Headlines

ਉਘੇ ਰੀਐਲਟਰ ਤੇ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 11ਵੀਂ ਵਾਰ ਅਵਾਰਡ ਹਾਸਲ ਕੀਤਾ

ਐਬਸਫੋਰਡ : ਪਲੈਨਿਟ ਗਰੁੱਪ ਰਿਐਲਿਟੀ ਇੰਕ. ਵੱਲੋਂ ਸਾਲਾਨਾ ਅਵਾਰਡ ਸਮਾਗਮ- 2025 ਧਾਲੀਵਾਲ ਬੈਂਕੁਇਟ ਹਾਲ ਸਰੀ ਵਿੱਚ ਕਰਵਾਇਆ ਗਿਆ। ਇਸ ਮੌਕੇ ‘ਤੇ ਰੀਅਲ ਅਸਟੇਟ ਅਤੇ ਮੀਡੀਆ ਦੀ ਜਾਣੀ-ਪਹਿਚਾਣੀ ਸ਼ਖ਼ਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਲਗਾਤਾਰ 11ਵੀਂ ਵਾਰ ਰੀਅਲ ਅਸਟੇਟ ਦੇ ਖੇਤਰ ਵਿੱਚ ਇਨਾਮ ਹਾਸਲ ਕੀਤਾ। ਉਹਨਾਂ ਨੂੰ ਇਹ ਅਵਾਰਡ ਪਲੈਨਿਟ ਗਰੁੱਪ ਰਿਐਲਿਟੀ ਇੰਕ. ਵੱਲੋਂ ਜੈਸ ਤੇ ਮਨਜੀਤ ਕੌਰ ਹੇਅਰ, ਬਲਜੀਤ ਸਿੰਘ ਕੋਛੜ ਅਤੇ ਮੈਨੇਜਿੰਗ ਬਰੋਕਰ ਮਹਿਮੂਦ ਮੁਹੰਮਦ ਵੱਲੋਂ ਦਿੱਤਾ ਗਿਆ। ਇਸ ਮੌਕੇ ਤੇ ਬੋਲਦਿਆਂ ਡਾ. ਗੁਰਵਿੰਦਰ ਸਿੰਘ ਨੇ ਇਹ ਅਵਾਰਡ ਆਪਣੇ ਪਿਤਾ ਜੀ ਸੱਚਖੰਡਵਾਸੀ ਭਾਈ ਹਰਪਾਲ ਸਿੰਘ ਲੱਖਾ ਨੂੰ ਸਮਰਪਿਤ ਕੀਤਾ। ਪਲੈਨਿਟ ਗਰੁੱਪ ਰਐਲਟੀ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਉਹਨਾ ਕਿਹਾ ਕਿ ਉਹ ਆਪਣੇ ਸਮੂਹ ਭਾਈਚਾਰੇ ਦੇ, ਲਗਾਤਾਰ 17ਵਰ੍ਹਿਆਂ ਤੋਂ ਮਿਲ ਰਹੇ ਸਹਿਯੋਗ ਸਦਕਾ, ਧੰਨਵਾਦੀ ਹਨ। ਇਸ ਪ੍ਰਾਪਤੀ ‘ਤੇ ਖੁਸ਼ੀ ਦੇ ਇਜ਼ਹਾਰ ਲਈ ਗੁਰਵਿੰਦਰ ਸਿੰਘ ਧਾਲੀਵਾਲ ਨਾਲ ਫੋਨ 604 825 1550 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਥੇ ਦੱਸਣਯੋਗ ਹੈ ਕਿ ਡਾ. ਗੁਰਵਿੰਦਰ ਸਿੰਘ ਪੰਜਾਬੀ ਅਖ਼ਬਾਰਾਂ ਦੇ ਪਾਠਕਾਂ ਨਾਲ ਆਪਣੀਆਂ ਲਿਖਤਾਂ ਰਾਹੀਂ ਅਕਸਰ ਸਾਂਝ ਪਾਉਂਦੇ ਰਹਿੰਦੇ ਹਨ ਅਤੇ ‘ਚੈਨਲ ਪੰਜਾਬੀ’ ‘ਤੇ ਪ੍ਰੋਗਰਾਮ ‘ਆਵਾਜ਼-ਏ-ਪੰਜਾਬ’ ਦੇ ਪੇਸ਼ਕਾਰ ਹਨ।

Leave a Reply

Your email address will not be published. Required fields are marked *