ਮਹਿਲਾਵਾਂ ਨੂੰ 1100 ਰੁਪਏ ਦੀ ਸਹੂਲਤ ਨੂੰ ਮੁੜ ਟਾਲਿਆ-
ਚੰਡੀਗੜ੍ਹ, 26 ਮਾਰਚ ( ਦੇ ਪ੍ਰ ਬਿ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿੱਤੀ ਸਾਲ 2025-26 ਲਈ ਪੇਸ਼ ਬਜਟ ਵਿਚ ਦੋ ਸਾਲਾਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਝਲਕਾਰਾ ਦੇਖਣ ਨੂੰ ਮਿਲਿਆ ਹੈ। ਪੰਜਾਬ ਸਰਕਾਰ ਨੇ 2,30,080 ਕਰੋੜ ਦੇ ਅਨੁਮਾਨਾਂ ਵਾਲਾ ਬਜਟ ਪੇਸ਼ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ ਹੋਵੇਗਾ ਤੇ ਹਰੇਕ ਪਰਿਵਾਰ ਨੂੰ ਸਕੀਮ ਦਾ ਲਾਭ ਮਿਲੇਗਾ। ਯੋਜਨਾ ਤਹਿਤ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਬਜਟ ਵਿਚ ਪਹਿਲੀ ਡਰੱਗ ਸੈਂਸਿਜ਼ ਸ਼ੁਰੂ ਕਰਨ ਸਮੇਤ ਹੋਰ ਕਈ ਐਲਾਨ ਕੀਤੇ ਗਏ ਹਨ। ਸਿੱਖਿਆ ਲਈ 12 ਫੀਸਦ ਦੇ ਵਾਧੇ ਨਾਲ 17,975 ਕਰੋੜ ਦਾ ਬਜਟ ਰੱਖਿਆ ਗਿਆ ਹੈ। ਖੇਤੀ ਸੈਕਟਰ ਲਈ 14524 ਕਰੋੜ ਰੁਪਏ ਤੇ 300 ਯੂਨਿਟ ਮੁਫ਼ਤ ਬਿਜਲੀ ਲਈ 7614 ਕਰੋੜ ਰੱਖੇ ਗਏ ਹਨ। ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰਾਖਵੇਂ ਰੱਖੇ ਗਏ ਹਨ। ਔਰਤਾਂ ਲਈ 1100 ਰੁਪਏ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਗਿਆ ਹੈ। ਮਹਿਲਾਵਾਂ ਨੂੰ ਅਜੇ ਹੋਰ ਉਡੀਕ ਕਰਨੀ ਹੋਵੇਗੀ। ਸੂਬੇ ਨੂੰ ਦਰਪੇਸ਼ ਆਰਥਿਕ ਤੰਗੀ ਦੇ ਮੱਦੇਨਜ਼ਰ ਫੈਸਲਾ ਫਿਲਹਾਲ ਅੱਗੇ ਪੈ ਗਿਆ ਹੈ।
- ਪੰਜਾਬ ਸਰਕਾਰ ਨੇ ਬਜਟ ਨੂੰ ‘ਬਦਲਦਾ ਪੰਜਾਬ ਬਜਟ’ ਦਾ ਨਾਂ ਦਿੱਤਾ ਹੈ। ਬਜਟ ਦੀਆਂ ਮੁਖ ਵਿਸ਼ੇਸ਼ਤਾਈਆਂ ਇਸ ਪ੍ਰਕਾਰ ਹਨ-
- 2,36,080 ਕਰੋੜ ਦਾ ਬਜਟ ਪੇਸ਼।
- 2025-26 ਵਿੱਤੀ ਵਰ੍ਹੇ ਦੌਰਾਨ ਜੀਐੱਸਡੀਪੀ 10 ਫੀਸਦ ਵਧਣ ਦਾ ਅਨੁਮਾਨ।
- ਪਹਿਲੀ ਡਰੱਗ ਸੈਂਸਿਜ਼ ਸ਼ੁਰੂ ਕਰਨ ਦਾ ਐਲਾਨ, ਬਜਟ ਵਿਚ 150 ਕਰੋੜ ਰੁਪਏ ਦਾ ਪ੍ਰਬੰਧ
- ਖੇਡ ਵਿਭਾਗ ਲਈ 979 ਕਰੋੜ ਰੁਪਏ ਰਾਖਵੇਂ, ਹਰ ਪਿੰਡ ਖੇਡ ਮੈਦਾਨ ਮੁਹੱਈਆ ਕਰਵਾਏ ਜਾਣਗੇ, ਪਿੰਡਾਂ ਵਿਚ 3000 ਇਨਡੋਰ ਜਿੰਮ ਬਣਾਏ ਜਾਣਗੇ।
- ਨਸ਼ਿਆਂ ਖ਼ਿਲਾਫ਼ 150 ਕਰੋੜ ਰੁਪਏ ਦਾ ਬਜਟ
- ਸਿਹਤ ਵਿਭਾਗ ਲਈ 5598 ਕਰੋੜ ਦਾ ਬਜਟ, ਪਿਛਲੇ ਤਿੰਨ ਸਾਲਾ ਵਿਚ ਬਣਾਏ 881 ਆਮ ਆਦਮੀ ਕਲੀਨਿਕ
