਕਸਦ ਊਰਜਾ ਦੀ ਬਚਤ ਕਰਨੀ ਹੁੰਦਾ ਹੈ ਜਿਹੜੇ ਲੋਕ ਜਿ਼ਆਦਾ ਸੌਣਾ ਚਾਹੁੰਦੇ ਹਨ ਉਨ੍ਹਾਂ ਦੇ ਸੌਣ ਦਾ ਸਮਾਂ ਖਰਾਬ ਹੋ ਜਾਂਦਾ ਹੈ ।ਮਾਹਿਰਾਂ ਅਨੁਸਾਰ ਸਮੇਂ ਬਦਲਣ ਨਾਲ ਲੋਕਾਂ ਦੀ ਸਿਹਤ ਉਪੱਰ ਮਾੜਾ ਅਸਰ ਪੈਂਦਾ ਹੈ ।ਨੀਂਦ ਅਤੇ ਜਾਗਣ ਦੇ ਸਮੇਂ ਨੂੰ ਨਿਯੰਤ੍ਰਿਤ ਕਰਨ ਵਾਲੀ ਸਰਕੇਡੀਅਨ ਤਾਲ ਬਦਲ ਜਾਂਦੀ ਹੈ ਜਿਸ ਨਾਲ ਕਈ ਤਰ੍ਹਾਂ ਦੇ ਨੀਂਦ ਵਿਕਾਰ ਹੋ ਸਕਦੇ ਹਨ ਜਿਵੇਂ ਪ੍ਰਭਾਵਿਤ ਲੋਕਾਂ ਨੂੰ ਥਕਾਵਟ,ਭਟਕਣਾ,ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਿਲ,ਮੂਡ ਵਿੱਚ ਅਚਾਨਕ ਤਬਦੀਲੀਆਂ ਆ ਸਕਦੀਆਂ ਹਨ।ਬੇਸ਼ੱਕ ਯੂਰਪ ਦੇ ਬਸ਼ਿੰਦੇ ਇਸ ਪ੍ਰਕ੍ਰਿਆ ਨਾਲ ਕੁਝ ਦਿਨ ਪ੍ਰੇਸ਼ਾਨ ਵੀ ਹੁੰਦੇ ਪਰ ਇਸ ਪ੍ਰਕ੍ਰਿਆ ਨਾਲ ਊਰਜਾ ਬੱਚਤ ਦੇ ਮੱਦੇ ਨਜ਼ਰ 7 ਮਹੀਨਿਆਂ ਦੇ ਡੇਲਾਈਟ ਸੇਵਿੰਗ ਸਮੇਂ ਮਾਰਚ ਤੋਂ ਅਕਤੂਬਰ ਦੌਰਾਨ ਇਟਲੀ ਦੀ ਬਿਜਲੀ ਪ੍ਰਣਾਲੀ ਦੀ 340 ਮਿਲੀਅਨ ਕਿਲੋਵਾਟ ਦੀ ਬੱਚਤ ਹੁੰਦੀ ਹੈ ਜੋ ਕਿ ਲਗਭਗ 130 ਹਜ਼ਾਰ ਪਰਿਵਾਰਾਂ ਦੀ ਔਸਤ ਸਲਾਨਾ ਲੋੜ ਨੂੰ ਪੂਰਾ ਕਰ ਸਕਦੀ ਹੈ ਜਿਸ ਨਾਲ ਕਿ ਸਰਕਾਰੀ ਖਜ਼ਾਨੇ ਨੂੰ 75 ਮਿਲੀਅਨ ਯੂਰੋ ਤੋਂ ਵੱਧ ਦਾ ਲਾਭ ਹੁੰਦਾ ਹੈ।ਯੂਰਪੀ ਪੱਧਰ ਤੇ ਕੁਝ ਸਾਲਾਂ ਤੋਂ ਡੇਲਾਈਟ ਸੇਵਿੰਗ ਨੂੰ ਬੰਦ ਕਰਨ ਲਈ ਵਿਚਾਰਾਂ ਸੰਨ 2015 ਤੋਂ ਸ਼ੁਰੂ ਹੋਈਆਂ ਤੇ ਯੂਰਪੀ ਸੰਸਦ ਵਿੱਚ ਸੰਨ 2018 ਵਿੱਚ ਮਤੇ ਵੀ ਪਾਸ ਹੋਏ ਕਿ ਸੰਨ 2021 ਤੋਂ ਸਮਾਂ ਬਦਲਣ ਦੀ ਪ੍ਰਕ੍ਰਿਆ ਉਪੱਰ ਮੁੰਕਮਲ ਰੋਕ ਲੱਗ ਜਾਵੇਗੀ ਪਰ ਇਸ ਤੋਂ ਪਹਿਲਾਂ ਕਿ ਇਹ ਪ੍ਰਕ੍ਰਿਆ ਬੰਦ ਹੁੰਦੀ ਸੰਨ 2020 ਵਿੱਚ ਕਰੋਨਾ ਦੀ ਕੋਰਪੀ ਨੇ ਦੁਨੀਆਂ ਭਰ ਦਾ ਸਮਾਂ ਬਦਲ ਕੇ ਰੱਖ ਦਿੱਤਾ ਜਿਸ ਦੇ ਝੰਬੇ ਕਈ ਦੇਸ਼ ਹਾਲੇ ਤੱਕ ਤਾਬੇ ਨਹੀਂ ਆਏ।ਯੂਰਪ ਦੇ ਬਹੁਤੇ ਲੋਕ ਸਮਾਂ ਬਦਲਣ ਦੀ ਪ੍ਰਕ੍ਰਿਆ ਰੋਕਣ ਲਈ ਰਜਾਮੰਦ ਹਨ ਪਰ ਸਮਾਂ ਇਸ ਪ੍ਰਕ੍ਰਿਆ ਨੂੰ ਰੋਕਣ ਲਈ ਕਦੋਂ ਰਜਾਮੰਦ ਹੁੰਦਾ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।ਫਿ਼ਲਹਾਲ 30 ਮਾਰਚ 2025 ਦਿਨ ਐਤਵਾਰ ਨੂੰ ਸਾਰੇ ਯੂਰਪ ਦਾ ਸਮਾਂ ਤੜਕਸਾਰ 2 ਵਜੇ ਇੱਕ ਘੰਟੇ ਲਈ ਘੜ੍ਹੀਆਂ ਉਪੱਰ ਇੱਕ ਘੰਟੇ ਲਈ ਅੱਗੇ ਆ ਜਾਵੇਗਾ ਤੇ 26 ਅਕਤੂਬਰ 2025 ਦਿਨ ਐਤਵਰ ਨੂੰ ਤੜਕੇ 3 ਵਜੇ ਵਾਪਸ ਮੁੜੇਗਾ
30 ਮਾਰਚ ਤੜਕੇ 2 ਵਜੇ ਹੋਣਗੀਆਂ ਯੂਰਪ ਦੀਆਂ ਘੜ੍ਹੀਆਂ ਇੱਕ ਘੰਟੇ ਲਈ ਅੱਗੇ