- ਪੇਂਡੂ ਵਿਕਾਸ ਲਈ 3500 ਕਰੋੜ ਰੁਪਏ ਦਾ ਬਜਟ। ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਕੀਤਾ ਜਾਵੇਗਾ। ਸੀਚੇਵਾਲ ਅਤੇ ਥਾਪਰ ਮਾਡਲ ਤਹਿਤ ਕਰਵਾਇਆ ਜਾਵੇਗਾ ਕੰਮ
- ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਤਹਿਤ ਲਾਈਟਾਂ ਲਗਾਈਆਂ ਜਾਣਗੀਆਂ।
- ਐਮਰਜੈਂਸੀ ਰਿਸਪੌਂਸ ਵਾਹਨ ਖਰੀਦਣ ਲਈ 125 ਕਰੋੜ ਰੱਖੇ
- ਖੇਡਾਂ : 3000 ਇੰਡੋਰ ਜਿੰਮ ਬਨਣਗੇ
- ਆਮ ਆਦਮੀ ਕਲੀਨਿਕ ਲਈ 268 ਕਰੋੜ ਰਾਖਵੇਂ
- ਬੀਮਾਰ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਵਾਂਗੇ
- ਰਾਜ ਸਿਹਤ ਬੀਮਾ ਸਕੀਮ ਤਹਿਤ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ । 10 ਲੱਖ ਐਨੂਅਲ ਬੀਮਾ ਕਵਰ । ਇਸ ਸਕੀਮ ਲਈ 778 ਕਰੋੜ ਦਾ ਬਜਟ
- ਸਿਹਤ ਵਿਭਾਗ ਲਈ 5598 ਕਰੋੜ ਦਾ ਬਜਟ ਜੋ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵਧ ਹੈ
- ਲਿੰਕ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਲਈ 2873 ਕਰੋੜ ਖਰਚ ਕੀਤੇ ਜਾਣਗੇ
- ਰੰਗਲਾ ਪੰਜਾਬ ਵਿਕਾਸ ਸਕੀਮ ਲਈ 585 ਕਰੋੜ ਰੱਖੇ ਅਤੇ ਹਰ ਵਿਧਾਨ ਸਭਾ ਹਲਕੇ ਲਈ 5 ਕਰੋੜ ਜਾਰੀ ਹੋਣਗੇ
- ਪੰਜਾਬ ਦੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਮੋਹਾਲੀ ਵਿੱਚ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ ਦਾ ਨਿਰਮਾਣ ਹੋਵੇਗਾ
- ਪਹਿਲੇ ਸਾਲ ਚ ਇਹਨਾ ਸੜਕਾਂ ਲਈ 140 ਕਰੋੜ ਰੱਖੇ
- ਪੰਜਾਬ ਮਿਊਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਰੱਖੇ
- ਚੀਮਾ ਨੇ ਕਿਹਾ ਕਿ ਨਸ਼ਿਆ ਖ਼ਿਲਾਫ਼ ਜੰਗ ਸੁਰੂ ਕਰਕੇ ਵੱਸਦਾ ਪੰਜਾਬ ਬਣਾਉਣਾ ਸ਼ੁਰੂ ਕੀਤਾ
- ਐਂਟੀ ਡਰੋਨ ਸਿਸਟਮ ਲਈ ਬਜਟ ਚ 110 ਕਰੋੜ ਰੱਖੇ
- 300 ਫ੍ਰੀ ਯੂਨਿਟ ਬਿਜਲੀ ਲਈ 7614 ਕਰੋੜ ਰੱਖੇ
- ਉਦਯੋਗਾਂ ਨੂੰ ਵਿੱਤੀ ਇਨਸੈਂਟਿਵ ਲਈ 250 ਕਰੋੜ ਰੱਖੇ
- ਅੰਮ੍ਰਿਤਸਰ ’ਚ ਯੂਨਿਟੀ ਮਾਲ ਬਣਾਉਣ ਲਈ 80 ਕਰੋੜ ਰੱਖੇ
- ਉਦਯੋਗਾਂ ਲਈ 3426 ਕਰੋੜ ਦਾ ਬਜਟ
- ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਲਿਵਰੀ ਦੀ ਸਰਵਿਸ ਫੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ
- ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਤ ਨਿਗਮ ਦੇ 31 ਮਾਰਚ 2020 ਤੱਕ ਦੇ ਡਿਫਾਲਟਰ ਦੀ ਕਰਜ਼ਾ ਮੁਆਫ਼ੀ ਦਾ ਐਲਾਨ
- ਸਮਾਜਿਕ ਸੁਰੱਖਿਆ ਪੈਨਸ਼ਨਰਾਂ ਲਈ 6175 ਕਰੋੜ ਦਾ ਬਜਟ
- ਅਸ਼ੀਰਵਾਦ ਸਕੀਮ ਲਈ 1177 ਕਰੋੜ ਰੱਖੇ
- ਅਨੁਸੂਚਿਤ ਜਾਤਾਂ ਦੀ ਭਲਾਈ ਲਈ 13987 ਕਰੋੜ ਦਾ ਪ੍ਰਬੰਧ, ਪਿਛਲੇ ਸਾਲ ਦੇ ਬਜਟ ਨਾਲੋਂ 34 ਫੀਸਦ ਵੱਧ
- ਖੇਤੀ ਸੈਕਟਰ ਲਈ 14524 ਕਰੋੜ ਰੱਖੇ
- ਪਰਾਲੀ ਸੰਭਾਲ ਲਈ 500 ਕਰੋੜ ਰੱਖੇ
- ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰੱਖੇ
- ਕੁਦਰਤੀ ਖੇਤੀ ਲਈ 137 ਕਰੋੜ ਰੱਖੇ
- ਸੰਗਰੂਰ ਜ਼ਿਲੇ ਵਿਚ ਸਿੰਜਾਈ ਲਈ 100 ਕਰੋੜ ਰੱਖੇ ਜਿਸ ਨਾਲ ਜ਼ਮੀਨਦੋਜ਼ ਪਾਈਪਾਂ ਪੈਣਗੀਆਂ
- ਪਸ਼ੂ ਪਾਲਣ ਵਿਭਾਗ ਚ ਇਨਡੋਰ ਫੈਸਿਲਿਟੀ ਸ਼ੁਰੂ ਹੋਵੇਗੀ
- ਪਸ਼ੂ ਪਾਲਣ ਵਿਭਾਗ ਲਈ 704 ਕਰੋੜ
- ਗੰਨਾ ਕਿਸਾਨਾਂ ਲਈ 250 ਕਰੋੜ ਰੱਖੇ
- ਜੰਗਲਾਤ ਵਿਭਾਗ ਲਈ 281 ਕਰੋੜ ਰੱਖੇ
- ਸਿੱਖਿਆ ਬਜਟ ਵਿਚ 12 ਫੀਸਦ ਦਾ ਵਾਧਾ, 17,975 ਕਰੋੜ ਦਾ ਬਜਟ ਰੱਖਿਆ
- 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈੱਸ ’ਚ ਬਦਲਿਆ ਜਾਵੇਗਾ
- ਨਵੀਆਂ ਆਈਟੀਆਈਜ਼ ਖੋਲ੍ਹਣ ਲਈ 33 ਕਰੋੜ ਰੱਖੇ
- ਮੈਡੀਕਲ ਸਿੱਖਿਆ ਲਈ 1336 ਕਰੋੜ ਰੱਖੇ, ਪਿਛਲੇ ਸਾਲ ਨਾਲੋਂ 27 ਫੀਸਦ ਦਾ ਵਾਧਾ
- ਪਬਲਿਕ ਯੂਨੀਵਰਸਿਟੀਆਂ ਲਈ 1650 ਕਰੋੜ ਦਾ ਬਜਟ
- ਗ੍ਰਹਿ ਤੇ ਜੇਲ੍ਹ ਵਿਭਾਗ ਲਈ 11560 ਕਰੋੜ ਰੱਖੇ,12 ਜੇਲ੍ਹਾਂ ’ਚ ਲੱਗਣਗੇ ਜੈਮਰ
- ਡੇਰਾ ਬੱਸੀ, ਖੰਨਾ ਤੇ ਪਾਤੜਾਂ ’ਚ ਨਵੇਂ ਅਦਾਲਤੀ ਕੰਪਲੈਕਸ ਬਣਾਉਣ ਲਈ 132 ਕਰੋੜ ਰੁਪਏ
- ਸਿੰਜਾਈ ਲਈ 3246 ਕਰੋੜ ਰੱਖੇ
- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ; ਹਰ ਪਰਿਵਾਰ ਨੂੰ ਮਿਲੇਗਾ ਸਕੀਮ ਦਾ ਲਾਭ
- ਔਰਤਾਂ ਲਈ 1100 ਰੁਪਏ ਦਾ ਫੈਸਲਾ ਟਲਿਆ
- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਲਈ ਵਿਸ਼ੇਸ਼ ਬਜਟ ਰੱਖਿਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ।